ਚੰਡੀਗੜ੍ਹ - ਸਾਡੇ ਘਰ 'ਚ ਹੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾ ਹੁੰਦੀਆਂ ਹਨ ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੀ ਇਲਾਜ ਤਾਂ ਕਰਦੀਆਂ ਹੀ ਹਨ ਅਤੇ ਸਰੀਰ ਨੂੰ ਸੁੰਦਰ ਵੀ ਬਣਾਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾ ਬਾਰੇ ਦੱਸਾਂਗੇ, ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਸੁੰਦਰ ਵੀ ਬਣਾ ਸਕਦੇ ਹੋ।
ਹਲਦੀ
ਹਲਦੀ ਦੇ ਇਸਤੇਮਾਲ ਨਾਲ ਚਿਹਰੇ ਦੇ ਵਾਲਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਨਾਲ ਨਾਰੀਅਲ ਦਾ ਤੇਲ ਮਿਲਾ ਕੇ ਅੱਡੀਆਂ 'ਤੇ ਲਗਾਓ।
ਵੇਸਣ
ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਵੇਸਣ, ਸ਼ਹਿਦ, ਗੁਲਾਬ ਜਲ, ਚੰਦਨ ਦਾ ਪਾਊਡਰ ਅਤੇ ਥੋੜ੍ਹੀ ਜਿਹੀ ਹਲਦੀ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਧੁੱਪ 'ਚ ਕਾਲੀ ਹੋਈ ਚਮੜੀ ਵੀ ਠੀਕ ਹੁੰਦੀ ਹੈ।
ਦੁੱਧ
ਰੋਜ਼ ਰੂੰ ਦੀ ਸਹਾਇਤਾ ਨਾਲ ਦੁੱਧ ਵਾਲਾਂ 'ਚ ਲਗਾਓ ਅਤੇ ਧੋ ਲਓ। ਇਸ ਨਾਲ ਰੁੱਖੇ ਵਾਲਾਂ ਦੀ ਸਮੱਸਿਆ ਠੀਕ ਹੁੰਦੀ ਹੈ ਅਤੇ ਵਾਲਾਂ 'ਚ ਚਮਕ ਵੀ ਆਉਂਦੀ ਹੈ।
ਨਮਕ
ਨਮਕ ਚਮੜੀ 'ਚ ਮੌਜੂਦ ਡੈੱਡ ਸੈੱਲ ਨੂੰ ਖਤਮ ਕਰਕੇ ਬਲੈਕ ਹੈੱਡਸ ਦੀ ਸਮੱਸਿਆ ਦੂਰ ਕਰਦਾ ਹੈ। ਅੱਧਾ ਚਮਚ ਬੇਕਿੰਗ ਸੋਡਾ ਨੂੰ ਅੱਧਾ ਕੱਪ ਪਾਣੀ 'ਚ ਘੋਲ ਕੇ ਕੁਰਲੀ ਕਰ ਲਓ। ਇਸ ਨਾਲ ਮੂੰਹ ਦੀ ਬਦਬੂ ਠੀਕ ਹੋ ਜਾਵੇਗੀ।
ਜੀਰਾ
ਰਾਤ ਨੂੰ ਜੀਰਾ ਪਾਣੀ 'ਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਉੱਠ ਕੇ ਚਿਹਰਾ ਉਸ ਪਾਣੀ ਨਾਲ ਧੋ ਲਓ। ਇਸ ਨਾਲ ਦਾਗ-ਧੱਬੇ ਦੂਰ ਹੁੰਦੇ ਹਨ ਅਤੇ ਚਿਹਰਾ ਚਮਕਦਾਰ ਬਣਦਾ ਹੈ।
ਇਹ ਹੈ ਦੁਨੀਆਂ ਦੀ ਸਭ ਤੋਂ ਖੂਬਸੂਰਤ ਗੁਫਾ
NEXT STORY