ਜਲੰਧਰ (ਬਿਊਰੋ) - ਹਲਦੀ ਪੁਰਾਣੀ ਅਤੇ ਕਾਮਯਾਬ ਔਸ਼ਧੀ ਹੈ। ਪਹਿਲੇ ਜਮਾਨੇ 'ਚ ਜਦੋਂ ਹਸਪਤਾਲ ਨਹੀਂ ਹੋਇਆ ਕਰਦੇ ਸਨ ਤਾਂ ਹਕੀਮ ਲੋਕ ਹਲਦੀ ਦੀ ਮਦਦ ਨਾਲ ਸੱਟ ਦਾ ਇਲਾਜ ਕਰਵਾਉਂਦੇ ਸਨ। ਹਲਦੀ ਵਾਲਾ ਦੁੱਧ ਪੀਣ ਨਾਲ ਤੁਹਾਡੀ ਦਿਨਭਰ ਦੀ ਥਕਾਨ ਗਾਇਬ ਹੁੰਦੀ ਹੈ, ਨਾਲ ਹੀ ਤੁਹਾਡੀ 'ਚ ਅੰਦਰੋਂ ਨਿਖਾਰ ਦੇਖਣ ਨੂੰ ਮਿਲਿਆ ਹੈ। ਨਾਲ ਹੀ ਨਾਲ ਜੇਕਰ ਤੁਸੀਂ ਹਲਦੀ ਚਹਿਰੇ 'ਤੇ ਲਗਾਉਂਦੇ ਹੋ ਤਾਂ ਤੁਹਾਡਾ ਚਿਹਰਾ ਚਮਕਦਾਰ ਹੋ ਜਾਵੇਗਾ। ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਹਲਦੀ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਹਾਡੇ ਚਿਹਰੇ 'ਤੇ ਜ਼ਿਆਦਾ ਪਿੰਪਲਸ ਹਨ ਤਾਂ ਤੁਸੀਂ ਹਲਦੀ ਦਾ ਪੈਕ ਲਗਾਓ। ਇਹ ਐਂਟੀਸੈਪਟਿਕ ਔਸ਼ਧੀ ਹੈ, ਜੋ ਚਿਹਰੇ ਨੂੰ ਗੋਰਾ ਕਰਨ ਦੇ ਨਾਲ-ਨਾਲ ਚਮੜੀ ਦੀਆਂ ਸਮੱਸਿਆਵਾਂ ਨੂੰ ਠੀਕ ਕਰਦੀ ਹੈ।
ਦੁੱਧ, ਹਲਦੀ ਅਤੇ ਬੇਸਨ
ਵਿਆਹ ਦੇ ਮੌਕੇ ਰਿਵਾਜ ਅਨੁਸਾਰ ਲਾੜੀ ਨੂੰ ਹਲਦੀ ਜ਼ਰੂਰ ਲਾਈ ਜਾਂਦੀ ਹੈ। ਇਸ ਨਾਲ ਲਾੜੀ ਦੀ ਚਮੜੀ ’ਚ ਨਿਖਾਰ ਆਉਂਦਾ ਹੈ ਤਾਂ ਕਿ ਵਿਆਹ ਵਾਲੇ ਦਿਨ ਦੋਵੇਂ ਲਾੜਾ-ਲਾੜੀ ਜ਼ਿਆਦਾ ਸੁੰਦਰ ਦਿਸਣ। ਜੇਕਰ ਹਫਤੇ 'ਚ 2 ਵਾਰ ਹਲਦੀ, ਬੇਸਣ ਅਤੇ ਦੁੱਧ ਦੇ ਲੇਪ ਦਾ ਇਸਤੇਮਾਲ ਨਹਾਉਣ ਸਮੇਂ ਕਰਦੇ ਹੋ ਤਾਂ ਤੁਹਾਡੀ ਚਮੜੀ ਇਕ ਦਮ ਗੋਰੀ, ਚਮਕਦਾਰ ਅਤੇ ਨਰਮ ਹੋ ਜਾਵੇਗੀ।
ਮੁਹਾਂਸੇ ਦੂਰ ਕਰਨ ਲਈ
ਮੁਹਾਂਸੇ ਦੂਰ ਕਰਨ ਲਈ ਨਿੱਮ ਦੇ ਪੱਤਿਆਂ ਅਤੇ ਹਲਦੀ ਨੂੰ ਆਪਸ 'ਚ ਚੰਗੀ ਤਰ੍ਹਾਂ ਪੀਸ ਕੇ ਇਕ ਲੇਪ ਤਿਆਰ ਕਰ ਲਿਓ। ਇਸ ਲੇਪ ਨੂੰ ਚਹਿਰੇ 'ਤੇ ਸੁੱਕਣ ਤੱਕ ਲਗਾ ਰਹਿਣ ਦਿਓ। ਅਜਿਹਾ ਹਫਤੇ ’ਚ 2 ਵਾਰ ਕਰੋ। ਮੁਹਾਂਸਿਆਂ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ।
