ਸਿਹਤਮੰਦ ਖਾਣ ਪੀਣ ਨਾਲ ਸਰੀਰ ਵਧੀਆ ਰਹਿੰਦਾ ਹੈ ਅਤੇ ਅੰਦਰੂਨੀ ਨਿਖਾਰ ਚਿਹਰੇ ਤੇ ਨਜ਼ਰ ਆਉਂਦਾ ਹੈ। ਚਿਹਰੇ ਦੀ ਚਮੜੀ ਦੇ ਬਾਹਰੀ ਰੂਪ 'ਚ ਚਮਕਾਉਣ ਲਈ ਕਈ ਤਰ੍ਹਾਂ ਦੇ ਉਤਪਾਦਾਂ ਦੀ ਵਰਤੋਂ ਕਰਦੇ ਹਾਂ। ਫਲਾਂ ਅਤੇ ਸਬਜ਼ੀਆਂ ਦੇ ਬਣੇ ਫੇਸਪੇਕ ਦੀ ਤੁਸੀਂ ਹਮੇਸ਼ਾ ਵਰਤੋਂ ਕਰਦੇ ਹੋਵੋਗੇ। ਚਿਹਰੇ ਨੂੰ ਜਵਾਨ ਬਣਾਉਣ ਅਤੇ ਉਸ ਨੂੰ ਨਿਖਾਰਣ ਦੇ ਲਈ ਸਬਜ਼ੀਆਂ ਦੇ ਛਿਲਕੇ ਸਾਡੀ ਮਦਦ ਕਰਦੇ ਹਨ।
1. ਖੀਰਾ : ਖੀਰੇ ਨੂੰ ਕੱਟ ਕੇ ਅੱਖਾਂ 'ਤੇ ਰੱਖਣ ਨਾਲ ਤਾਜ਼ਗੀ ਮਿਲਦੀ ਹੈ ਅਤੇ ਇਸ ਨਾਲ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਚਿਹਰੇ ਤੇ ਖੀਰੇ ਦੇ ਛਿਲਕੇ ਨੂੰ 15 ਮਿੰਟ ਤੱਕ ਲਗਾ ਕੇ ਰੱਖਣ ਤੋਂ ਬਾਅਦ ਠੰਡੇ ਪਾਣੀ ਨਾਲ ਮੂੰਹ ਧੋ ਲਓ। ਇਸ ਨਾਲ ਚਿਹਰੇ ਤੇ ਚਮਕ ਸਾਫ ਨਜ਼ਰ ਆਵੇਗੀ।
2. ਟਮਾਟਰ : ਇਸ 'ਚ ਮੋਜੂਦ ਐਂਟੀਆਕਸਾਈਡ ਚਮੜੀ ਨੂੰ ਸਿਹਤਮੰਦ ਬਣਾਉਂਦੇ ਹਨ। ਇਸ ਦੇ ਛਿਲਕੇ ਨਾਲ ਚਿਹਰੇ ਦੀ ਮਾਲਿਸ਼ ਕਰਨ ਨਾਲ ਚਿਹਰਾ ਚਮਕਣ ਲੱਗ ਜਾਂਦਾ ਹੈ।
3. ਆਲੂ : ਇਸ ਦੇ ਛਿਲਕੇ ਚਿਹਰੇ ਤੇ ਲਗਾਉਣ ਨਾਲ ਧੱਬੇ, ਛਾਹਈਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
4. ਸ਼ਕਰਕੰਦ : ਝੁਰੜੀਆਂ, ਕਾਲੇ ਦਾਗ, ਅੱਖਾ ਥੱਲੇ ਕਾਲੇ ਧੱਬੇ ਦੀ ਸਮੱਸਿਆ ਹੋਣ ਤੇ ਸ਼ਕਰਕੰਦ ਨੂੰ ਕੱਟ ਕੇ ਲਗਾਉਣ ਨਾਲ ਆਰਾਮ ਮਿਲਦਾ ਹੈ। ਇਸ ਨੂੰ ਲਗਾਉਣ ਦੇ 10 ਮਿੰਟ ਬਾਅਦ ਮੂੰਹ ਨੂੰ ਧੋ ਲਓ।
5. ਨਿੰਬੂ : ਇਸ ਦਾ ਰਸ ਅਤੇ ਛਿਲਕਾ ਦੋਵੇ ਹੀ ਲਾਭਦਾਇਕ ਹੈ।
6. ਗਾਜਰ: ਇਸ ਨੂੰ ਮਿਕਸੀ 'ਚ ਪੀਸ ਲਓ ਅਤੇ ਇਸ ਦਾ ਲੇਪ ਬਣਾ ਕੇ ਚਿਹਰੇ ਤੇ ਲਗਾਓ ਇਸ ਨਾਲ ਗੰਦਗੀ ਨਿਕਲ ਜਾਂਦੀ ਹੈ। ਗਾਜਰ 'ਚ ਵਿਟਾਮਿਨ ਸੀ ਹੁੰਦਾ ਹੈ। ਜੋ ਸਾਡੇ ਚਿਹਰੇ ਨੂੰ ਸਾਫ ਸੁਥਰਾ ਅਤੇ ਚਮਕਦਾਰ ਬਣਾਉਂਦਾ ਹੈ।
7. ਕਰੇਲਾ : ਇਹ ਸਿਰਫ ਸੁਆਦ 'ਚ ਹੀ ਕੋੜਾ ਹੁੰਦਾ ਹੈ ਪਰ ਇਸ ਨੂੰ ਪੀਸ ਕੇ ਚਿਹਰੇ 'ਤੇ ਲਗਾਉਣ ਨਾਲ ਕਿੱਲ ਆਦਿ ਠੀਕ ਹੋ ਜਾਂਦੇ ਹਨ।
8. ਚੁਕੰਦਰ : ਇਸ ਦਾ ਰਸ ਜਾਂ ਇਸ ਨੂੰ ਪੀਸ ਕੇ ਚਿਹਰੇ ਤੇ ਲਗਾਉਣ ਨਾਲ ਕਈ ਤਰ੍ਹਾਂ ਦੇ ਨਿਸ਼ਾਨ ਠੀਕ ਹੋ ਜਾਂਦੇ ਹਨ।
9. ਮੂਲੀ : ਮੂਲੀ ਦੇ ਛਿਲਕੇ 'ਚ ਵਿਟਾਮਿਨ ਸੀ ਹੁੰਦਾ ਹੈ। ਜੋ ਬਲੈਕਹੈੱਡਸ ਨੂੰ ਠੀਕ ਕਰਦਾ ਹੈ ਮੂਲੀ ਦੇ ਛਿਲਕੇ ਨੂੰ ਮੂੰਹ ਤੇ ਲਗਾਉਣਾ ਬਹੁਤ ਲਾਭਦਾਇਕ ਹੁੰਦਾ।
ਇਨ੍ਹਾਂ ਤਰੀਕਿਆਂ ਨਾਲ ਛੁਡਾ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਦੀ ਮਿੱਟੀ ਖਾਣ ਦੀ ਆਦਤ ਨੂੰ
NEXT STORY