ਕੁਲਵਿੰਦਰ ਕੌਰ ਸੋਸਣ
(ਇੰਟਰਨੈਸ਼ਨਲ ਐਜੂਕੇਸ਼ਨ ਅਤੇ ਵੀਜ਼ਾ ਮਾਹਿਰ)
12ਵੀਂ ਜਮਾਤ ਦੀ ਪੜ੍ਹਾਈ ਤੋਂ ਬਾਅਦ ਅਕਸਰ ਬੱਚੇ ਅਤੇ ਮਾਪੇ ਇਸ ਪਰੇਸ਼ਾਨੀ ‘ਚ ਹੁੰਦੇ ਹਨ ਕਿ ਹੁਣ ਅੱਗੇ ਕੀ ਕੀਤਾ ਜਾਵੇ? ਕਈ ਬੱਚੇ ਤਾਂ ਆਪਣੇ ਭਵਿੱਖ ਦੀ ਯੋਜਨਾ ਬਣਾਉਣ ‘ਚ ਇੰਨੇ ਲੇਟ ਹੋ ਜਾਂਦੇ ਹਨ ਕਿ ਉਨ੍ਹਾਂ ਦਾ ਪੜ੍ਹਾਈ ਤੋਂ ਬਾਅਦ ਗੈਪ (ਪਾੜਾ) ਪੈ ਜਾਂਦਾ ਹੈ। ਜਿਥੋਂ ਤੱਕ ਕੈਨੇਡਾ ਜਾਣ ਦੇ ਚਾਹਵਾਨ ਬੱਚਿਆਂ ਦਾ ਸਵਾਲ ਹੈ, ਬਹੁਤੇ ਬੱਚੇ ਆਇਲਟਸ ਦੀ ਤਿਆਰੀ ਕਰਨ ‘ਚ ਲੱਗ ਜਾਂਦੇ ਹਨ ਤੇ ਆਇਲਟਸ ‘ਚ ਸਕੋਰ ਹਰ ਵਾਰ ਘਟ ਜਾਣ ਕਰਕੇ ਬੱਚੇ ਦਾ 2-3 ਸਾਲ ਦਾ ਗੈਪ ਪੈ ਜਾਂਦਾ ਹੈ। ਵੇਖਣ ‘ਚ ਆਇਆ ਹੈ ਕਿ ਕਈ ਬੱਚੇ ਤਾਂ 12ਵੀਂ ਤੋਂ ਬਾਅਦ 4-5 ਸਾਲ ਦਾ ਗੈਪ ਪਾ ਲੈਂਦੇ ਹਨ ਪਰ ਉਨ੍ਹਾਂ ਦੇ ਆਇਲਟਸ ‘ਚੋਂ ਸਕੋਰ ਬਹੁਤ ਵਧੀਆ ਹੁੰਦੇ ਹਨ। ਗੈਪ ਦਾ ਇੱਕ ਹੋਰ ਵੀ ਕਾਰਨ ਹੈ ਜੋ ਆਮ ਤੌਰ ‘ਤੇ ਲੜਕਿਆਂ ‘ਚ ਜ਼ਿਆਦਾ ਹੁੰਦਾ ਹੈ ਕਿ ਉਹ ਇੰਜੀਨੀਅਰਿੰਗ ਜਾਂ ਹੋਰ ਬੈਚਲਰ ਡਿਗਰੀ ‘ਚ ਦਾਖਲਾ ਲੈ ਲੈਂਦੇ ਹਨ। ਫਿਰ ਸਪਲੀਆਂ ਆਉਣ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਇਹ ਪੜ੍ਹਾਈ ਵਿਚਾਲੇ ਛੱਡ ਦਿੰਦੇ ਹਨ ਤੇ ਫਿਰ ਆਇਲਟਸ ਦੀ ਤਿਆਰੀ ਕਰਨ ਲੱਗ ਜਾਂਦੇ ਹਨ।
200 ਸਾਲ ਪੁਰਾਣੇ ਪੰਜਾਬ ਦੇ ਇਸ ‘ਅੰਬਾਂ ਦੇ ਬਾਗ਼’ ਦੀ ਸੁਣੋ ਦਿਲਚਸਪ ਕਹਾਣੀ (ਵੀਡੀਓ)
