ਮੁੰਬਈ- ਔਰਤਾਂ ਦੀ ਟ੍ਰੈਡੀਸ਼ਨਲ ਲੁਕ ’ਚ ਡਿਜ਼ਾਈਨਰ ਡ੍ਰੈੱਸ, ਵਧੀਆ ਹੇਅਰ ਸਟਾਈਲ ਤੇ ਮੇਕਅੱਪ ਦੇ ਨਾਲ-ਨਾਲ ਜਿਊਲਰੀ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜਿਊਲਰੀ ’ਚ ਚੰਗੇ ਈਅਰ ਰਿੰਗਸ ਦਾ ਕੁਲੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ। ਈਅਰ ਰਿੰੰਗਸ ਔਰਤਾਂ ਅਤੇ ਮੁਟਿਆਰਾਂ ਦੀ ਪੂਰੀ ਲੁਕ ਨੂੰ ਬਦਲ ਦਿੰਦੇ ਹਨ। ਮੁਟਿਆਰਾਂ ਤੇ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਈਅਰ ਰਿੰਗਸ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਅੱਜਕਲ ਚੇਨ ਵਾਲੇ ਈਅਰ ਰਿੰਗਸ (ਝੁਮਕੇ) ਕਾਫ਼ੀ ਟ੍ਰੈਂਡ ਵਿਚ ਹਨ। ਮੁਟਿਆਰਾਂ ਇਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਕੈਰੀ ਕਰ ਸਕਦੀਆਂ ਹਨ। ਚੇਨ ਵਾਲੇ ਈਅਰ ਰਿੰਗਸ ਦੇਖਣ ’ਚ ਬਹੁਤ ਸੋਹਣੇ ਲੱਗਦੇ ਹਨ। ਹਾਲਾਂਕਿ, ਇਹ ਕਾਫ਼ੀ ਭਾਰੇ ਹੁੰਦੇ ਹਨ।
ਇਸ ਤਰ੍ਹਾਂ ਦੇ ਈਅਰ ਰਿੰਗਸ ਨੂੰ ਬਾਹੂਬਲੀ ਝੁਮਕੇ ਜਾਂ ਚੇਨ ਵਾਲੇ ਹੈਵੀ ਝੁਮਕੇ ਵੀ ਕਿਹਾ ਜਾਂਦਾ ਹੈ। ਇਹ ਈਅਰ ਰਿੰਗਸ ਟ੍ਰੈਡੀਸ਼ਨਲ ਤੇ ਮੌਕਿਆਂ ਲਈ ਬੈਸਟ ਚੁਆਇਸ ਹਨ। ਇਹ ਈਅਰ ਰਿੰਗਸ ਸਾੜ੍ਹੀਆਂ, ਲਹਿੰਗਿਆਂ ਤੇ ਹੋਰ ਟ੍ਰੈਡੀਸ਼ਨਲ ਪਹਿਰਾਵਿਆਂ ਨਾਲ ਬਹੁਤ ਵਧੀਆ ਲੱਗਦੇ ਹਨ। ਇਸ ਤਰ੍ਹਾਂ ਦੇ ਹੈਵੀ ਈਅਰ ਰਿੰਗਸ ਨਾਲ ਕਈ ਮੁਟਿਆਰਾਂ ਜਿਊਲਰੀ ’ਚ ਹਾਰ ਨੂੰ ਅਵਾਇਡ ਕਰਨਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਨੂੰ ਗਲੇ ’ਚ ਪਤਲੀ ਚੇਨ ਜਾਂ ਨੈਕਲੈੱਸ ਪਹਿਨੇ ਦੇਖਿਆ ਜਾ ਸਕਦਾ ਹੈ।
ਇਸ ’ਚ ਮੁਟਿਆਰਾਂ ਅਤੇ ਔਰਤਾਂ ਨੂੰ ਕਈ ਡਿਜ਼ਾਈਨਾਂ ਦੇ ਈਅਰ ਰਿੰਗਸ ਪਹਿਨੇ ਦੇਖਿਆ ਜਾ ਸਕਦਾ ਹੈ। ਜਿੱਥੇ ਕੁਝ ਮੁਟਿਆਰਾਂ ਸਾਧਾਰਨ ਚੇਨ ਵਾਲੇ ਈਅਰ ਰਿੰਗਸ ਪਸੰਦ ਕਰ ਰਹੀਆਂ ਹਨ, ਉੱਥੇ ਹੀ ਕੁਝ ਨੂੰ ਮਲਟੀ-ਲੇਅਰ ਵਾਲੇ ਈਅਰ ਰਿੰਗਸ ਪਸੰਦ ਆ ਰਹੇ ਹਨ, ਜੋ ਨਾ ਸਿਰਫ਼ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ। ਔਰਤਾਂ ਅਤੇ ਮੁਟਿਆਰਾਂ ਨੂੰ ਗੋਲਡ, ਸਿਲਵਰ ਤੋਂ ਲੈ ਕੇ ਕਲਰਫੁੱਲ ਡਿਜ਼ਾਈਨ ਦੇ ਚੇਨ ਵਾਲੇ ਈਅਰ ਰਿੰਗਸ ਵੀ ਪਸੰਦ ਆ ਰਹੇ ਹਨ।
ਔਰਤਾਂ ਦੀ ਪਸੰਦ ਬਣੇ ਗੋਲਡਨ ਵਰਕ ਵਾਲੇ ਹੈਵੀ ਸੂਟ
NEXT STORY