ਜਲੰਧਰ- ਸਭ ਤੋਂ ਵੱਡੇ ਤਿਓਹਾਰਾਂ ’ਚੋਂ ਇਕ, ਗਣੇਸ਼ ਉਤਸਵ ’ਚ ਔਰਤਾਂ ਹਾਰ-ਸ਼ਿੰਗਾਰ ਕਰਨ ’ਚ ਪਿੱਛੇ ਨਹੀਂ ਰਹਿੰਦੀਆਂ, ਜੇਕਰ ਤੁਸੀਂ ਇਸ ਵਾਰ ਸਾੜ੍ਹੀ ਕੁਝ ਡਿਫਰੈਂਟ ਤਰੀਕੇ ਨਾਲ ਕੈਰੀ ਕਰਨਾ ਚਾਹੁੰਦੇ ਹੋ ਤਾਂ ਮਹਾਰਾਸ਼ਟਰੀਅਨ ਲੁੱਕ ਨੂੰ ਅਪਣਾ ਸਕਦੇ ਹੋ। ਮਹਾਰਾਸ਼ਟਰੀਅਨ ਤਰੀਕੇ ਨਾਲ ਸਾੜ੍ਹੀ ਪਹਿਨ ਕੇ ਤੁਸੀਂ ਇਸ ਨਾਲ ਨੱਥ ਅਤੇ ਗਜਰਾ ਲਗਾ ਕੇ ਆਪਣੀ ਲੁੱਕ ਪੂਰੀ ਕਰ ਸਕਦੇ ਹੋ। ਗਣਪਤੀ ਉਤਸਵ ਦੌਰਾਨ ਰਵਾਇਤੀ ਮਹਾਰਾਸ਼ਟਰੀਅਨ ਲੁੱਕ ਅਪਣਾਉਣ ਲਈ ਤੁਸੀਂ ਇਨ੍ਹਾਂ ਸੈਲੀਬਿ੍ਰਟੀਜ਼ ਦੀ ਲੁੱਕ ਤੋਂ ਪ੍ਰੇਰਣਾ ਲੈ ਸਕਦੇ ਹੋ।
ਪ੍ਰਿਯੰਕਾ ਚੋਪੜਾ ਦੀ ਪੈਠਣੀ ਸਾੜ੍ਹੀ
ਪਿ੍ਰਯੰਕਾ ਦੀ ਇਹ ਪੈਠਣੀ ਸਾੜ੍ਹੀ ਲੁੱਕ ਬਹੁਤ ਲੋਕਪਿ੍ਰਯ ਹੋਈ। ਤੁਸੀਂ ਇਸ ਨੂੰ ਫੈਸਟੀਵਲ ’ਚ ਵੀ ਪਹਿਨ ਸਕਦੇ ਹੋ। ਪੈਠਣੀ ਸਾੜ੍ਹੀ ’ਚ ਮੁਸ਼ਕਲ ਡਿਜਾਈਨ ਅਤੇ ਬਾਰਡਰ ਹੁੰਦੇ ਹਨ, ਜੋ ਇਸ ਨੂੰ ਖਾਸ ਬਣਾਉਂਦੇ ਹਨ। ਤੁਸੀਂ ਮੋਹਨਮਾਲਾ, ਚੰਦਰਹਾਰ ਅਤੇ ਝੁਮਕੇ ਨਾਲ ਆਪਣੀ ਲੁੱਕ ਨੂੰ ਕੰਪਲੀਟ ਕਰ ਸਕਦੇ ਹੋ।
ਵਿਦਿਆ ਬਾਲਨ ਦੀ ਕਾਂਜੀਵਰਮ ਸਾੜ੍ਹੀ
