ਜਲੰਧਰ — ਕਈ ਲੋਕਾਂ ਨੂੰ ਨਹਾਉਣ ਦਾ ਬਹੁਤ ਸ਼ੌਕ ਹੁੰਦਾ ਹੈ ਅਤੇ ਦਿਨ ਵਾਰ-ਵਾਰ ਨਹਾਉਂਦੇ ਹਨ। ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਕਿ ਜ਼ਿਆਦਾ ਨਹਾਉਣ ਦਾ ਵੀ ਨੁਕਸਾਨ ਹੋ ਸਕਦਾ ਹੈ।
1. ਜ਼ਿਆਦਾ ਦੇਰ ਤੱਕ ਪਾਣੀ 'ਚ ਰਹਿਣ ਜਾਂ ਨਹਾਉਣ ਨਾਲ ਸਰੀਰ 'ਚੋ ਨਿਕਲਣ ਵਾਲਾ ਕੁਦਰਤੀ ਤੇਲ ਵੀ ਪਾਣੀ ਨਾਲ ਨਿਕਲ ਜਾਂਦਾ ਹੈ।
2. ਸਾਬਣ ਜ਼ਿਆਦਾ ਇਸਤੇਮਾਲ ਕਰਨ ਜਾਂ ਜ਼ਿਆਦਾ ਖੁਸ਼ਬੂ ਵਾਲੇ ਸਾਬਣ ਇਸਤੇਮਾਲ ਕਰਨ ਨਾਲ ਵੀ ਚਮੜੀ ਦਾ ਕੁਦਰਤੀ ਤੇਲ ਨਿਕਲ ਜਾਂਦਾ ਹੈ।
3. ਜ਼ਿਆਦਾ ਪੁਰਾਣੇ 'ਸਕ੍ਰੱਬ' ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ 'ਚ ਕਈ ਤਰ੍ਹਾਂ ਦੇ 'ਬੈਕਟੀਰੀਆ' ਹੋ ਸਕਦੇ ਹਨ। ਇਸ ਨਾਲ 'ਇੰਨਫੈਕਸ਼ਨ' ਜਾਂ ਖਰਾਸ਼ ਹੋਣ ਦਾ ਡਰ ਹੁੰਦਾ ਹੈ।
4. ਸਰੀਰ ਅਤੇ ਵਾਲਾਂ ਤੋਂ ਸਾਬਣ ਚੰਗੀ ਤਰ੍ਹਾਂ ਉਤਾਰ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਸਾਬਣ ਰੋਮ-ਛਿਦ੍ਰ ਬੰਦ ਕਰ ਦਿੰਦੇ ਹਨ ਅਤੇ ਵਾਲ ਖੁਸ਼ਕ ਹੋ ਜਾਂਦੇ ਹਨ।
5. ਬਹੁਤ ਗਰਮ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ। ਜੇਕਰ ਦਿਲ ਕਰੇ ਤਾਂ ਕੋਸੇ ਪਾਣੀ ਨਾਲ ਨਹਾ ਸਕਦੇ ਹੋ। ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਦੇ ਖੂਨ ਦਾ ਦੌਰਾ ਸਹੀ ਰਹਿੰਦਾ ਹੈ।
6. ਪੁਰਾਣੇ 'ਰੇਜ਼ਰ' ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ 'ਚ ਕਈ ਤਰ੍ਹਾਂ ਦੇ ਬੈਕਟੀਰੀਆ ਹੋ ਸਕਦੇ ਹਨ।
ਸਿਹਤ ਲਈ ਲਾਭਕਾਰੀ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਗਾਜਰ ਅਤੇ ਧਨੀਏ ਦਾ ਸੂਪ
NEXT STORY