ਨਵੀਂ ਦਿੱਲੀ- ਆਲੂ ਦੀ ਵਰਤੋਂ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਕੁਝ ਲੋਕ ਇਸ ਨੂੰ ਉਬਾਲ ਕੇ ਖਾਣਾ ਪੰਸਦ ਕਰਦੇ ਹਨ, ਕੁਝ ਫਰਾਈ ਕਰਕੇ ਅਤੇ ਕੁਝ ਸਬਜ਼ੀ ਬਣਾ ਕੇ ਇਸ ਦੀ ਵਰਤੋਂ ਕਰਦੇ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਆਗੂ ਦੀ ਵਰਤੋਂ ਫੇਸ ਪੈਕ ਲਈ ਵੀ ਕੀਤੀ ਜਾਂਦੀ ਹੈ, ਜੋ ਇਕ ਵਧੀਆ ਉਤਪਾਦ ਹੈ। ਆਲੂ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜੋ ਚਮੜੀ ਨੂੰ ਪੋਸ਼ਿਤ ਕਰਨ ਦਾ ਕੰਮ ਕਰਦੇ ਹਨ। ਆਲੂ 'ਚ ਵਿਟਾਮਿਨ ਸੀ, ਪ੍ਰੋਟੀਨ, ਜਿੰਕ ਤੇ ਕਾਪਰ ਚਮੜੀ ਨੂੰ ਪੋਸ਼ਣ ਦੇਣ ਦੀ ਮਦਦ ਕਰਦੇ ਹਨ। ਇਹ ਸਾਰੇ ਤੱਤ ਵਧ ਰਹੀ ਉਮਰ ਦੇ ਨਾਲ ਇਸ ਨੂੰ ਦੂਰ ਕਰਦੇ ਹਨ। ਚਿਹਰੇ ਦੇ ਦਾਗ-ਧੱਬੇ ਹਟਾਉਣ ਅਤੇ ਅੱਖਾਂ ਦੇ ਡਾਕਰ ਸਰਕਲ ਘੱਟ ਕਰਨ ਲਈ ਆਲੂ ਦੀ ਵਰਤੋਂ ਖਾਸ ਤੌਰ 'ਤੇ ਕੀਤੀ ਜਾਂਦੀ ਹੈ। ਚਮੜੀ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਆਲੂ ਦੀ ਵਰਤੋਂ ਕਰਨ ਨਾਲ ਠੀਕ ਹੋ ਜਾਂਦੀਆਂ ਹਨ, ਜਿਸ ਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ।
ਝੁਰੜੀਆਂ ਦੀ ਸਮੱਸਿਆ - ਜੇਕਰ ਤੁਹਾਡੇ ਚਿਹਰੇ 'ਤੇ ਝੁਰੜੀਆਂ ਆ ਗਈਆਂ ਹਨ ਤਾਂ ਰੋਜ਼ਾਨਾ ਚਿਹਰੇ 'ਤੇ ਆਲੂ ਦਾ ਰਸ ਲਗਾਉਣਾ ਸ਼ੁਰੂ ਕਰੋਂ। ਆਲੂ ਦਾ ਰਸ ਚਿਹਰੇ ਲਈ ਬਹੁਤ ਲਾਭਦਾਇਕ ਹੁੰਦਾ ਹੈ।
ਚਿਹਰੇ 'ਤੇ ਤੇਲ ਦੀ ਸਮੱਸਿਆ - ਆਲੂ ਦਾ ਰਸ ਉਨ੍ਹਾਂ ਲੋਕਾਂ ਲਈ ਵੀ ਲਾਭਦਾਇਕ ਹੈ, ਜਿਨ੍ਹਾਂ ਦੀ ਚਮੜੀ ਤੇਲ ਵਾਲੀ ਹੁੰਦੀ ਹੈ। ਆਲੂ ਦੇ ਰਸ ਤੇ ਟਮਾਟਰ ਦੇ ਰਸ ਨੂੰ ਮਿਲਾ ਲਓ। ਇਸ ਘੋਲ ਨੂੰ ਰੂੰ ਦੀ ਸਹਾਇਤਾ ਨਾਲ ਚਿਹਰੇ 'ਤੇ ਲਾਓ।
