ਮੁੰਬਈ- ਭਾਰਤੀ ਪਹਿਰਾਵਿਆਂ ਵਿਚ ਔਰਤਾਂ ਨੂੰ ਸਭ ਤੋਂ ਜ਼ਿਆਦਾ ਸੂਟ ਪਹਿਨਣਾ ਪਸੰਦ ਹੁੰਦਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਕੈਜੁਅਲ ਅਤੇ ਖਾਸ ਮੌਕਿਆਂ ਦੌਰਾਨ ਵੀ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਸੂਟਾਂ ਵਿਚ ਦੇਖਿਆ ਜਾ ਸਕਦਾ ਹੈ। ਵਿਆਹ, ਮਹਿੰਦੀ, ਲੇਡੀ ਸੰਗੀਤ, ਕਰਵਾਚੌਥ, ਵਰ੍ਹੇਗੰਢ, ਪੂਜਾ ਤੇ ਹੋਰ ਖਾਸ ਮੌਕਿਆਂ ’ਤੇ ਜ਼ਿਆਦਾਤਰ ਔਰਤਾਂ ਹੈਵੀ ਸੂਟ ਪਹਿਨਣਾ ਪਸੰਦ ਕਰਦੀਆਂ ਹਨ।
ਦੂਜੇ ਪਾਸੇ ਅੱਜਕੱਲ ਗੋਲਡਨ ਵਰਕ ਵਾਲੇ ਹੈਵੀ ਸੂਟ ਜ਼ਿਆਦਾਤਰ ਔਰਤਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਗੋਲਡਨ ਵਰਕ ਹਰ ਰੰਗ ਅਤੇ ਡਿਜ਼ਾਈਨ ਦੇ ਸੂਟ ਨੂੰ ਹੈਵੀ ਅਤੇ ਸੁੰਦਰ ਬਣਾਉਂਦਾ ਹੈ। ਇਸ ਵਿਚ ਔਰਤਾਂ ਨੂੰ ਜ਼ਿਆਦਾਤਰ ਰੈੱਡ, ਮੈਰੂਨ, ਗ੍ਰੀਨ, ਪਿੰਕ, ਪਰਪਲ, ਪੀਚ, ਯੈਲੋ, ਬਲੈਕ ਆਦਿ ਰੰਗ ਦੇ ਸੂਟ ਪਸੰਦ ਆ ਰਹੇ ਹਨ।
ਔਰਤਾਂ ਨੂੰ ਵਿਆਹਾਂ ਅਤੇ ਹੋਰ ਫੰਕਸ਼ਨਾਂ ਵਿਚ ਸਿੰਪਲ ਸਲਵਾਰ ਸੂਟ ਦੇ ਨਾਲ-ਨਾਲ ਪਲਾਜ਼ੋ ਸੂਟ, ਫਲੇਅਰ ਸੂਟ, ਅਨਾਰਕਲੀ ਸੂਟ, ਫਰਾਕ ਸੂਟ, ਪਟਿਆਲਾ ਸੂਟ, ਧੋਤੀ ਸਲਵਾਰ ਸੂਟ ਆਦਿ ਨਵੇਂ ਫੈਸ਼ਨ ਦੇ ਸੂਟ ਪਸੰਦ ਆ ਰਹੇ ਹਨ। ਖਾਸ ਕਰ ਕੇ ਇਨ੍ਹਾਂ ’ਤੇ ਕੀਤਾ ਗਿਆ ਗੋਲਡਨ ਵਰਕ ਇਨ੍ਹਾਂ ਸੂਟਾਂ ਨੂੰ ਅਟ੍ਰੈਕਟਿਵ ਬਣਾਉਂਦਾ ਹੈ। ਇਨ੍ਹਾਂ ਸੂਟਾਂ ’ਤੇ ਗੋਲਡਨ ਵਰਕ ਵਿਚ ਲੈਸ ਵਰਕ, ਸਟੋਨ ਵਰਕ, ਕਢਾਈ ਵਰਕ, ਜਰੀ ਵਰਕ, ਤਿੱਲਾ ਵਰਕ ਆਦਿ ਕੀਤਾ ਹੁੰਦਾ ਹੈ। ਮਾਰਕੀਟ ਵਿਚ ਇਸ ਤਰ੍ਹਾਂ ਦੇ ਗੋਲਡਨ ਵਰਕ ਵਿਚ ਤਰ੍ਹਾਂ-ਤਰ੍ਹਾਂ ਦੇ ਸੂਟ ਮਿਲ ਰਹੇ ਹਨ ਜਿਨ੍ਹਾਂ ਨੂੰ ਔਰਤਾਂ ਅਤੇ ਨਵੀਆਂ ਵਿਆਹੀਆਂ ਵੀ ਬੜੇ ਸ਼ੌਕ ਨਾਲ ਖਰੀਦ ਰਹੀਆਂ ਹਨ।
ਇਸ ਤਰ੍ਹਾਂ ਦੇ ਸੂਟਾਂ ਦੇ ਨਾਲ ਔਰਤਾਂ ਆਪਣੀ ਲੁਕ ਹੋਰ ਵੀ ਖੂਬਸੂਰਤ ਬਣਾਉਣ ਲਈ ਇਨ੍ਹਾਂ ਦੇ ਨਾਲ ਹੇਅਰ ਸਟਾਈਲ ਵਿਚ ਪਰਾਂਦਾ-ਗੁੱਤ ਕਰਨਾ ਪਸੰਦ ਕਰ ਰਹੀਆਂ ਹਨ। ਕਈ ਔਰਤਾਂ ਨੂੰ ਇਨਵਾਂ ਨਾਲ ਮੈਚਿੰਗ ਕਲਚਰ ਅਤੇ ਜੁੱਤੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਗੋਲਡਨ ਵਰਕ ਵਾਲੇ ਸੂਟ ਨਾਲ ਔਰਤਾਂ ਨੂੰ ਹੈਵੀ ਤੋਂ ਲਾਈਟ ਜਿਊਲਰੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ।
ਪੁੱਤ ਗਿਆ 'ਵਿਦੇਸ਼' ਕਮਾਉਣ, ਪਿੱਛੋ ਸੱਸ ਨੇ ਨੂੰਹ ਦਾ ਪ੍ਰੇਮੀ ਨਾਲ ਕਰਵਾ 'ਤਾ ਵਿਆਹ
NEXT STORY