ਵਿਦਿਆ ਬਾਲਨ ਆਪਣੀ ਰਵਾਇਤੀ ਲੁੱਕ ਲਈ ਜਾਣੀ ਜਾਂਦੀ ਹੈ। ਉਸ ਕੋਲ ਮਹਾਰਾਸ਼ਟ੍ਰੀਅਨ ਸਟਾਈਲ ਸਾੜ੍ਹੀਆਂ ਅਤੇ ਜਿਊਲਰੀ ਦੀ ਭਰਮਾਰ ਹੈ। ਵਿਦਿਆ ਬਾਲਨ ਦੀ ਤਰ੍ਹਾਂ ਕਾਂਜੀਵਰਮ ਸਾੜ੍ਹੀ ਦੀ ਚੋਣ ਕਰੋ। ਇਹ ਸਾੜ੍ਹੀ ਤੁਹਾਡੀ ਸ਼ਖਸੀਅਤ ਨੂੰ ਹੋਰ ਵੀ ਨਿਖਾਰ ਦੇਵੇਗੀ। ਆਪਣੇ ਵਾਲਾਂ ’ਚ ਗਜਰਾ ਲਗਾਓ ਅਤੇ ਹੈਵੀ ਗੋਲਡ ਜਿਊਲਰੀ ਨਾਲ ਲੁੱਕ ਨੂੰ ਪੂਰਾ ਕਰੋ।
ਦੀਪਿਕਾ ਪਾਦੁਕੋਣ ਦੀ ਨੌਵਾਰੀ ਸਾੜ੍ਹੀ
ਦੀਪਿਕਾ ਨੇ ਫਿਲਮ ‘ਬਾਜੀਰਾਵ ਮਸਤਾਨੀ’ ਵਿਚ ਨੱਥ ਅਤੇ ਨੌਵਾਰੀ ਸਾੜ੍ਹੀ (ਲਾਵਣੀ ਸਾੜ੍ਹੀ) ਨਾਲ ਮਹਾਰਾਸ਼ਟਰੀਅਨ ਲੁੱਕ ਨੂੰ ਖੂਬ ਫੇਮਸ ਕੀਤਾ, ਜੇਕਰ ਤੁਸੀਂ ਰਵਾਇਤੀ ਅਤੇ ਸ਼ਾਹੀ ਲੁੱਕ ਚਾਹੁੰਦੇ ਹੋ ਤਾਂ ਨੌਵਾਰੀ ਸਾੜ੍ਹੀ ਦੀ ਚੋਣ ਕਰੋ। ਇਸ ਨੂੰ ਪਹਿਨਣ ਲਈ ਵਿਸ਼ੇਸ਼ ਤਰੀਕੇ ਨਾਲ ਡ੍ਰੇਪ ਕਰੋ, ਜੋ ਤੁਹਾਡੀ ਬਾਡੀ ਦੀ ਖੂਬਸੂਰਤੀ ਨਾਲ ਫਲਾਂਟ ਕਰੇਗੀ। ਨਾਲ ਹੀ ਗੋਲਡਨ ਨੱਥ ਅਤੇ ਰਵਾਇਤੀ ਮਹਾਰਾਸ਼ਟਰੀਅਨ ਚੂੜੀਆਂ ਨੂੰ ਜੋੜਣ ਨਾਲ ਤੁਹਾਡੀ ਲੁੱਕ ਹੋਰ ਵੀ ਨਿੱਖਰ ਆਏਗੀ।
ਮਾਧੁਰੀ ਦੀਕਸ਼ਿਤ ਦੀ ਰਾਇਲ ਸਾੜ੍ਹੀ
ਮਾਧੁਰੀ ਦੀਕਸ਼ਿਤ ਇਸ ਸਿਲਕ ਦੀ ਪਿੰਕ ਸਾੜ੍ਹੀ ’ਚ ਕਾਫੀ ਰਾਇਲ ਅਤੇ ਬਿਊਟੀਫੁੱਲ ਲੱਗ ਰਹੀ ਹੈ। ਇਸ ਸਾੜ੍ਹੀ ਨਾਲ ਮਾਧੁਰੀ ਨੇ ਟ੍ਰੈਡੀਸ਼ਨਲ ਨੱਥ ਅਤੇ ਗਲੇ ’ਚ ਵੱਡਾ ਜਿਹਾ ਹਾਰ ਪਹਿਨ ਕੇ ਆਪਣੀ ਲੁੱਕ ਨੂੰ ਖਾਸ ਬਣਾਉਣ ਦਾ ਕੰਮ ਕੀਤਾ ਸੀ।ਸ਼ਿਲਪਾ ਸ਼ੈੱਟੀ ਦੀ ਨੌਵਾਰੀ ਸਾੜ੍ਹੀ
