ਮੁੰਬਈ- ਭਾਰਤੀ ਹੋਵੇ ਜਾਂ ਪੱਛਮੀ ਮੁਟਿਆਰਾਂ ਅਤੇ ਔਰਤਾਂ ਅਜਿਹੀਆਂ ਡ੍ਰੈਸਿਜ਼ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ ਜੋ ਦਿੱਖਣ ਵਿਚ ਸਟਾਈਲਿਸ਼ ਅਤੇ ਸੁੰਦਰ ਹੋਣ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਕਈ ਮੌਕਿਆਂ ’ਤੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ, ਕੱਟ ਵਰਕ ਆਦਿ ਐਂਬ੍ਰਾਇਡਰੀ ਵਾਲੀਆਂ ਡ੍ਰੈਸਿਜ਼ ਵਿਚ ਦੇਖਿਆ ਜਾ ਸਕਦਾ ਹੈ।
ਜਿਥੇ ਪੱਛਮੀ ਦਿਖ ਲਈ ਮੁਟਿਆਰਾਂ ਕੱਟ ਵਰਕ ਅਤੇ ਡਿਜ਼ਾਈਨਰ ਡ੍ਰੈਸਿਜ਼ ਨੂੰ ਪਸੰਦ ਕਰ ਰਹੀਆਂ ਹਨ ਉਥੇ ਭਾਰਤੀ ਦਿਖ ਲਈ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਐਂਬ੍ਰਾਇਡਰੀ ਵਾਲੇ ਸੂਟ, ਲਹਿੰਗਾ ਚੋਲੀ, ਗਾਊਨ ਆਦਿ ਵਿਚ ਦੇਖਿਆ ਜਾ ਸਕਦਾ ਹੈ। ਐਂਬ੍ਰਾਇਡਰੀ ਵਰਕ ਵਿਚ ਮੁਟਿਆਰਾਂ ਨੂੰ ਕਢਾਈ, ਮਿਰਰ ਵਰਕ, ਸਟੋਨ ਵਰਕ, ਜਰੀ ਵਰਕ, ਲੈਸ ਵਰਕ ਆਦਿ ਵਾਲੀਆਂ ਡ੍ਰੈਸਿਜ਼ ਬਹੁਤ ਪਸੰਦ ਆ ਰਹੀਆਂ ਹਨ। ਇਨ੍ਹਾਂ ਵਿਚ ਸਟੋਨ ਵਰਕ ਇਕ ਵਾਰ ਫਿਰ ਟਰੈਂਡ ਵਿਚ ਹੈ।
ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਖਾਸ ਮੌਕਿਆਂ ਜਿਵੇਂ ਵਿਆਹ, ਪਾਰਟੀ, ਮਹਿੰਦੀ, ਮੰਗਣੀ, ਪੂਜਾ ਦੇ ਪ੍ਰੋਗਰਾਮ ਤੇ ਹੋਰ ਮੌਕਿਆਂ ’ਤੇ ਸਟੋਨ ਵਰਕ ਵਾਲੇ ਸੂਟ, ਸਾੜ੍ਹੀ, ਲਹਿੰਗਾ ਚੋਲੀ ਅਤੇ ਗਾਊਨ ਵਿਚ ਦੇਖਿਆ ਜਾ ਸਕਦਾ ਹੈ। ਸਟੋਨ ਵਰਕ ਡ੍ਰੈਸਿਜ਼ ਨੂੰ ਆਕਰਸ਼ਕ ਬਣਾਉਂਦਾ ਹੈ। ਸਟੋਨ ਵਰਕ ਦੀਆਂ ਡ੍ਰੈਸਿਜ਼ ਮੁਟਿਆਰਾਂ ਨੂੰ ਹਰ ਮੌਕੇ ’ਤੇ ਰਾਇਲ ਅਤੇ ਕਲਾਸੀ ਲੁਕ ਦਿੰਦੀਆਂ ਹਨ। ਸਟੋਨ ਵਰਕ ਹੋਣ ਕਾਰਨ ਇਹ ਹੋਰ ਡ੍ਰੈਸਿਜ਼ ਨਾਲੋਂ ਹੈਵੀ ਲੱਗਦੀਆਂ ਹਨ।
ਸੂਟ, ਲਹਿੰਗਾ ਚੋਲੀ, ਗਾਊਨ ਜਾਂ ਸਾੜ੍ਹੀ ’ਤੇ ਸੋਟਨ ਵਰਕ ਕਰਨ ਦੀ ਪ੍ਰਕਿਰਿਆ ਵਿਚ ਕਈ ਪੜਾਅ ਸ਼ਾਮਲ ਹੁੰਦੇ ਹਨ। ਸਭ ਤੋਂ ਪਹਿਲਾਂ ਡਿਜ਼ਾਈਨ ਦੀ ਚੋਣ ਕੀਤੀ ਜਾਂਦੀ ਹੈ। ਇਹ ਡਿਜ਼ਾਈਨ ਰਵਾਇਤੀ, ਆਧੁਨਿਕ ਅਤੇ ਮਿਕਸ ਹੋ ਸਕਦੇ ਹਨ। ਇਸ ਤੋਂ ਬਾਅਦ ਫੈਬਰਿਕ ਸਿਲਕ, ਸ਼ਿਫਾਨ, ਕਾਟਨ ਅਤੇ ਨੈੱਟ ’ਤੇ ਸਟੋਨ ਨੂੰ ਲਗਾ ਕੇ ਡਿਜ਼ਾਈਨ ਕੀਤਾ ਜਾਂਦਾ ਹੈ। ਇਸ ਵਿਚ ਵੱਖ-ਵੱਖ ਤਰ੍ਹਾਂ ਦੇ ਪੈਟਰਨ ਹੋ ਸਕਦੇ ਹਨ।
