ਹੈਲਥ ਡੈਸਕ- ਕਿਡਨੀ ਸਾਡੇ ਸਰੀਰ ਦਾ ਉਹ ਮਹੱਤਵਪੂਰਨ ਅੰਗ ਹੈ ਜੋ ਖ਼ੂਨ ਨੂੰ ਫਿਲਟਰ ਕਰਨ ਅਤੇ ਸਰੀਰ 'ਚੋਂ ਜ਼ਹਿਰੀਲੇ ਤੱਤ (ਟੌਕਸਿਨਸ) ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਪਰ ਪਿਛਲੇ ਕੁਝ ਸਾਲਾਂ 'ਚ ਕਿਡਨੀ ਦੀਆਂ ਬੀਮਾਰੀਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਣ ਹੈ ਗਲਤ ਖਾਣ-ਪੀਣ, ਅਣਹੈਲਦੀ ਲਾਈਫਸਟਾਈਲ ਅਤੇ ਕੁਝ ਅਜਿਹੀਆਂ ਆਦਤਾਂ ਜਿਨ੍ਹਾਂ ਨੂੰ ਲੋਕ ਸਿਹਤ ਲਈ ਚੰਗਾ ਸਮਝਦੇ ਹਨ — ਜਿਵੇਂ ਕਿ ਵਿਟਾਮਿਨ-C ਸਪਲੀਮੈਂਟ ਦਾ ਜ਼ਿਆਦਾ ਸੇਵਨ।
ਕਿਉਂ ਵਧੀ ਵਿਟਾਮਿਨ-C ਦੀ ਮੰਗ?
ਕੋਰੋਨਾ ਮਹਾਮਾਰੀ ਦੌਰਾਨ ਲੋਕਾਂ 'ਚ ਇਮਿਊਨਿਟੀ ਵਧਾਉਣ ਦੀ ਜਾਗਰੂਕਤਾ ਕਾਫੀ ਵਧੀ। ਇਸ ਦੌਰਾਨ ਵਿਟਾਮਿਨ-C ਦੇ ਸਪਲੀਮੈਂਟ ਦੀ ਡਿਮਾਂਡ 'ਚ ਤੇਜ਼ੀ ਆਈ। ਕਈ ਲੋਕਾਂ ਨੇ ਇਮਿਊਨ ਸਿਸਟਮ ਮਜ਼ਬੂਤ ਕਰਨ ਲਈ ਵਿਟਾਮਿਨ-C ਦੀਆਂ ਗੋਲੀਆਂ ਰੋਜ਼ ਖਾਣੀਆਂ ਸ਼ੁਰੂ ਕਰ ਦਿੱਤੀਆਂ। ਜਦਕਿ ਅਸਲ 'ਚ ਨਿੰਬੂ, ਆਂਵਲਾ, ਸੰਤਰਾ, ਕੀਵੀ ਅਤੇ ਅਮਰੂਦ ਵਰਗੇ ਕੁਦਰਤੀ ਸਰੋਤ ਇਸ ਦੀ ਕਮੀ ਪੂਰੀ ਕਰਨ ਲਈ ਕਾਫੀ ਹੁੰਦੇ ਹਨ। ਪਰ ਜਦੋਂ ਇਹ ਗੋਲੀਆਂ ਹੱਦ ਤੋਂ ਵੱਧ ਖਾਧੀਆਂ ਗਈਆਂ, ਤਾਂ ਇਸ ਨਾਲ ਸਰੀਰ 'ਚ ਵਿਟਾਮਿਨ-C ਦੀ ਮਾਤਰਾ ਅਸੰਤੁਲਿਤ ਹੋ ਗਈ — ਜਿਸ ਨਾਲ ਕਿਡਨੀ ਦੀਆਂ ਸਮੱਸਿਆਵਾਂ ਵਧਣ ਲੱਗੀਆਂ।
ਕੀ ਸੱਚਮੁੱਚ ਵਿਟਾਮਿਨ-C ਨਾਲ ਕਿਡਨੀ ਨੂੰ ਨੁਕਸਾਨ ਹੁੰਦਾ ਹੈ?
