ਮੁੰਬਈ- ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੀਆਂ ਡਿਜ਼ਾਈਨਰ ਨੈੱਕਲਾਈਨ ਵਾਲੀਆਂ ਡਰੈੱਸਾਂ ਜ਼ਿਆਦਾ ਪਸੰਦ ਕਰ ਰਹੀਆਂ ਹਨ। ਇਸ ਤਰ੍ਹਾਂ ਦੀ ਡਿਜ਼ਾਈਨਰ ਨੈੱਕਲਾਈਨ ਵਾਲੀਆਂ ਡਰੈੱਸਾਂ ਮੁਟਿਆਰਾਂ ਨੂੰ ਦੂਜਿਆਂ ਨਾਲੋਂ ਵੱਖ ਅਤੇ ਸਟਾਈਲਿਸ਼ ਬਣਾਉਂਦੀਆਂ ਹਨ। ਮੁਟਿਆਰਾਂ ਨੂੰ ਕਾਲਰ ਨੈੱਕ, ਵੀ ਨੈੱਕ, ਬੋਟ ਨੈੱਕ ਦੇ ਨਾਲ-ਨਾਲ ਸਵੀਟ ਹਾਰਟ ਨੈੱਕਲਾਈਨ ਵੀ ਬਹੁਤ ਪਸੰਦ ਆ ਰਹੀਆਂ ਹਨ। ਸਵੀਟ ਹਾਰਟ ਨੈੱਕ ਇਕ ਤਰ੍ਹਾਂ ਦੀ ਨੈੱਕਲਾਈਨ ਹੈ ਜੋ ਦਿਲ ਦੇ ਆਕਾਰ ਦੀ ਹੁੰਦੀ ਹੈ। ਇਸ ਨੈੱਕਲਾਈਨ ਦੀ ਖਾਸੀਅਤ ਇਹ ਹੈ ਕਿ ਇਹ ਭਾਰਤੀ ਅਤੇ ਪੱਛਮੀ ਦੋਹਾਂ ਤਰ੍ਹਾਂ ਦੀਆਂ ਡਰੈੱਸਾਂ ਵਿਚ ਦੇਖੀਆਂ ਜਾ ਸਕਦੀਆਂ ਹਨ। ਭਾਰਤੀ ਪਹਿਰਾਵਿਆਂ ਵਿਚ ਮੁਟਿਆਰਾਂ ਵਿਆਹਾਂ ਅਤੇ ਪਰਿਵਾਰਕ ਸਮਾਗਮਾਂ ਦੌਰਾਨ ਇਸ ਨੈੱਕਲਾਈਨ ਦੀ ਚੋਲੀ ਅਤੇ ਬਲਾਊਜ਼ ਨੂੰ ਲਹਿੰਗੇ ਅਤੇ ਸਾੜ੍ਹੀ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ।
ਅੱਜਕੱਲ ਮਾਰਕੀਟ ਵਿਚ ਇਸ ਨੈੱਕਲਾਈਨ ਵਿਚ ਤਰ੍ਹਾਂ-ਤਰ੍ਹਾਂ ਦੇ ਸੂਟ ਜਿਵੇਂ ਅਨਾਰਕਲੀ, ਨਾਇਰਾ, ਫਰਾਕ ਸੂਟ ਆਦਿ ਵੀ ਮੁਹੱਈਆ ਹਨ ਜਿਨ੍ਹਾਂ ਨੂੰ ਮੁਟਿਆਰਾਂ ਬੜੇ ਸ਼ੌਕ ਨਾਲ ਖਰੀਦ ਰਹੀਆਂ ਹਨ। ਦੂਜੇ ਪਾਸੇ ਪੱਛਮੀ ਡ੍ਰੈਸਿਜ਼ ਵਿਚ ਵੀ ਇਹ ਨੈੱਕਲਾਈਨ ਡਿਜ਼ਾਈਨ ਬਹੁਤ ਟਰੈਂਡ ਵਿਚ ਹੈ। ਬਹੁਤ ਸਾਰੀਆਂ ਮੁਟਿਆਰਾਂ ਨੂੰ ਇਸ ਨੈੱਕਲਾਈਨ ਦੇ ਟਾਪ, ਕ੍ਰਾਪ ਟਾਪ, ਫਰਾਕ, ਮਿੱਡੀ ਅਤੇ ਹੋਰ ਡ੍ਰੈਸਿਜ਼ ਵਿਚ ਦੇਖਿਆ ਜਾ ਸਕਦਾ ਹੈ। ਸਵੀਟਹਾਰਟ ਨੈੱਕਲਾਈਨ ਨੂੰ ਵੱਖ-ਵੱਖ ਰੂਪਾਂ ਵਿਚ ਡਿਜ਼ਾਈਨ ਕੀਤਾ ਜਾ ਸਕਦਾ ਹੈ, ਜਿਵੇਂ ਕਿ ਡੀਪ ਅਤੇ ਨਾਰਮਲ। ਸਵੀਟਹਾਰਟ ਨੈੱਕਲਾਈਨ ਲੱਗਭਗ ਹਰ ਤਰ੍ਹਾਂ ਦੀ ਬਾਡੀ ਸ਼ੇਪ ’ਤੇ ਚੰਗੀ ਲੱਗਦੀ ਹੈ। ਸਵੀਟਹਾਰਟ ਨੈੱਕਲਾਈਨ ਹਮੇਸ਼ਾ ਤੋੋਂ ਹੀ ਫੈਸ਼ਨ ਵਿਚ ਰਹੀਆਂ ਹਨ ਅਤੇ ਇਹ ਕਦੇ ਵੀ ਆਊਟ ਆਫ ਸਟਾਈਲ ਨਹੀਂ ਹੁੰਦੀ।
ਸਵੀਟਹਾਰਟ ਨੈੱਕਲਾਈਨ ਹਰ ਤਰ੍ਹਾਂ ਦੀ ਡਰੈੱਸ ਨੂੰ ਇਕ ਸੁੰਦਰ, ਆਕਰਸ਼ਕ ਅਤੇ ਨਵੀਂ ਲੁਕ ਦਿੰਦੀ ਹੈ। ਇਸ ਨੈੱਕ ਡਿਜ਼ਾਈਨ ਦੀ ਇੰਡੀਅਨ ਡਰੈੱਸ ਨੂੰ ਗਹਿਣੇ ਨਾਲ ਪਹਿਨਣ ਵਿਚ ਮੁਟਿਆਰਾਂ ਨੂੰ ਬਹੁਤ ਸੁੰਦਰ ਲੁਕ ਮਿਲਦੀ ਹੈ। ਦੂਜੇ ਪਾਸੇ ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਇਸਦੇ ਨਾਲ ਨੈੱਕਲੈੱਸ ਅਤੇ ਈਅਰਰਿੰਗਸ ਨੂੰ ਕੈਰੀ ਕਰ ਕੇ ਆਪਣੀ ਲੁਕ ਹੋਰ ਵੀ ਖੂਬਸੂਰਤ ਅਤੇ ਸਟਾਈਲਿਸ਼ ਬਣਾ ਰਹੀਆਂ ਹਨ।
Coffee Lover ਦੇਣ ਧਿਆਨ ! ਕਿਤੇ ਸਿਹਤ ਨਾ ਕਰ ਲਿਓ ਖ਼ਰਾਬ
NEXT STORY