ਹਲਦੀ ਅਤੇ ਦੁੱਧ
ਜੇਕਰ ਤੁਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ 2 ਚਮਚ ਦੁੱਧ 'ਚ 1 ਚੁਟਕੀ ਹਲਦੀ ਕਾਟਨ ਦੀ ਮਦਦ ਨਾਲ ਇਸ ਨੂੰ ਚਹਿਰੇ 'ਤੇ ਲਗਾਉਂਦੇ ਹੋ ਤਾਂ ਚਹਿਰਾ ਚਮਕਦਾਰ ਹੋਣ ਦੇ ਨਾਲ-ਨਾਲ ਪਿੰਪਲ ਤੋਂ ਮੁਕਤ ਹੋ ਜਾਂਦਾ ਹੈ। ਅਜਿਹਾ ਤੁਸੀਂ ਹਫਤੇ 'ਚ 2 ਵਾਰ ਕਰ ਸਕਦੀ ਹੈ।
ਹਲਦੀ ਅਤੇ ਐਲੋਵੇਰਾ
1 ਚਮਚ ਐਲੋਵੇਰਾ ਜੇਲ 'ਚ 1 ਚਮਚ ਹਲਦੀ ਪਾ ਕੇ ਚਹਿਰੇ 'ਤੇ 1 ਘੰਟਾ ਲਗਾ ਕੇ ਰੱਖੋ। ਚਹਿਰੇ ਦੇ ਸਾਰੇ ਦਾਗ-ਦੱਬੇ, ਛਾਈਆਂ, ਚਹਿਰੇ ਦੀ ਗੁਆਚੀ ਰੌਣਕ ਅਤੇ ਕਾਲਾਪਨ ਕੁਝ ਹੀ ਦਿਨਾਂ 'ਚ ਦੂਰ ਹੋ ਜਾਵੇਗਾ। ਹੁਣ ਗਰਮੀਆਂ ਆਉਣ ਵਾਲੀਆਂ ਹਨ, ਸਨ-ਟੈਨ ਦੀਆਂ ਸਮੱਸਿਆ ਵੱਧ ਜਾਵੇਗੀ। ਅਜਿਹੇ 'ਚ ਐਲੋਵੇਰਾ ਜੇਲ 'ਚ ਹਲਦੀ ਪਾ ਕੇ ਹਫਤੇ 'ਚ ਇਕ ਵਾਰ ਚਹਿਰੇ 'ਤੇ ਜ਼ਰੂਰ ਅਪਲਾਈ ਕਰੋ, ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ।
ਸ਼ਹਿਦ ਅਤੇ ਹਲਦੀ
ਚਹਿਰੇ ਲਈ ਸ਼ਹਿਦ ਅਤੇ ਹਲਦੀ ਬਹੁਤ ਫਾਇਦੇਮੰਦ ਹੈ। 1 ਟੀਸਪੂਨ ਸ਼ਹਿਦ 'ਚ 1 ਟੀਸਪੂਨ ਅਤੇ 2 ਰੇਸ਼ੇ ਕੇਸਰ ਦੇ ਪਾ ਕੇ ਚਹਿਰੇ 'ਤੇ ਲਗਾਉਣ ਨਾਲ ਤੁਹਾਡਾ ਚਹਿਰਾ ਇਕ ਦਮ ਚਮਕ ਉਛੇਗਾ। ਹਲਦੀ ਲਗਾਉਣ ਤੋਂ ਬਾਅਦ ਚਹਿਰੇ 'ਤੇ ਥੋੜਾ ਪੀਲਾਪਨ ਛਾ ਜਾਂਦਾ ਹੈ, ਅਜਿਹੇ 'ਚ ਹਲਦੀ ਨਾਲ ਬਣੇ ਕਿਸੇ ਵੀ ਪੈਕ ਦਾ ਇਸਤੇਮਾਲ ਆਪਣੀ ਛੁੱਟੀ ਵਾਲੇ ਦਿਨ ਜਾਂ ਫਿਰ ਰਾਤ ਨੂੰ ਸੌਂਦੇ ਸਮੇਂ ਹੀ ਕਰੋ, ਤਾਂ ਬਿਹਤਰ ਹੋਵੇਗਾ।
Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ
NEXT STORY