ਦੂਸਰੀ ਕਿਸਮ ਦਾ ਗੈਪ ਬੈਚਲਰ ਡਿਗਰੀ ਜਾਂ ਡਿਪਲੋਮਾ ਕਰਨ ਤੋਂ ਬਾਅਦ ਵਿਦਿਆਰਥੀਆਂ ਦਾ ਹੁੰਦਾ ਹੈ। ਬਹੁਤੇ ਵਿਦਿਆਰਥੀ ਤਾਂ ਨੌਕਰੀ ਲੱਭਣ ਜਾਂ ਨੌਕਰੀ ਕਰਦਿਆਂ ਗੈਪ ਪਾ ਲੈਂਦੇ ਹਨ, ਜਦਕਿ ਕੁਝ ਮਾਸਟਰ ਡਿਗਰੀ ਸ਼ੁਰੂ ਕਰਕੇ ਵਿਚਾਲੇ ਛੱਡਣ ਵਾਲੇ ਹੁੰਦੇ ਹਨ। ਇਸੇ ਤਰ੍ਹਾਂ ਡਿਗਰੀ ਕਰਨ ਤੋਂ ਬਾਅਦ ਘਰੇ ਵਿਹਲੇ ਬੈਠਣ ਜਾਂ ਖੇਤੀਬਾੜੀ ਦੇ ਕੰਮਾਂ ‘ਚ ਲੱਗਣ ਵਾਲੇ ਵਿਦਿਆਰਥੀਆਂ ਦੀ ਵੀ ਕਾਫੀ ਗਿਣਤੀ ਹੁੰਦੀ ਹੈ। ਕੁਝ ਵਿਦਿਆਰਥੀ ਡਿਗਰੀ ਕਰਨ ਤੋਂ ਬਾਅਦ ਆਇਲਟਸ ਦੀ 2-4 ਵਾਰ ਤਿਆਰੀ ਕਰਨ ਕਰਕੇ ਵੀ ਗੈਪ ਪਾ ਲੈਂਦੇ ਹਨ।
ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਜਾਵੋ ਸਾਵਧਾਨ
ਗੈਪ ਦਾ ਨੁਕਸਾਨ
ਜੇਕਰ ਬੱਚੇ ਨੇ 12ਵੀਂ ਪਾਸ ਕੀਤੀ ਹੈ ਤੇ ਉਸੇ ਸਾਲ ਹੀ ਆਇਲਟਸ ਕਰਕੇ ਚੰਗੇ ਬੈਂਡ ਲੈ ਕੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਹੈ ਤਾਂ ਜਿੱਥੇ ਉਸਨੂੰ ਕਾਲਜ/ਯੂਨੀਵਰਸਿਟੀਆਂ ਹੱਸ ਕੇ ਦਾਖਲਾ ਦਿੰਦੇ ਹਨ। ਉਥੇ ਵੀਜ਼ਾ ਅਫਸਰ ਵੀ ਫਾਈਲ ਕਲੀਅਰ ਕਰਨ ‘ਚ ਜ਼ਿਆਦਾ ਸਮਾਂ ਨਹੀਂ ਲਾਉਂਦਾ ਤੇ ਕਈ ਵਾਰ ਬੱਚੇ ਦਾ ਵੀਜ਼ਾ 24 ਘੰਟੇ ‘ਚ ਵੀ ਆ ਜਾਂਦਾ ਹੈ। 12ਵੀਂ ਤੋਂ ਬਾਅਦ ਗੈਪ ਨਾਲ ਕਾਲਜ/ਯੂਨੀਵਰਸਿਟੀਆਂ ਦਾਖਲਾ ਦੇਣ ਲੱਗਿਆਂ ਨੱਕ-ਬੁੱਲ੍ਹ ਕੱਢਦੇ ਹਨ ਜਦਕਿ ਵੀਜ਼ਾ ਅਫਸਰ ਵੀ ਕੋਈ ਨਾ ਕੋਈ ਨਗ੍ਹੋਚ ਕੱਢ ਕੇ ਫਾਈਲ ਰਿਫਿਊਜ਼ ਕਰਨ ਵੱਲ ਹੋ ਤੁਰਦਾ ਹੈ। ਦੋ ਸਾਲ ਤੱਕ ਦੇ ਗੈਪ ਵਾਲੇ ਬੱਚੇ ਨੂੰ ਤਾਂ ਦਾਖਲਾ ਮਿਲ ਜਾਂਦਾ ਹੈ ਪਰ ਵੱਧ ਗੈਪ ਵਾਲਿਆਂ ਨੂੰ ਕਈ ਕਾਲਜ/ਯੂਨੀਵਰਸਟਿਆਂ ਦਾਖਲੇ ਤੋਂ ਟਕੇ ਵਰਗਾ ਜਵਾਬ ਦੇ ਦਿੰਦੇ ਹਨ। ਇਸ ਕਾਰਨ ਬੱਚੇ ਨੂੰ ਕੈਨੇਡਾ ਦੇ ਅਜਿਹੇ ਏਰੀਏ ‘ਚ ਕਾਲਜ ਲੈਣਾ ਪੈਂਦਾ ਹੈ, ਜਿਥੇ ਉਹ ਨਹੀਂ ਜਾਣਾ ਚਾਹੁੰਦਾ। ਗੈਪ ਨਾਲ ਜਿਥੇ ਦਾਖਲੇ, ਵੀਜ਼ੇ ਦਾ ਮੌਕੇ ਘਟ ਜਾਂਦੇ ਹਨ, ਉਥੇ ਬੱਚੇ ਕੋਲ ਕਾਲਜਾਂ/ਯੂਨੀਵਰਸਿਟੀਆਂ ਦੀ ਚੋਣ ਘਟ ਜਾਂਦੀ ਹੈ।
ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪਰ ਜੇਕਰ ਬੈਚਲਰ ਡਿਗਰੀ ਜਾਂ ਕਿਸੇ ਪ੍ਰੋਫੈਸ਼ਨਲ ਡਿਪਲੋਮੇ ਤੋਂ ਬਾਅਦ ਗੈਪ ਹੈ ਤਾਂ ਉਸੇ ਫੀਲਡ ‘ਚ ਤਜਰਬਾ ਵਿਖਾ ਕੇ ਗੈਪ ਨੂੰ ਕਵਰ ਕੀਤਾ ਜਾ ਸਕਦਾ ਹੈ। ਵੀਜ਼ੇ ਜਾਂ ਦਾਖਲੇ ‘ਚ ਕੋਈ ਸਮੱਸਿਆ ਨਹੀਂ ਹੁੰਦੀ। ਆਮ ਤੌਰ ‘ਤੇ 5 ਸਾਲ ਤੱਕ ਦੇ ਗੈਪ ਦੀ ਕੋਈ ਸਮੱਸਿਆ ਨਹੀਂ ਆਉਂਦੀ ਬਲਕਿ ਕੁਝ ਕਾਲਜ/ਯੂਨੀਵਰਸਿਟੀਆਂ ਤਾਂ 2 ਸਾਲ ਤੋਂ 5 ਸਾਲ ਦਾ ਪ੍ਰੈਕਟੀਲ ਤਜਰਬਾ ਕਿਸੇ ਖਾਸ ਕੋਰਸ ‘ਚ ਦਾਖਲੇ ਲਈ ਲਾਜ਼ਮੀ ਸ਼ਰਤ ਵਜੋਂ ਲਾਗੂ ਕਰਦੇ ਹਨ। ਆਮ ਤੌਰ ‘ਤੇ ਐੱਮ.ਬੀ.ਏ. ਤੇ ਬਿਜਨਿਸ ਦੇ ਹੋਰ ਕਈ ਤਰ੍ਹਾਂ ਦੇ ਕੋਰਸਾਂ ਲਈ 2 ਤੋਂ 5 ਸਾਲ ਦੇ ਕੰਮ ਦਾ ਤਜ਼ੁਰਬਾ ਲਾਜ਼ਮੀ ਤੌਰ ‘ਤੇ ਮੰਗਿਆ ਜਾਂਦਾ ਹੈ। ਉਦਾਹਰਨ ਵਜੋਂ ਵੈਨਕੁਵਰ ਦੀ ਯੂਨੀਵਰਸਿਟੀ ਕੈਨੇਡਾ ਵੈਸਟ (University Canada West) ‘ਚ ਜੇਕਰ ਐੱਮ.