ਵੈੱਬ ਡੈਸਕ- ਪਸ਼ਮੀਨਾ ਸ਼ਾਲ ਸਰਦੀਆਂ ’ਚ ਸਟਾਈਲ ਅਤੇ ਐਲੀਗੈਂਸ ਦੋਵਾਂ ਦਾ ਇਕ ਬਿਹਤਰੀਣ ਮਿਸ਼ਰਣ ਹੈ। ਪਸ਼ਮੀਨਾ ਸ਼ਾਲ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਬਹੁਤ ਹਲਕੀ ਹੁੰਦੀ ਹੈ ਪਰ ਸਰਦੀਆਂ ’ਚ ਬਿਹਤਰੀਨ ਗਰਮਾਹਟ ਦਿੰਦੀ ਹੈ। ਬਰੀਕ ਧਾਗੇ ਇਸ ਦੀ ਗਰਮਾਹਟ ਨੂੰ ਕੁਦਰਤੀ ਰੂਪ ਨਾਲ ਬਣਾਈ ਰੱਖਦੇ ਹਨ। ਇਸ ਨੂੰ ਪਹਿਣਨ ’ਤੇ ਭਾਰੀਪਨ ਮਹਿਸੂਸ ਨਹੀਂ ਹੁੰਦਾ। ਅੱਜ ਅਸੀਂ ਵਿੰਟਰ ਸੀਜ਼ਨ ’ਚ ਪਸ਼ਮੀਨਾ ਸ਼ਾਲ ਨੂੰ ਸਟਾਈਲ ਕਰਨ ਦੇ ਸ਼ਾਨਦਾਰ ਅਤੇ ਆਸਾਨ ਆਈਡਿਆਜ਼ ਦੱਸਦੇ ਹਨ।
ਕਲਾਸਿਕ ਓਵਰ-ਦਿ-ਸ਼ੋਲਡਰ ਡ੍ਰੇਪ
ਇਹ ਸਭ ਤੋਂ ਸਿੰਪਲ ਅਤੇ ਐਲੀਗੈਂਟ ਤਰੀਕਾ ਹੈ। ਸ਼ਾਲ ਨੂੰ ਇਕ ਮੋਢੇ ’ਤੇ ਪਾਓ ਅਤੇ ਦਜੇ ’ਤੇ ਹਲਕਾ ਜਿਹਾ ਡਿੱਗਣ ਦਿਓ। ਵਿਆਹ, ਪੂਜਾ ਜਾਂ ਕਿਸੇ ਫਾਰਮਲ ਈਵੈਂਟ ਦੇ ਲਈ ਪਰਫੈਕਟ ਹੈ।

ਫਰੰਟ ਨਾਟ ਸਟਾਈਲ
ਸ਼ਾਲ ਨੂੰ ਗਰਦਨ ਦੇ ਚਾਰੋ ਪਾਸੇ ਲਪੇਟ ਕੇ ਅੱਗੇ ਵਲ ਹਲਕੀ ਜਿਹੀ ਨਾਟ (ਗੰਢ) ਲਗਾਓ। ਇਹ ਲੁਕ ਸਮਾਰਟ, ਮਾਡਰਨ ਅਤੇ ਸਰਦੀਆਂ ਦੇ ਲਈ ਬਹੁਤ ਗਰਮ ਰੱਖਣ ਵਾਲੀ ਹੈ ।

ਬੈਲਟੇਡ ਸਟਾਈਲ
ਸ਼ਾਲ ਨੂੰ ਮੋਢੇ ’ਤੇ ਡ੍ਰੇਪ ਕਰ ਕੇ ਵੇਸਟ ’ਤੇ ਬੈਲਟ ਲਗਾ ਲਓ। ਇੰਡੋ-ਵੈਸਟਰਨ ਅਤੇ ਫਿਊਜ਼ਨ ਆਊਟਫਿਟ ਲਈ ਟ੍ਰੈਂਡੀ ਅਤੇ ਸਲਿਮ-ਲੁਕਿੰਗ ਸਟਾਈਲ ਹੈ।

ਸਟੋਲ ਦੀ ਤਰ੍ਹਾਂ ਰੈਪ ਕਰੋ
ਸ਼ਾਲ ਨੂੰ ਲੰਬਾਈ ’ਚ ਫੋਲਡ ਕਰਕੇ ਸਟੋਲ ਦੀ ਤਰ੍ਹਾਂ ਨੈੱਕ ਦੇ ਚਾਰੋ ਪਾਸੇ ਪਾਓ। ਵਰਕਵੇਅਰ ਜਾਂ ਕੈਜ਼ੂਅਲ ਆਊਟਿੰਗ ਦੇ ਲਈ ਵਧਿਆ ਬਦਲ ।

