ਨਵੀਂ ਦਿੱਲੀ : ਭਾਰਤ ਸਰਕਾਰ ਦੀ ਆਮਦਨ ਦਾ ਇਕ ਵੱਡਾ ਹਿੱਸਾ ਵਿਦੇਸ਼ੀ ਸੈਲਾਨੀਆਂ ਤੋਂ ਆਉਂਦਾ ਹੈ ਪਰ ਸਾਡੇ ਦੇਸ਼ 'ਚ ਉਨ੍ਹਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਅਕਸਰ ਸੁਣਨ ਮਿਲਦੀਆਂ ਹਨ। ਕਦੇ ਬਦਤਮੀਜ਼ੀ ਤਾਂ ਕਦੇ ਵਧੇਰੇ ਰੇਟ ਦੱਸ ਕੇ ਵਿਦੇਸ਼ੀ ਸੈਲਾਨੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਕੜੀ 'ਚ ਇਕ ਹੋਰ ਸ਼ਰਮਨਾਕ ਘਟਨਾ ਜੁੜ ਗਈ ਹੈ।
ਅੱਜ ਤੋਂ 7-8 ਸਾਲ ਪਹਿਲਾਂ ਇਕ ਡੱਚ ਜੋੜਾ ਬਿਹਾਰ ਦੇ ਸੋਨਪੁਰ 'ਚ ਪਸ਼ੂ ਮੇਲਾ ਦੇਖਣ ਆਇਆ ਸੀ। ਭੁੱਖ ਲੱਗਣ 'ਤੇ ਉਨ੍ਹਾਂ ਨੇ ਇਕ ਰੇਹੜੀ ਵਾਲੇ ਤੋਂ ਚਾਰ ਸਮੋਸੇ ਖਰੀਦੇ। ਖਾਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਪੈਸੇ ਪੁੱਛੇ ਤਾਂ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ। ਇਸ ਗੱਲ 'ਤੇ ਰੇਹੜੀ ਵਾਲੇ ਅਤੇ ਡੱਚ ਜੋੜੇ ਵਿਚਾਲੇ ਬਹਿਸ ਹੋ ਗਈ। ਟੁੱਟੀ-ਫੁੱਟੀ ਅੰਗਰੇਜ਼ੀ 'ਚ ਰੇਹੜੀ ਵਾਲੇ ਨੇ ਸਮੋਸਿਆਂ ਨੂੰ ਖਾਸ ਜੜ੍ਹੀਆਂ-ਬੂਟੀਆਂ ਤੋਂ ਬਣੇ ਦੱਸਿਆ।
ਖੈਰ ਡੱਚ ਜੋੜੇ ਨੇ ਇਸ ਤਰਕ ਨਾਲ ਸਹਿਮਤ ਨਾ ਹੋਣ ਦੇ ਬਾਵਜੂਦ 10 ਹਜ਼ਾਰ ਰੁਪਏ ਦੇ ਦਿੱਤੇ ਪਰ ਉਨ੍ਹਾਂ ਨੇ ਵੀ ਰੇਹੜੀ ਵਾਲੇ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ। ਉਹ ਸਿੱਧੇ ਸਥਾਨਕ ਪੁਲਸ ਥਾਣੇ ਗਏ ਅਤੇ ਸਾਰੀ ਗੱਲ ਦੱਸੀ। ਇਸ ਪਿੱਛੋਂ ਪੁਲਸ ਨੇ ਉਕਤ ਰੇਹੜੀ ਵਾਲੇ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਗੱਲ ਦਾ ਪਤਾ ਲੱਗਦਿਆਂ ਰੇਹੜੀ ਵਾਲਾ ਲੁੱਕ ਗਿਆ।
Delicious : ਬੇਹੱਦ ਲਜ਼ੀਜ਼ ਵੈੱਜ ਮੱਖਣ ਵਾਲਾ
NEXT STORY