ਬੀ.ਏ. ‘ਚ ਦਾਖਲਾ ਲੈਣ ਲੱਗੇ ਹੋ ਤੇ ਦੋ ਸਾਲ ਜਾਂ ਵੱਧ ਤਜ਼ੁਰਬਾ ਹੈ ਤਾਂ ਤੁਹਾਨੂੰ ਤਿੰਨ ਮਹੀਨੇ ਦੇ ਫਾਊਂਡੇਸ਼ਨ ਕੋਰਸ ਤੋਂ ਛੋਟ ਮਿਲ ਜਾਂਦੀ ਹੈ ਪਰ ਇਸ ਵਾਸਤੇ ਵਧੀਆ ਜਿਹਾ ਸੀ.ਵੀ. (resume) ਤੇ ਐਸ.ਓ.ਪੀ. (statement of purpose) ਤਿਆਰ ਕਰਕੇ ਕਾਲਜ ਦੇ ਦਾਖਲਾ ਬੋਰਡ ਨੂੰ ਭੇਜਣਾ ਪੈਂਦਾ ਹੈ। ਇਸੇ ਤਰ੍ਹਾਂ ਕੇ.ਪੀ.ਯੂ. ਯੂਨੀਵਰਸਿਟੀ ਵੀ ਬਿਜਨਿਸ ਦੇ ਡਿਪਲੋਮਾ ਕੋਰਸ ਲਈ ਚਾਰ-ਪੰਜ ਸਾਲਾਂ ਦਾ ਤਜ਼ੁਰਬਾ ਮੰਗਦੀ ਹੈ। ਡਿਗਰੀ ਕਰਨ ਤੋਂ ਬਅਦ ਆਇਲਟਸ ਦੇ ਨਾਲ-ਨਾਲ ਆਪਣੀ ਪੜ੍ਹਾਈ ਦੇ ਨਾਲ ਸਬੰਧਤ ਕੰਮ ਵੀ ਲੱਭ ਲੈਣਾ ਚਾਹੀਦਾ ਹੈ ਭਾਵੇਂ ਪਾਰਟ ਟਾਈਮ ਹੀ ਹੋਵੇ। ਤਨਖਾਹ ਨਕਦ ਜਾਂ ਖਾਤੇ ‘ਚ ਪੈਣ ਨਾਲ ਤਜ਼ੁਰਬੇ ‘ਚ ਕੋਈ ਫਰਕ ਨਹੀਂ ਪੈਂਦਾ ਪਰ ਜੇਕਰ ਤਨਖਾਹ ਖਾਤੇ ‘ਚ ਆਉਂਦੀ ਹੋਵੇ ਤਾਂ ਤਜ਼ੁਰਬਾ ਅਸਲੀ ਜਾਪਦਾ ਹੈ।
ਚਾਕਲੇਟ ਖਾਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਇਨ੍ਹਾਂ ਫਲੇਵਰਾਂ ਨਾਲ ਦੂਰ ਹੋਣਗੀਆਂ ਕਈ ਬੀਮਾਰੀਆਂ
12ਵੀਂ ਤੋਂ ਬਾਅਦ ਗੈਪ ਤੇ ਪਲੈਨ ਬੀ
ਜੇਕਰ ਬੱਚੇ ਨੇ ਧਾਰਿਆ ਹੈ ਕਿ ਕਨੇਡਾ ‘ਚ ਪੜ੍ਹਾਈ ਕਰਨ ਲਈ ਆਇਲਟਸ ਕਰਨੀ ਹੈ ਤਾਂ ਆਇਲਟਸ ਦੀ ਤਿਆਰੀ ਦੇ ਨਾਲ-ਨਾਲ ਪਲੈਨ ਬੀ ਵੀ ਤਿਆਰ ਰੱਖਣਾ ਚਾਹੀਦਾ ਹੈ। ਬੱਚੇ ਨੂੰ ਡਿਸਟੈਂਸ ਜਾਂ ਪ੍ਰਾਈਵੇਟ ਵਿਦਿਆਰਥੀ ਦੇ ਤੌਰ ‘ਤੇ ਕਿਸੇ ਯੂਨੀਵਰਸਿਟੀ ‘ਚ ਦਾਖਲਾ ਲੈ ਕੇ ਆਇਲਟਸ ਦੇ ਨਾਲ-ਨਾਲ ਬੈਚਲਰ ਡਿਗਰੀ ਜਾਂ ਪ੍ਰੋਫੈਸ਼ਨਲ ਡਿਪਲੋਮੇ ਦੀ ਪੜ੍ਹਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਬੱਚੇ ਦਾ ਗੈਪ ਵੀ ਕਵਰ ਹੋ ਜਾਵੇਗਾ ਤੇ ਆਇਲਟਸ ਦੀ ਤਿਆਰੀ ਵੀ ਨਾਲੋ-ਨਾਲ ਹੋ ਜਾਵੇਗੀ। ਜੇਕਰ ਬੱਚੇ ਨੂੰ ਆਇਲਟਸ ‘ਚੋਂ ਬੈਂਡ ਲੈਣ ‘ਚ ਤਿੰਨ ਸਾਲ ਲੱਗ ਜਾਣ ਤਾਂ ਬੱਚੇ ਦੀ ਬੈਚਲਰ ਡਿਗਰੀ ਵੀ ਮੁਕੰਮਲ ਹੋ ਜਾਂਦੀ ਹੈ, ਜਿਸ ਨਾਲ ਬੱਚੇ ਦੀ ਪ੍ਰੋਫਾਈਲ ‘ਤੇ ਕੋਈ ਅਸਰ ਨਹੀਂ ਪੈਂਦਾ ਬਲਕਿ ਬੱਚੇ ਨੂੰ ਕੈਨੇਡਾ ‘ਚ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਪੀ.ਆਰ. ਦਾ ਕੇਸ ਲਾਉਣ ਵੇਲੇ ਬੈਚਲਰ ਡਿਗਰੀ ਦੇ ਅੰਕ ਮਿਲ ਜਾਣਗੇ ਤੇ ਪੀ.ਆਰ. ਲੈਣ ‘ਚ ਆਸਾਨੀ ਹੋਵੇਗੀ।
ਵਾਰ-ਵਾਰ ਵੀਜ਼ਾ ਰਿਫਿਊਜ਼ ਹੋਣ ਕਰਕੇ ਗੈਪ
ਵਾਰ-ਵਾਰ ਵੀਜ਼ਾ ਰਿਫਿਊਜ਼ ਹੋਣ ਨਾਲ ਪੈਣ ਵਾਲੇ ਗੈਪ ਦਾ ਵੈਸੇ ਤਾਂ ਕੋਈ ਹੱਲ ਨਹੀਂ ਹੁੰਦਾ ਪਰ ਫਿਰ ਵੀ ਜੇਕਰ ਬੱਚੇ ਨੇ ਇਸ ਪੀਰੀਅਡ ਦੌਰਾਨ ਕੋਈ ਪੜ੍ਹਾਈ ਜਾਂ ਕੰਮ ਕੀਤਾ ਹੈ ਤਾਂ ਉਹ Imm1294e ਫਾਰਮ ਵਿੱਚ ਜਰੂਰ ਭਰਿਆ ਜਾਵੇ। ਆਪਣੀ ਐੱਸ.ਓ.ਪੀ. (Statement of Purpose) ਵਿੱਚ ਇਹ ਗੈਪ ਸਪੱਸ਼ਟ ਕਰਨ ਲਈ ਇੱਕ ਵੱਖਰਾ ਪੈਰਾ ਜ਼ਰੂਰ ਐਡ ਕਰੋ। ਜੇ ਹੋ ਸਕੇ ਤਾਂ ਇਸ ਗੈਪ ਨੂੰ ਸਪੱਸ਼ਟ ਕਰਨ ਲਈ ਇੱਕ ਵੱਖਰੀ ਚਿੱਠੀ ਵੀਜ਼ਾ ਅਫਸਰ ਨੂੰ ਲਿਖੋ ਤੇ ਸਪੱਸ਼ਟ ਕਰੋ ਕਿ ਗੈਪ ਦਾ ਕਾਰਨ ਵਾਰ-ਵਾਰ ਵੀਜ਼ਾ ਰਿਫਿਊਜ਼ ਹੋਣਾ ਹੈ ਤੇ ਬੇਨਤੀ ਕੀਤੀ ਜਾਵੇ ਕਿ ਇਸ ਗੈਪ ਪੀਰੀਅਡ ਨੂੰ ਗੈਪ ਨਾ ਮੰਨਿਆ ਜਾਵੇ।
ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’
ਸਟੱਡੀ ਪਰਮਿਟ ਅਰਜ਼ੀ Imm1294e ਭਰਨ ਵੇਲੇ ਵਰਤੋਂ ਸਾਵਧਾਨੀਆਂ
ਕਦੀ ਵੀ Imm1294e ਫਾਰਮ ‘ਚ ਆਪਣੇ ਵਿਹਲੇ ਰਹਿਣ ਦਾ ਜ਼ਿਕਰ ਨਾ ਕਰੋ, ਬਲਕਿ ਆਪਣੇ ਫੈਮਲੀ ਬਿਜਨਿਸ, ਪਿਤਾ ਦੇ ਬਿਜਨਿਸ, ਮਾਂ ਜਾਂ ਭਰਾ ਦੇ ਬਿਜਨਿਸ ਜਾਂ ਕੰਮਾਂ ‘ਚ ਸਹਾਇਕ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕੋਈ ਕੰਮ ਸਿੱਖ ਰਹੇ ਸੀ ਤਾਂ ਉਸਦਾ ਜ਼ਿਕਰ ਕਰੋ ਜਾਂ ਫਿਰ ਕੋਈ ਨੌਕਰੀ ਕਰ ਰਹੇ ਸੀ ਤਾਂ ਉਸਦਾ ਜ਼ਿਕਰ ਕਰੋ। ਗੈਪ ਪੀਰੀਅਡ ਨੂੰ Imm1294e ‘ਚ ਭਰਨ ਵੇਲੇ ਬੇਧਿਆਨੀ ਤੁਹਾਡੇ ਚੰਗੇ ਭਲੇ ਵੀਜ਼ੇ ਨੂੰ ਰਿਫਿਊਜ਼ਲ ‘ਚ ਬਦਲ ਸਕਦੀ ਹੈ। ਜੇਕਰ ਤੁਸੀ ਆਪਣੀ ਫਾਈਲ ਕਿਸੇ ਕੰਸਲਟੈਂਟ ਜਾਂ ਏਜੰਟ ਤੋਂ ਲਗਵਾ ਰਹੇ ਹੋਂ ਤਾਂ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਉਸ ਕੋਲੋਂ Imm1294e ਫਾਰਮ ਦਾ ਪ੍ਰਿੰਟ ਲੈ ਕੇ ਖੁਦ ਜਰੂਰ ਚੈੱਕ ਕਰੋ ਕਿ ਤੁਹਾਡੇ ਗੈਪ ਨੂੰ ਉਸਨੇ ਕਿਵੇਂ ਪੇਸ਼ ਕੀਤਾ ਹੈ।
ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਜਾਵੋ ਸਾਵਧਾਨ
NEXT STORY