ਕਿੱਲਾਂ ਵਾਲੀ ਚਮੜੀ - ਆਲੂ ਅਤੇ ਮੁਲਤਾਨੀ ਮਿੱਟੀ ਦਾ ਫੇਸਪੈਕ ਲਗਾਉਣ ਨਾਲ ਚਮੜੀ 'ਚ ਨਿਖਾਰ ਆਉਣ ਦੇ ਨਾਲ-ਨਾਲ ਕਿੱਲਾਂ ਵਾਲੀ ਚਮੜੀ ਦੀ ਸੋਜ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੈ। ਇਸ ਫੇਸਪੈਕ ਨੂੰ ਬਣਾਉਣ ਲਈ ਬਿਨ੍ਹਾਂ ਛਿੱਲੇ ਆਲੂ ਦਾ ਪੇਸਟ ਬਣਾ ਲਓ ਅਤੇ ਉਸ 'ਚ 3 ਤੋਂ 4 ਚਮਚ ਮੁਲਤਾਨੀ ਮਿੱਟੀ ਅਤੇ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾ ਕੇ ਪੇਸਟ ਤਿਆਰ ਕਰੋ।
ਰੰਗ ਸਾਫ ਕਰਨ ਲਈ - ਆਲੂ ਅਤੇ ਹਲਦੀ ਦੇ ਫੇਸਪੈਕ ਦੀ ਨਿਯਮਿਤ ਵਰਤੋਂ ਨਾਲ ਚਮੜੀ ਦਾ ਰੰਗ ਸਾਫ ਹੋਣ ਲੱਗਦਾ ਹੈ। ਅੱਧੇ ਆਲੂ ਨੂੰ ਕੱਦੂਕਸ ਕਰਕੇ ਇਸ 'ਚ ਚੁਟਕੀਭਰ ਹਲਦੀ ਮਿਲਾ ਕੇ ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਲਈ ਛੱਡ ਦਿਓ। ਬਾਅਦ 'ਚ ਚਿਹਰਾ ਪਾਣੀ ਨਾਲ ਸਾਫ ਕਰ ਲਓ। ਇਸ ਫੇਸਪੈਕ ਨੂੰ ਹਫਤੇ 'ਚ ਇਕ ਵਾਰ ਤਾਂ ਜ਼ਰੂਰ ਲਗਾਓ।
ਚਿਹਰੇ 'ਤੇ ਕਰੋ ਫੇਸਪੈਕ ਦੀ ਵਰਤੋਂ - ਆਲੂ ਅਤੇ ਆਂਡੇ ਦਾ ਫੇਸਪੈਕ ਲਗਾਉਣ ਨਾਲ ਚਿਹਰੇ ਦੇ ਪੋਰਸ ਟਾਈਟ ਹੁੰਦੇ ਹਨ। ਅੱਧੇ ਆਲੂ ਦੇ ਰਸ 'ਚ ਇਕ ਆਂਡੇ ਦਾ ਸਫੈਦ ਹਿੱਸਾ ਮਿਲਾ ਕੇ ਚੰਗਾ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਨੂੰ ਚਿਹਰੇ ਅਤੇ ਗਰਦਨ 'ਤੇ ਲਗਭਗ 20 ਮਿੰਟ ਲਈ ਛੱਡ ਦਿਓ। ਬਾਅਦ 'ਚ ਸਾਦੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਤੁਹਾਨੂੰ ਤੁਰੰਕ ਫਰਕ ਨਜ਼ਰ ਆਵੇਗਾ।
Beauty Tips: ਚਿਹਰੇ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਬੈਗ 'ਚ ਜ਼ਰੂਰ ਰੱਖੋ ਇਹ ਚੀਜ਼ਾਂ
NEXT STORY