ਮੈਡੀਕਲ ਜਰਨਲ Cureus 'ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ, ਕੋਵਿਡ ਮਹਾਮਾਰੀ ਤੋਂ ਬਾਅਦ ਕਈ ਲੋਕਾਂ 'ਚ ਕਿਡਨੀ ਦੀਆਂ ਬੀਮਾਰੀਆਂ ਦੇ ਕੇਸ ਵਧੇ ਹਨ, ਜਿਨ੍ਹਾਂ ਦਾ ਇਕ ਕਾਰਣ ਵਿਟਾਮਿਨ-C ਸਪਲੀਮੈਂਟ ਦਾ ਵੱਧ ਸੇਵਨ ਪਾਇਆ ਗਿਆ। ਖ਼ਾਸ ਕਰਕੇ ਪੁਰਸ਼ਾਂ 'ਚ ਕਿਡਨੀ ਸਟੋਨ ਅਤੇ ਕਿਡਨੀ ਫੇਲ੍ਹ ਦੇ ਕੇਸ ਜ਼ਿਆਦਾ ਦਰਜ ਕੀਤੇ ਗਏ। ਇਹ ਪੱਥਰੀਆਂ ਨਾ ਸਿਰਫ਼ ਦਰਦਨਾਕ ਹੁੰਦੀਆਂ ਹਨ, ਬਲਕਿ ਇਨ੍ਹਾਂ ਦਾ ਇਲਾਜ ਵੀ ਲੰਬਾ ਸਮਾਂ ਲੈਂਦਾ ਹੈ।
ਡਾਕਟਰਾਂ ਦੀ ਸਲਾਹ
ਡਾ. ਸੂਦ ਦੇ ਅਨੁਸਾਰ, ਇਮਿਊਨਿਟੀ ਵਧਾਉਣ ਲਈ ਵਿਟਾਮਿਨ-C ਲੈਣਾ ਠੀਕ ਹੈ, ਪਰ ਹਰ ਵਿਅਕਤੀ ਦੀ ਸਰੀਰਕ ਲੋੜ ਵੱਖਰੀ ਹੁੰਦੀ ਹੈ। ਇਸ ਲਈ ਬਿਨਾਂ ਡਾਕਟਰੀ ਸਲਾਹ ਦੇ ਕਿਸੇ ਵੀ ਸਪਲੀਮੈਂਟ ਦਾ ਸੇਵਨ ਕਰਨਾ ਖਤਰਨਾਕ ਹੋ ਸਕਦਾ ਹੈ। ਡਾਕਟਰ ਦੀ ਸਲਾਹ ਨਾਲ ਦਵਾਈ ਜਾਂ ਸਪਲੀਮੈਂਟ ਲੈਣਾ ਹੀ ਸੁਰੱਖਿਅਤ ਹੈ।
ਵਿਟਾਮਿਨ-C ਦੇ ਵੱਧ ਸੇਵਨ ਨਾਲ ਹੋ ਸਕਦੀਆਂ ਇਹ ਸਮੱਸਿਆਵਾਂ:
- ਕਿਡਨੀ ਸਟੋਨ ਤੇ ਕਿਡਨੀ ਫੇਲ੍ਹਰ: ਸਰੀਰ 'ਚ ਵਿਟਾਮਿਨ-C ਦੀ ਵਾਧੂ ਮਾਤਰਾ ਸਭ ਤੋਂ ਪਹਿਲਾਂ ਕਿਡਨੀ 'ਤੇ ਪ੍ਰਭਾਵ ਪਾਉਂਦੀ ਹੈ।
- ਆਇਰਨ ਓਵਰਲੋਡ: ਵਿਟਾਮਿਨ-C ਦੀ ਵੱਧ ਮਾਤਰਾ ਨਾਲ ਸਰੀਰ 'ਚ ਆਇਰਨ ਦਾ ਅਵਸ਼ੋਸ਼ਣ ਵਧ ਜਾਂਦਾ ਹੈ, ਜਿਸ ਨਾਲ ਦਿਲ ਤੇ ਜਿਗਰ ਨੂੰ ਨੁਕਸਾਨ ਪਹੁੰਚ ਸਕਦਾ ਹੈ।
- ਨੀਂਦ ਨਾਲ ਸੰਬੰਧਤ ਸਮੱਸਿਆਵਾਂ: ਵੱਧ ਵਿਟਾਮਿਨ-C ਨੀਂਦ ਦੀ ਗੁਣਵੱਤਾ ਘਟਾ ਸਕਦਾ ਹੈ ਅਤੇ ਅਨਿੰਦਰਾ ਦਾ ਕਾਰਣ ਬਣ ਸਕਦਾ ਹੈ।
- ਹੋਰ ਦੂਜੇ ਪ੍ਰਭਾਵ: ਚਮੜੀ ‘ਤੇ ਰੈਸ਼, ਪੇਟ ਦੀ ਗੜਬੜ ਅਤੇ ਦੰਦਾਂ ਦੀ ਸੰਵੇਦਨਸ਼ੀਲਤਾ ਵਧ ਜਾਣਾ ਵੀ ਸੰਭਵ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੈਟੀ ਲਿਵਰ ਤੋਂ ਨਿਜਾਤ ਦਿਵਾਏਗੀ Black Coffee! ਜਾਣੋ ਸੇਵਨ ਕਰਨ ਦਾ ਸਹੀ ਤਰੀਕਾ
NEXT STORY