ਜਲੰਧਰ — ਮਾਨਸੂਨ ਦੇ ਮੌਸਮ 'ਚ ਜੇਕਰ ਤੁਹਾਨੂੰ ਗਰਮਾ-ਗਰਮ ਸੂਪ ਪੀਣ ਨੂੰ ਮਿਲ ਜਾਵੇ ਤਾਂ ਮਜਾ ਆ ਜਾਂਦਾ ਹੈ। ਹੋਟਲਾਂ ਅਤੇ ਰੈਸਟੋਰੈਂਟਾਂ 'ਚ ਮਿਲਣ ਵਾਲੇ ਸੂਪ 'ਚ ਕਾਫੀ ਸਾਰਾ ਤੇਲ ਹੁੰਦਾ ਹੈ ਅਤੇ ਇਹ ਪੋਸ਼ਕ ਤੱਤਾਂ ਦੇ ਮਾਮਲੇ 'ਚ ਇਹ ਕਾਫੀ ਪਿੱਛੇ ਵੀ ਹੁੰਦਾ ਹੈ। ਇਕ ਵਧੀਆ ਸੂਪ ਢੇਰ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।
ਅੱਜ ਅਸੀਂ ਤੁਹਾਨੂੰ ਗਾਜਰ ਅਤੇ ਧਨੀਏ ਦਾ ਸੂਪ ਬਣਾਉਣਾ ਸਿਖਾਵਾਂਗੇ, ਜਿਸ ਨੂੰ ਤੁਸੀਂ ਰਾਤ ਦੇ ਖਾਣੇ ਤੋਂ ਪਹਿਲਾਂ ਜਾ ਫਿਰ ਕਦੇ ਵੀ ਬਣਾ ਕੇ ਪੀ ਸਕਦੇ ਹੋ। ਗਾਜਰ 'ਚ 'ਅਲਫਾ ਅਤੇ ਬੀਟਾ ਕੈਰੋਟੀਨਸ' ਪਾਏ ਜਾਂਦੇ ਹਨ, ਜੋ ਸਾਡੇ ਇਮਊਨ ਸਿਸਟਮ ਨੂੰ ਮਜਬੂਤ ਕਰਦਾ ਹੈ ਅਤੇ ਚਮੜੀ ਨੂੰ ਚਮਕਦਾਰ ਬਣਾਉਦਾ ਹੈ, ਨਾਲ ਹੀ ਧਨੀਆ ਕੋਲੇਸਟਰੋਲ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ। ਤੁਹਾਡੀ ਇਹ ਸੂਪ ਦੀ ਰੈਸਿਪੀ ਬੱਚਿਆਂ ਨੂੰ ਬਹੁਤ ਪਸੰਦ ਆਏਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ-
ਸਮੱਗਰੀ-
1. 4 ਗਾਜਰ, ਛੋਟੇ ਟੁਕੜਿਆ 'ਚ ਕੱਟੀਆਂ ਹੋਈਆਂ
2. ਪਿਆਜ਼ ਬਰੀਕ ਕੱਟਿਆ ਹੋਇਆ
3. ਅਦਰਕ 1 ਇੰਚ ਦਾ ਟੁਕੜਾ
4. 1 ਗੁੱਛਾ ਕੱਟੇ ਹੋਏ ਧਨੀਏ ਦੇ (ਠੰਡਲ ਅਤੇ ਪੱਤਿਆਂ ਨੂੰ ਵੱਖ-ਵੱਖ ਕਰਕੇ ਰੱਖ ਲਓ)
5. 1 ਚਮਚ ਓਰੀਗੇਨੋ
6. 1/2 ਉਬਲਿਆ ਆਲੂ
7. 3 ਕੱਪ ਸਬਜ਼ੀਆਂ ਦਾ ਸਟਾਕ
8. 1 ਚਮਚ ਜੈਤੂਨ ਦਾ ਤੇਲ
9. ਨਮਕ ਸਵਾਦ ਅਨੁਸਾਰ
10. ਕਾਲੀ ਮਿਰਚ ਸਵਾਦ ਅਨੁਸਾਰ
11. 1 ਗੁੱਛਾ ਕੱਟਿਆ ਹਰਾ ਧਨੀਆਂ
ਵਿਧੀ—
1. ਬਲੈਂਡਰ 'ਚ ਗਾਜਰ ਅਤੇ 1 ਕੱਪ ਸਬਜ਼ੀ ਦਾ ਸਟਾਕ ਪਾ ਪੇਸਟ ਤਿਆਰ ਕਰੋ।
2. ਇਕ ਡੂੰਘੇ ਬਰਤਨ 'ਚ ਤੇਲ ਗਰਮ ਕਰੋ। ਫਿਰ ਉਸ 'ਚ ਕੱਟੀ ਪਿਆਜ਼, ਅਦਰਕ ਪਾ ਕੇ ਭੁਨੋ।
3. ਫਿਰ ਇਸ 'ਚ ਓਰੀਗੈਨੋ, ਗਾਜਰ ਦਾ ਪੇਸਟ ਅਤੇ ਧਨੀਏ ਦੇ ਠੰਡਲ, ਨਮਕ ਅਤੇ ਕਾਲੀ ਮਿਰਚ ਪਾ ਕੇ ਪਕਾਓ।
4. ਫਿਰ ਇਸ 'ਚ ਬਾਕੀ ਦਾ ਬਚਿਆ ਹੋਇਆ ਸਟਾਕ ਪਾ ਕੇ 8-10 ਮਿੰਟ ਤੱਕ ਪਕਾਓ।
5. ਫਿਰ ਇਸ ਮਿਸ਼ਰਣ ਨੂੰ ਥੋੜ੍ਹਾ ਠੰਡਾ ਕਰਕੇ ਕੇ ਇਸ ਨੂੰ ਬਲੈਂਡਰ 'ਚ ਪਾਓ, ਨਾਲ ਹੀ ਇਸ 'ਚ ਉਬਲਿਆ ਆਲੂ ਪਾ ਕੇ ਬਰੀਕ ਪੇਸਟ ਤਿਆਰ ਕਰੋ।
6. ਇਸ ਨੂੰ ਬਰਤਨ 'ਚ ਪਲਟੋ ਅਤੇ ਉਬਾਲ ਆਉਣ ਤੱਕ ਪਕਾਓ ਫਿਰ ਇਸ 'ਚ ਕੱਟਿਆ ਹੋਇਆ ਧਨੀਆ ਪਾ ਕੇ ਗਰਮਾ-ਗਰਮ ਪਰੋਸੋ।
ਟੇਸਟੀ ਮਲਾਈ ਸੋਇਆ ਚਾਪ
NEXT STORY