ਸ਼ਿਲਪਾ ਸ਼ੈੱਟੀ ਨੇ ਨੌਵਾਰੀ ਸਾੜ੍ਹੀ ਨਾਲ ਨੱਥ ਪਹਿਨ ਕੇ ਇਕ ਬਿਹਤਰੀਨ ਮਹਾਰਾਸ਼ਟਰੀਅਨ ਲੁੱਕ ਅਪਣਾਈ ਸੀ। ਤੁਸੀਂ ਆਪਣੀ ਲੁੱਕ ਨੂੰ ਪੂਰੀ ਕਰਨ ਲਈ ਗਜਰੇ ਨਾਲ ਬਨ ਬਣਾ ਸਕਦੇ ਹੋ, ਜੋ ਬਹੁਤ ਹੀ ਕਮਾਲ ਦਾ ਲੱਗੇਗਾ। ਇਸ ਨਾਲ ਬਲਾਊਜ ਅਤੇ ਜਿਊਲਰੀ ਦਾ ਵੀ ਖਾਸ ਧਿਆਨ ਰੱਖੋ।
ਕਾਜੋਲ ਦੀ ਐਲੀਗੈਂਟ ਸਿਲਕ ਸਾੜ੍ਹੀ
ਕਾਜੋਲ ਦੀ ਇਹ ਸਾਦਗੀ ਭਰੀ ਪਰ ਸਟਾਈਲਿਸ ਲੁੱਕ ਖਾਸ ਪਸੰਦ ਕੀਤੀ ਗਈ ਸੀ। ਤੁਸੀਂ ਵੀ ਇਕ ਸਿੰਪਲ ਪਰ ਐਲੀਗੈਂਟ ਸਿਲਕ ਸਾੜ੍ਹੀ ਦੀ ਚੋਣ ਕਰ ਕੇ ਗਣੇਸ਼ ਉਤਸਵ ਨੂੰ ਖਾਸ ਬਣਾ ਸਕਦੇ ਹੋ। ਕਾਜੋਲ ਦੀ ਤਰ੍ਹਾਂ ਹਲਕਾ ਮੇਕਅਪ ਅਤੇ ਕਾਜਲ, ਬਿੰਦੀ ਨਾਲ ਲੁੱਕ ਨੂੰ ਨਿਖਾਰੋ।
ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਰਵਾਇਤ ਜੂੜਾ ਜਾਂ ਸਾਈਡ ਬ੍ਰੈਡ (ਰਵਾਇਤੀ ਗੁੱਤ) ਨੂੰ ਗਜਰੇ ਨਾਲ ਬਣਾਓ।
ਵੱਡੀ ਗੋਲ ਬਿੰਦੀ ਅਤੇ ਸਿੰਧੂਰ ਨਾਲ ਲੁੱਕ ਨੂੰ ਨਿਖਾਰੋ।
ਹਲਕਾ ਪਰ ਆਕਰਸ਼ਕ ਮੇਕਅਪ ਕਰੋ, ਜਿਸ ’ਚ ਕੱਜਲ ਅਤੇ ਲਿਪਸਟਿਕ ਦਾ ਸਹੀ ਤਾਲਮੇਲ ਹੋਵੇ।
ਇਸ ਸੈਲੀਬਿ੍ਰਟੀ ਲੁੱਕ ਤੋਂ ਪ੍ਰੇਰਣਾ ਲੈ ਕੇ ਤੁਸੀਂ ਗਣਪਤੀ ਉਤਸਵ ਲਈ ਇਕ ਪਰਫੈਕਟ ਮਹਾਰਾਸ਼ਟਰੀਅਨ ਲੁੱਕ ਪਾ ਸਕਦੇ ਹੋ, ਜੋ ਨਾ ਸਿਰਫ ਟ੍ਰੈਡੀਸ਼ਨਲ ਹੋਵੇਗੀ ਸਗੋਂ ਸਟਾਈਲਿਸ਼ ਵੀ।
ਬੱਚਿਆਂ ਦੀਆਂ ਸਿਹਤਮੰਦ ਅੱਖਾਂ ਲਈ ਅਪਣਾਓ ਇਹ ਟਿਪਸ
NEXT STORY