ਨਵੀਂ ਦਿੱਲੀ- ਗਰਮੀ ਦੇ ਮੌਸਮ 'ਚ ਚਮੜੀ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਪਸੀਨੇ ਦੇ ਕਾਰਨ ਚਿਹਰੇ 'ਤੇ ਮੁਹਾਸੇ ਅਤੇ ਦਾਗ-ਧੱਬੇ ਪੈ ਜਾਂਦੇ ਹਨ। ਅਜਿਹੀ ਹਾਲਤ 'ਚ ਜਨਾਨੀਆਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ ਪਰ ਇਸ ਦਾ ਕੁਝ ਦਿਨ ਹੀ ਫਾਇਦਾ ਹੁੰਦਾ ਹੈ। ਬਾਅਦ ’ਚ ਮੁੜ ਚਿਹਰਾ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਤੁਸੀਂ ਚਿਹਰੇ 'ਤੇ ਬਰਫ ਲਗਾ ਸਕਦੇ ਹੋ, ਜਿਸ ਨਾਲ ਤੁਹਾਨੂੰ ਠੰਡਕ ਮਿਲੇਗੀ ਅਤੇ ਚਮੜੀ ਦੀਆਂ ਕਈ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ।
ਜਾਣੋ ਚਿਹਰੇ 'ਤੇ ਬਰਫ਼ ਕਿਊਬ ਲਗਾਉਣ ਦੇ ਫਾਇਦੇ...
1. ਚਮਕਦਾਰ ਚਮੜੀ
ਚਿਹਰੇ 'ਤੇ ਬਰਫ ਦੇ ਟੁਕੜੇ ਲਗਾਉਣ ਨਾਲ ਰੰਗ ’ਚ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਖੀਰੇ ਦੇ ਰਸ, ਸ਼ਹਿਦ ਅਥੇ ਨਿੰਬੂ ਦਾ ਰਸ ਮਿਲਾ ਕੇ ਆਈਸ ਟ੍ਰੇਅ 'ਚ ਜਮਾ ਲਓ। ਹੁਣ ਇਸ ਕਿਊਬ ਨੂੰ ਸਾਫ ਕੱਪੜੇ 'ਚ ਬੰਨ ਕੇ ਚਿਹਰੇ ਅਤੇ ਗਰਦਨ 'ਤੇ ਰਗੜੋ। 15 ਮਿੰਟ ਅਜਿਹਾ ਕਰਨ ਤੋਂ ਬਾਅਦ ਪਾਣੀ ਨਾਲ ਚਿਹਰਾ ਧੋ ਲਓ।
2. ਮੁਹਾਸਿਆਂ ਤੋਂ ਛਟਕਾਰਾ
ਮੁਹਾਸਿਆਂ ਦੀਆਂ ਵੀ ਕਈ ਸਮੱਸਿਆਵਾਂ ਬਰਫ ਦੇ ਟੁਕੜਿਆਂ ਦੀ ਵਰਤੋਂ ਕਰਨ ਨਾਲ ਦੂਰ ਹੋ ਜਾਂਦੀਆਂ ਹਨ। ਇਸ ਲਈ ਆਈਸ ਕਿਊਬ ਨੂੰ ਕਿਸੇ ਕੱਪੜੇ 'ਚ ਬੰਨ੍ਹ ਲਓ ਅਤੇ ਮੁਹਾਸਿਆਂ 'ਤੇ ਰਗੜੋ। ਇਸ ਨਾਲ ਚਿਹਰੇ ਦੀ ਲਾਲੀ ਅਤੇ ਜਲਨ ਤੋਂ ਰਾਹਤ ਮਿਲੇਗੀ ਅਤੇ ਮੁਹਾਸੇ ਵੀ ਠੀਕ ਹੋਣਗੇ।
3.ਕਾਲੇ ਧੱਬੇ ਨੂੰ ਕਰੇ ਦੂਰ
ਅੱਖਾਂ ਦੇ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਗ੍ਰੀਨ-ਟੀ ਨੂੰ ਪਾਣੀ 'ਚ ਉਬਾਲੋ ਅਤੇ ਠੰਡਾ ਹੋਣ 'ਤੇ ਇਸ ਨੂੰ ਆਈਸ ਕਿਊਬ ਟ੍ਰੇਅ 'ਚ ਜਮਾ ਲਓ। ਬਾਅਦ 'ਚ ਆਈਸ ਕਿਊਬ ਨੂੰ ਕੱਪੜੇ 'ਚ ਬੰਨ੍ਹ ਕੇ ਅੱਖਾਂ ਦੇ ਥੱਲੇ ਰਗੜੋ।
4. ਧੁੱਪ ਤੋਂ ਬਚਾਅ
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦਾ ਧੁੱਪ ਦੇ ਕਾਰਨ ਚਿਹਰਾ ਖਰਾਬ ਹੋ ਜਾਂਦਾ ਹੈ। ਇਸੇ ਲਈ ਧੁੱਪ ਤੋਂ ਬਚਣ ਲਈ ਚਿਹਰੇ 'ਤੇ ਬਰਫ ਜ਼ਰੂਰ ਰਗੜੋ ਅਤੇ ਬਾਅਦ 'ਚ ਚਿਹਰੇ ਨੂੰ ਸਾਫ ਕਰ ਕੇ ਐਲੋਵੀਰਾ ਜੈੱਲ ਲਗਾਓ।
5. ਝੁਰੜੀਆਂ ਨੂੰ ਕਰੇ ਠੀਕ
ਉਮਰ ਵਧਣ ਦੀ ਨਿਸ਼ਾਨੀਆਂ ਚਿਹਰੇ 'ਤੇ ਬਹੁਤ ਜਲਦੀ ਦਿਖਣ ਲੱਗਦੀਆਂ ਹਨ। ਇਸ ਤੋਂ ਬਚਣ ਦੇ ਲਈ ਜੈਸਮੀਨ ਆਇਲ ਨੂੰ ਪਾਣੀ 'ਚ ਮਿਲਾ ਕੇ ਬਰਫ ਜਮਾ ਲਓ। ਇਸ ਨੂੰ ਲਗਾਉਣ ਨਾਲ ਝੁਰੜੀਆਂ ਦੀ ਪਰੇਸ਼ਾਨੀ ਠੀਕ ਹੋ ਜਾਵੇਗੀ।
Beauty Tips : ਝੁਰੜੀਆਂ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦੈ 'ਆਲੂ', ਜਾਣੋ ਵਰਤੋਂ ਦੇ ਢੰਗ
NEXT STORY