ਕੀ ਤੁਸੀਂ ਸੋਚ ਸਕਦੇ ਹੋ ਕਿ ਆਧੁਨਿਕ ਦੁਨੀਆਂ 'ਚ ਦੁਲਹਣਾਂ ਬਾਜ਼ਾਰ 'ਚੋਂ ਖਰੀਦੀਆਂ ਜਾ ਸਕਦੀਆਂ ਹਨ। ਇਹ ਗੱਲ ਸੱਚ ਹੈ, ਬੁਲਗਾਰਿਆ 'ਚ ਸਟਾਰਾ ਜਾਗੋਰ ਨਾਮਕ ਜਗ੍ਹਾ 'ਚ ਹਰ ਤਿੰਨ ਸਾਲ ਇਕ ਵਾਰ ਦੁਲਹਣਾਂ ਦਾ ਬਾਜ਼ਾਰ ਲੱਗਦਾ ਹੈ। ਇੱਥੇ ਆ ਕੇ ਦੁਲਹਾ ਆਪਣੀ ਮਨਪਸੰਦ ਦੀ ਦੁਲਹਣ ਨੂੰ ਖਰੀਦ ਕੇ ਉਸ ਨੂੰ ਆਪਣੀ ਪਤਨੀ ਬਣਾ ਸਕਦਾ ਹੈ।
ਡੇਲੀ ਮੇਲ ਦੀ ਇਕ ਰਿਪੋਰਟ ਅਨੁਸਾਰ ਇਹ ਮੇਲਾ ਉਨ੍ਹਾਂ ਗਰੀਬ ਲੋਕਾਂ ਦੇ ਲਈ ਲਗਾਇਆ ਜਾਂਦਾ ਹੈ, ਜਿਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਉਹ ਆਪਣੀ ਲੜਕੀ ਦਾ ਖਰਚ ਨਹੀਂ ਚੁੱਕ ਸਕਦੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੀ ਰੋਕ ਦੇ ਲਈ ਕੋਈ ਵੀ ਕਾਨੂੰਨ ਨਹੀਂ ਹੈ।
ਦੱਸਿਆ ਜਾਂਦਾ ਹੈ ਕਿ ਲੜਕੀਆਂ ਨੂੰ ਦੁਲਹਣ ਦੀ ਤਰ੍ਹਾਂ ਸਜ਼ਾ ਕੇ ਬਾਜ਼ਾਰ 'ਚ ਲਿਜਾਇਆ ਜਾਂਦਾ ਹੈ। ਲੜਕਾ ਆਪਣੀ ਮਨਪਸੰਦ ਦੁਲਹਣ ਚੁਣਦਾ ਹੈ। ਖਰੀਦਣ ਦੇ ਲਈ ਅਕਸਰ ਲੜਕੇ ਦੇ ਨਾਲ ਉਸ ਦੇ ਪਰਿਵਾਰ ਵਾਲੇ ਵੀ ਆਉਂਦੇ ਹਨ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਨਿਸ਼ਚਿਤ ਰਕਮ ਦਿੰਦੇ ਹਨ।
ਬਾਜ਼ਾਰ 'ਚ ਲੜਕੀਆਂ ਇੱਕਲੀਆਂ ਨਹੀਂ ਆਉਂਦੀਆਂ । ਉਨ੍ਹਾਂ ਦੇ ਨਾਲ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਜ਼ਰੂਰ ਹੁੰਦਾ ਹੈ। ਇਸ ਨਿਯਮ ਦਾ ਵੀ ਸਖ਼ਤੀ ਨਾਲ ਪਾਲਣ ਕੀਤਾ ਜਾਂਦਾ ਹੈ। ਲੜਕੇ ਵਾਲਿਆਂ ਨੂੰ ਪਸੰਦ ਆਈ ਦੁਲਹਣ ਨੂੰ ਨੁੰਹ ਮੰਨਣਾ ਹੀ ਹੁੰਦਾ ਹੈ। ਇਹ ਬਾਜ਼ਾਰ ਬੁਲਗਾਰਿਆ ਦੇ ਕਲਾਇਦਝੀ ਸਮੁਦਾਏ ਦੁਆਰਾ ਲਗਾਇਆ ਜਾਂਦਾ ਹੈ। ਸਮੁਦਾਇ ਤੋਂ ਇਲਾਵਾ ਕੋਈ ਬਾਹਰੀ ਵਿਅਕਤੀ ਦੁਲਹਣ ਨਹੀਂ ਖਰੀਦ ਸਕਦਾ।