ਮੁੰਬਈ—ਗਰਮੀਆਂ 'ਚ ਅੰਬ ਖਾਣਾ ਕਾਫੀ ਪਸੰਦ ਕੀਤਾ ਜਾਂਦਾ ਹੈ। ਖਾਸ ਕਰਕੇ ਬੱਚੇ ਇਸ ਨੂੰ ਬੜੇ ਮਜ਼ੇ ਨਾਲ ਖਾਂਦੇ ਹਨ। ਅੰਬ ਦੀ ਮਿੱਠੀ ਸਲਾਈਸ ਦੇਖਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਇਸ ਦਾ ਇਸਤੇਮਾਲ ਸਿਰਫ ਫਲ ਵਜੋਂ ਨਹੀਂ ਸਗੋਂ ਕੱਚੇ ਅੰਬ ਨਾਲ ਅਚਾਰ, ਚਟਨੀ ਜਿਹੇ ਖੱਟੇ-ਮਿੱਠੇ ਪਕਵਾਨ ਵੀ ਬਣਦੇ ਹਨ। ਗਰਮੀਆਂ 'ਚ ਚਟਨੀ ਨਾਲ ਰੋਟੀ ਖਾਣ ਦਾ ਮਜ਼ਾ ਹੀ ਵੱਖਰਾ ਹੈ। ਚਲੋ ਅੱਜ ਤੁਹਾਨੂੰ ਦੱਸਦੇ ਹਾਂ ਕੱਚੇ ਅੰਬ ਦੀ ਚਟਨੀ ਦੀ ਰੈਸਿਪੀ:
ਸਮੱਗਰੀ
*2 ਕੱਚੇ ਅੰਬ
*1 ਛੋਟਾ ਕੱਪ ਕੱਦੂਕਸ ਕੀਤਾ ਨਾਰੀਅਲ
*1 ਕੱਪ ਚੀਨੀ ਜਾਂ ਗੁੜ
*1 ਛੋਟਾ ਕੱਪ ਕੱਟਿਆ ਧਨੀਆ
*1 ਚਮਚ ਤੇਲ
*1 ਛੋਟਾ ਚਮਚ ਰਾਈ
*1 ਛੋਟਾ ਚਮਚ ਮੇਥੀ ਦਾਣਾ
*1 ਛੋਟਾ ਚਮਚ ਜੀਰਾ
*2-3 ਸੁੱਕੀਆਂ ਲਾਲ ਮਿਰਚਾਂ
*ਨਮਕ ਸਵਾਦ ਅਨੁਸਾਰ
*1/ 2 ਚਮਚ ਹਲਦੀ
ਵਿਧੀ : ਸਭ ਤੋਂ ਪਹਿਲਾਂ ਅੰਬ ਦੀਆਂ ਗੁਠਲੀਆਂ ਕੱਢ ਕੇ ਚੰਗੀ ਤਰ੍ਹਾਂ ਕੱਦੂਕਸ ਕਰ ਲਓ। ਤੁਸੀਂ ਚਾਹੋ ਤਾਂ ਅੰਬ ਨੂੰ ਛੋਟੇ-ਛੋਟੇ ਪੀਸਾਂ 'ਚ ਵੀ ਕੱਟ ਸਕਦੇ ਹੋ। ਹੁਣ ਕੜਾਹੀ 'ਚ ਤੇਲ ਪਾ ਕੇ ਗਰਮ ਕਰੋ ਅਤੇ ਉਸ ਵਿਚ ਮੇਥੀ , ਰਾਈ, ਲਾਲ ਮਿਰਚ ਅਤੇ ਜੀਰਾ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਫਿਰ ਉਸ ਵਿਚ ਕੱਦੂਕਸ ਕੀਤਾ ਹੋਇਆ ਅੰਬ ਪਾਓ ਅਤੇ 3 ਤੋਂ ਚਾਰ ਮਿੰਟ ਤਕ ਨਰਮ ਹੋਣ ਤਕ ਪਕਾਓ। ਨਾਲ ਹੀ ਨਮਕ, ਹਲਦੀ, ਅਤੇ ਗੁੜ ਜਾਂ ਸ਼ੱਕਰ ਪਾਓ। ਜਦੋਂ ਚਟਨੀ ਦਾ ਰੰਗ ਬਦਲਣ ਲੱਗੇ ਤਾਂ ਨਾਰੀਅਲ ਅਤੇ ਹਰਾ ਧਨੀਆ ਵੀ ਮਿਕਸ ਕਰੋ। ਅੰਬ ਦੀ ਚਟਨੀ ਤਿਆਰ ਹੈ। ਰੋਟੀ ਅਤੇ ਸਬਜ਼ੀ ਨਾਲ ਲਓ ਅੰਬ ਦੀ ਚਟਨੀ ਦਾ ਮਜ਼ਾ।
ਜਾਣੋ ਫੇਸ਼ੀਅਲ ਅਤੇ ਕਲੀਨਅੱਪ 'ਚ ਕੀ ਹੈ ਅੰਤਰ
NEXT STORY