ਔਰਤਾਂ ਆਪਣੀ ਖੂਬਸੂਰਤੀ ਨੂੰ ਨਿਖਾਰਣ ਲਈ ਬਹੁਤ ਹੀ ਤਰੀਕੇ ਅਪਣਾਉਂਦੀਆਂ ਹਨ ਜਿਵੇਂ ਕਿ ਫੇਸ਼ੀਅਲ, ਕਲੀਂਜ਼ਿੰਗ ਆਦਿ ਬਾਰੇ ਬਹੁਤ ਸਾਰੀਆਂ ਲੜਕੀਆਂ ਨੂੰ ਇਸ ਬਾਰੇ 'ਚ ਜਾਣਕਾਰੀ ਨਹੀਂ ਹੁੰਦੀ ਹੈ ਕਿ ਫੇਸ਼ੀਅਲ ਅਤੇ ਕਲੀਨਅੱਪ 'ਚ ਬਹੁਤ ਅੰਤਰ ਹੁੰਦਾ ਹੈ। ਇਨ੍ਹਾਂ ਦੋਵਾਂ 'ਚ ਸਭ ਤੋਂ ਵੱਡਾ ਫਰਕ ਹੈ ਇਨ੍ਹਾਂ ਦੇ ਸਟੈਪਸ ਦਾ।
ਕਲੀਨਅੱਪ ਕਰਨ ਲਈ ਸਿਰਫ 3-4 ਸਟੈਪਸ ਹੀ ਫੋਲੋ ਕੀਤੇ ਜਾਂਦੇ ਹਨ, ਜਦਕਿ ਫੇਸ਼ੀਅਲ 'ਚ 6-7 ਸਟੈਪਸ ਹੁੰਦੇ ਹਨ ਅਤੇ ਇਸ 'ਚ ਡੀਪ ਕਲੀਨਿੰਗ ਵੀ ਕਲੀਨਅੱਪ ਦੀ ਤੁਲਨਾ 'ਚ ਜ਼ਿਆਦਾ ਟਾਈਮ ਹੁੰਦੀ ਹੈ। ਨਾਲ ਹੀ ਜ਼ਿਆਦਾਤਰ ਬਿਊਟੀਅਨਸ ਫੇਸ਼ੀਅਲ 'ਚ ਬੈਕ ਮਸਾਜ ਵੀ ਕਰਦੇ ਹਨ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਜਦੋਂ ਵੀ ਚਿਹਰੇ 'ਤੇ ਮਾਲਿਸ਼ ਕਰਵਾਓ 8-10 ਮਿੰਟ ਤੋਂ ਜ਼ਿਆਦਾ ਨਾ ਕਰਵਾਓ। ਕਈ ਲੋਕਾਂ ਦੀ ਚਮੜੀ ਸੈਂਸੀਟਿਵ ਹੁੰਦੀ ਹੈ ਅਤੇ ਜ਼ਿਆਦਾ ਟਾਈਮ ਤੱਕ ਕਲੀਨਅੱਪ ਕਰਵਾਉਣ ਨਾਲ ਚਿਹਰੇ 'ਤੇ ਰੈਸ਼ਿਜ ਪੈਣ ਦਾ ਵੀ ਡਰ ਰਹਿੰਦਾ ਹੈ। ਇਸ ਲਈ ਧਿਆਨ ਰੱਖੋ ਕਿ ਜਦੋਂ ਵੀ ਫੇਸ਼ੀਅਲ ਜਾਂ ਕਲੀਨਿਪ ਕਰਵਾਉਣ ਮਸਾਜ 8-10 ਮਿੰਟ ਤੋਂ ਜ਼ਿਆਦਾ ਨਾ ਹੋਵੇ। ਮਹੀਨੇ 'ਚ ਇਕ ਵਾਰ ਫੇਸ਼ੀਅਲ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਨਾਲ ਚਮੜੀ ਗਲੋਇੰਗ ਰਹੇਗੀ, ਤਣਾਅ ਵੀ ਘੱਟ ਹੋਵੇਗਾ ਅਤੇ ਚਿਹਰੇ ਦੀ ਗੰਦਗੀ ਵੀ ਦੂਰ ਹੋ ਜਾਂਦੀ ਹੈ।
ਨਜ਼ਰ ਲਈ ਕੇਲਾ ਬਹੁਤ ਫਾਇਦੇਮੰਦ
NEXT STORY