ਸਟੋਨ ਵਰਕ 2 ਤਰ੍ਹਾਂ ਨਾਲ ਕੀਤਾ ਜਾਂਦਾ ਹੈ ਜਿਵੇਂ ਸਟੋਨ ਨੂੰ ਫੈਬਰਿਕ ’ਤੇ ਗਲੂ ਨਾਲ ਚਿਪਕਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਸ ਦੀ ਧਾਗੇ ਨਾਲ ਸਿਲਾਈ ਕੀਤੀ ਜਾਂਦੀ ਹੈ। ਕੁਝ ਡ੍ਰੈਸਿਜ਼ ਵਿਚ ਸਟੋਨ ਨੂੰ ਸਿਰਫ ਚਿਪਕਾਇਆ ਜਾਂ ਸਿਲਾਈ ਕੀਤਾ ਜਾਂਦਾ ਹੈ। ਸਟੋਨ ਵਰਕ ਤੋਂ ਬਾਅਦ ਫੈਬਰਿਕ ਨੂੰ ਫਿਨਿਸ਼ਿੰਗ ਦਿੱਤੀ ਜਾਂਦੀ ਹੈ। ਇਸ ਵਿਚ ਫੈਬਰਿਕ ਨੂੰ ਸਾਫ ਕਰਨਾ ਅਤੇ ਉਸਨੂੰ ਚਮਕਦਾਰ ਬਣਾਉਣਾ ਸ਼ਾਮਲ ਹੈ। ਸਟੋਨ ਵਰਕ ਹੱਥਾਂ ਅਤੇ ਮਸ਼ੀਨਾਂ ਦੋਵਾਂ ਨਾਲ ਕੀਤਾ ਜਾ ਸਕਦਾ ਹੈ। ਸਟੋਨ ਵਰਕ ਵਿਚ ਮੁਟਿਆਰਾਂ ਨੂੰ ਕਈ ਤਰ੍ਹਾਂ ਦੇ ਸੂਟ ਜਿਵੇਂ ਅਨਾਰਕਲੀ ਸੂਟ, ਨਾਇਰਾ ਸੂਟ, ਫਰਾਕ ਸੂਟ, ਪਟਿਆਲਾ ਸੂਟ, ਸ਼ਰਾਰਾ ਸੂਟ, ਪਲਾਜ਼ੋ ਸੂਟ, ਫਲੇਅਰ ਸੂਟ ਅਤੇ ਤਰ੍ਹਾਂ-ਤਰ੍ਹਾਂ ਦੀਆਂ ਸਾੜ੍ਹੀਆਂ, ਲਹਿੰਗਾ ਚੋਲੀ ਤੇ ਗਾਊਨ ਆਦਿ ਪਸੰਦ ਆ ਰਹੇ ਹਨ।
ਨਿਊ ਬ੍ਰਾਈਡਲਸ ਨੂੰ ਸਟੋਨ ਵਰਕ ਵਿਚ ਹੈਵੀ ਬਾਰਡਰ ਵਾਲੀਆਂ ਸਾੜ੍ਹੀਆਂ ਬਹੁਤ ਪਸੰਦ ਆ ਰਹੀਆਂ ਹਨ। ਇਹ ਉਨ੍ਹਾਂ ਨੂੰ ਸਟਾਈਲਿਸ਼ ਫੈਸ਼ਨੇਬਲ ਅਤੇ ਸਮਾਰਟ ਲੁਕ ਦਿੰਦੀਆਂ ਹਨ। ਇਨ੍ਹਾਂ ਡ੍ਰੈਸਿਜ਼ ਵਿਚ ਸਟੋਨ ਵਰਕ ਕਰਨ ਵਿਚ ਮੁਟਿਆਰਾਂ ਨੂੰ ਇਕ ਸੁੰਦਰ ਅਤੇ ਆਕਰਸ਼ਕ ਲੁਕ ਮਿਲਦੀ ਹੈ ਜੋ ਵੱਖ-ਵੱਖ ਮੌਕਿਆਂ ’ਤੇ ਸਪੈਸ਼ਲ ਲੁਕ ਦਿੰਦੇ ਹਨ। ਇਨ੍ਹਾਂ ਨਾਲ ਮੁਟਿਆਰਾਂ ਅਤੇ ਔਰਤਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਲਾਈਟ ਤੋਂ ਹੈਵੀ ਜਿਊਲਰੀ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ਨਾਲ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼ ਜਿਵੇਂ ਕਲਚ, ਬੈਗ, ਬੈਲਟ ਆਦਿ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਵੀ ਸਟਾਈਲਿਸ਼ ਬਣਾਉਂਦੀ ਹੈ।
ਮਾਪੇ ਹੋ ਜਾਣ ਸਾਵਧਾਨ ! ਬੱਚਿਆਂ 'ਚ ਤੇਜ਼ੀ ਨਾਲ ਪੈਰ ਪਸਾਰ ਰਹੀ ਇਹ ਗੰਭੀਰ ਬਿਮਾਰੀ
NEXT STORY