ਸ਼ਾਲ ਵਿਦ ਕੋਟ ਲੁਕ
ਪਸ਼ਮੀਨਾ ਸ਼ਾਲ ਨੂੰ ਕੋਟ ਜਾਂ ਜੈਕੇਟ ਦੇ ਉੱਪਰ ਪਹਿਣਨ ਨਾਲ ਲੁਕ ਬਹੁਤ ਰਾਇਲ ਅਤੇ ਵਿੰਟਰੀ ਲੱਗਦੀ ਹੈ। ਟ੍ਰੈਵਲ ਅਤੇ ਡੇਲੀ ਆਊਟਫਿਟ ਦੋਵਾਂ ’ਚ ਸੂਟ ਕਰਦਾ ਹੈ।

ਹੈੱਡ ਸਕਾਰਫ ਸਟਾਈਲ
ਬਹੁਤ ਠੰਡ ’ਚ ਸ਼ਾਲ ਨੂੰ ਸਿਰ ਤੋਂ ਲੈ ਕੇ ਮੋਢੇ ਤੱਕ ਰੈਪ ਕਰੋ। ਇਹ ਸਟਾਈਲ ਕਸ਼ਮੀਰੀ ਔਰਤਾਂ ਦਾ ਕਲਾਸਿਕ ਤਰੀਕਾ ਹੈ, ਜੋ ਠੰਡ ਤੋਂ ਵੀ ਬਚਾਉਂਦਾ ਹੈ ਅਤੇ ਬਹੁਤ ਖੂਬਸੂਰਤ ਵੀ ਲੱਗਦਾ ਹੈ।

ਸ਼ਾਲ ਦੇ ਨਾਲ ਲੇਅਰਿੰਗ
ਸਵੈਟਰ ਦੇ ਨਾਲ ਪਸ਼ਮੀਨਾ ਸ਼ਾਲ, ਲੋਂਗ ਕੁੜਤੀ ਦੇ ਨਾਲ ਸ਼ਾਲ, ਟਰਟਲ ਨੈੱਕ ਦੇ ਨਾਲ ਸ਼ਾਲ-ਇਸ ਨਾਲ ਲੁਕ ਹੋਰ ਜ਼ਿਆਦਾ ਰਿਚ ਅਤੇ ਸਟਾਈਲਿਸ਼ ਬਣਦੀ ਹੈ।

ਹਲਕਾ ਜਿਹਾ ਆਫ ਸ਼ੋਲਡਰ ਡ੍ਰੇਪ
ਪਾਰਟੀ ਜਾਂ ਡਿਨਰ ਦੇ ਲਈ ਗਲੈਮਰਸ ਲੁਕ ਦੇਣੀ ਹੋਵੇ ਤਾਂ ਸ਼ਾਲ ਨੂੰ ਸਿਰਫ ਇਕ ਮੋਢੇ ’ਤੇ ਹਲਕਾ ਜਿਹਾ ਲਟਕਾਓ। ਇਹ ਲੁਕ ਫੋਟੋ ’ਚ ਬਹੁਤ ਖੂਬਸੂਰਤ ਆਉਂਦੀ ਹੈ।

ਪਸ਼ਮੀਨਾ ਸ਼ਾਲ ਲੈਣ ਤੋਂ ਪਹਿਲਾਂ ਧਿਆਨ ਰੱਖੋ
ਅਸਲੀ ਪਸ਼ਮੀਨਾ ਬਹੁਤ ਕੋਮਲ, ਹਲਕੀ ਅਤੇ ਗਰਮ ਹੁੰਦੀ ਹੈ। ਧਾਗੇ ਨਾਲ ਰਗੜਣ ’ਤੇ ਹਲਕੀ ਜਿਹੀ ਚਮਕ ਆਉਂਦੀ ਹੈ ਪਰ ਸਿੰਥੈਟਿਕ ਦੀ ਤਰ੍ਹਾਂ ਬਹੁਤ ਜ਼ਿਆਾਦ ਨਹੀਂ। ਹੈਂਡ-ਵੀਵਡ ਅਤੇ ਕਸ਼ਮੀਰ ਪਸ਼ਮੀਨਾ ਦੀ ਕੀਮਤ ਜ਼ਿਆਦਾ ਹੁੰਦੀ ਹੈ-ਕਵਾਲਿਟੀ ਹਮੇਸ਼ਾ ਮਹਿਸੂਸ ਹੁੰਦੀ ਹੈ।

Liver ਖਰਾਬ ਹੋਣ ਤੋਂ ਪਹਿਲਾਂ ਧੌਣ 'ਤੇ ਦਿਖਦੇ ਨੇ ਇਹ 4 ਸੰਕੇਤ! ਨਾ ਕਰਿਓ Ignore
NEXT STORY