ਨਵੀਂ ਦਿੱਲੀ- ਗਰਦਨ ਦਾ ਕਾਲਾਪਣ ਇਕ ਆਮ ਸਮੱਸਿਆ ਹੈ ਜਿਸ ਨਾਲ ਜ਼ਿਆਦਾਤਰ ਔਰਤਾਂ ਪ੍ਰੇਸ਼ਾਨ ਰਹਿੰਦੀਆਂ ਹਨ। ਔਰਤਾਂ ਆਪਣੇ ਚਿਹਰੇ ਦਾ ਤਾਂ ਧਿਆਨ ਰੱਖਦੀਆਂ ਹਨ ਪਰ ਗਰਦਨ ਦਾ ਧਿਆਨ ਰੱਖਣਾ ਭੁੱਲ ਜਾਂਦੀਆਂ ਹਨ। ਗਰਮੀਆਂ ਦੇ ਦਿਨਾਂ ’ਚ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਇਸ ਤੋਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਕੁਝ ਘਰੇਲੂ ਚੀਜ਼ਾਂ ਦੇ ਇਸਤੇਮਾਲ ਨਾਲ ਤੁਸੀਂ ਗਰਦਨ ਦੇ ਕਾਲੇਪਣ ਤੋਂ ਛੁਟਕਾਰਾ ਪਾ ਸਕਦੇ ਹੋ :
ਸ਼ਹਿਦ, ਨਿੰਬੂ ਅਤੇ ਟਮਾਟਰ ਦਾ ਪੇਸਟ
ਗਰਦਨ ਦੇ ਕਾਲੇਪਣ ਨੂੰ ਤੁਸੀਂ ਸ਼ਹਿਦ, ਨਿੰਬੂ ਅਤੇ ਟਮਾਟਰ ਦੇ ਮਿਸ਼ਰਣ ਨਾਲ ਦੂਰ ਕਰ ਸਕਦੇ ਹੋ। ਇਕ ਟਮਾਟਰ ਦੇ ਰਸ ’ਚ ਇਕ ਚਮਚਾ ਨਿੰਬੂ ਅਤੇ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਘੋਲ ਤਿਆਰ ਕਰ ਲਓ। ਹੁਣ ਇਸ ਘੋਲ ਨੂੰ ਆਪਣੀ ਗਰਦਨ ’ਤੇ ਲਗਾਓ। 20 ਮਿੰਟਾਂ ਬਾਅਦ ਇਸ ਨੂੰ ਸਾਫ ਪਾਣੀ ਨਾਲ ਧੋ ਲਓ। ਹਫਤੇ ’ਚ 2 ਤੋਂ 3 ਵਾਰ ਇਸ ਮਿਸ਼ਰਣ ਨੂੰ ਲਗਾਉਣ ਨਾਲ ਗਰਦਨ ਦਾ ਕਾਲਾਪਣ ਦੂਰ ਹੋ ਜਾਵੇਗਾ।
ਕੱਚਾ ਪਪੀਤਾ
ਤੁਸੀਂ ਕੱਚੇ ਪਪੀਤੇ ਦੀ ਮਦਦ ਨਾਲ ਵੀ ਗਰਦਨ ਦੇ ਕਾਲੇਪਣ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਥੋੜ੍ਹਾ ਜਿਹਾ ਕੱਚਾ ਪਪੀਤਾ ਕੱਦੂਕਸ ਕਰ ਲਓ। ਫਿਰ ਉਸ ’ਚ ਥੋੜ੍ਹਾ ਪਾਣੀ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ। 20 ਮਿੰਟਾਂ ਤੱਕ ਇਸ ਪੇਸਟ ਨੂੰ ਗਰਦਨ ’ਤੇ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਉਸ ਨੂੰ ਪਾਣੀ ਨਾਲ ਸਾਫ ਕਰ ਲਓ।
ਬੇਕਿੰਗ ਸੋਡਾ
ਇਕ ਚਮਚਾ ਬੇਕਿੰਗ ਸੋਡਾ ਅਤੇ ਪਾਣੀ ਨੂੰ ਇੱਕਠੇ ਮਿਲਾ ਕੇ ਘੋਲ ਤਿਆਰ ਕਰ ਲਓ। ਹੁਣ ਇਸ ਘੋਲ ਨੂੰ ਗਰਦਨ ’ਤੇ ਚੰਗੀ ਤਰ੍ਹਾਂ ਲਗਾਓ। ਸੁੱਕਣ ਤੋਂ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ।
ਐਲੋਵੇਰਾ
ਐਲੋਵੇਰਾ ਦਾ ਰਸ ਕੱਢੋ ਅਤੇ ਇਸ ਨੂੰ ਸਿੱਧਾ ਗਰਦਨ ਦੀ ਕਾਲੀ ਥਾਂ ’ਤੇ ਚੰਗੀ ਤਰ੍ਹਾਂ ਲਗਾਓ। ਐਲੋਵੇਰਾ ਜੈੱਲ ਨੂੰ ਅੱਧੇ ਘੰਟੇ ਤੱਕ ਗਲੇ ’ਤੇ ਸੁੱਕਣ ਦਿਓ। ਸੁੱਕਣ ਤੋਂ ਬਾਅਦ ਸਾਫ ਪਾਣੀ ਨਾਲ ਧੋ ਦਿਓ। ਰੋਜ਼ਾਨਾ ਇਸ ਦਾ ਇਸਤੇਮਾਲ ਕਰਨ ਨਾਲ ਗਰਦਨ ਦਾ ਕਾਲਾਪਣ ਦੂਰ ਹੋ ਜਾਏਗਾ।
Coiking Tips: ਘਰ ਦੀ ਰਸੋਈ 'ਚ ਬਣਾ ਕੇ ਖਾਓ ਰੈਸਟੋਰੈਂਟ ਵਰਗੀ ਚੀਜ਼ ਚਿੱਲੀ
NEXT STORY