ਮੁੰਬਈ- ਇਨ੍ਹੀਂ ਦਿਨੀਂ ਕੋ-ਆਰਡ ਸੈੱਟ ਕਾਫ਼ੀ ਟ੍ਰੈਂਡ ’ਚ ਹਨ। ਮੁਟਿਆਰਾਂ ਅਤੇ ਔਰਤਾਂ ਨੂੰ ਸੂਟ ਅਤੇ ਹੋਰ ਡ੍ਰੈੱਸਾਂ ਨਾਲੋਂ ਕੋ-ਆਰਡ ਸੈੱਟ ’ਚ ਵਧੇਰੇ ਵੇਖਿਆ ਜਾ ਸਕਦਾ ਹੈ। ਬਾਜ਼ਾਰ ’ਚ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਅਤੇ ਪੈਟਰਨ ’ਚ ਕੋ-ਆਰਡ ਸੈੱਟ ਉਪਲੱਬਧ ਹਨ।
ਜਿੱਥੇ ਮੁਟਿਆਰਾਂ ਅਤੇ ਔਰਤਾਂ ਨੂੰ ਕੈਜ਼ੂਅਲੀ ਸਲੀਵਲੈੱਸ, ਸਟ੍ਰੈਪ ਡਿਜ਼ਾਈਨ ਅਤੇ ਹੋਰ ਕੱਟ ਅਤੇ ਵਰਕ ਪੈਟਰਨ ਦੇ ਕੋ-ਆਰਡ ਸੈੱਟ ’ਚ ਵੇਖਿਆ ਜਾ ਸਕਦਾ ਹੈ, ਉੱਥੇ ਹੀ, ਖਾਸ ਮੌਕਿਆਂ ਜਿਵੇਂ ਵਿਆਹ, ਪਾਰਟੀ ਅਤੇ ਬਰਥਡੇ ਆਦਿ ’ਤੇ ਉਨ੍ਹਾਂ ਨੂੰ ਡਿਜ਼ਾਈਨਰ ਐਂਬ੍ਰਾਇਡਰੀ ਵਾਲੇ ਕੋ-ਆਰਡ ਸੈੱਟ ਪਸੰਦ ਆ ਰਹੇ ਹਨ। ਇਸੇ ਤਰ੍ਹਾਂ ਆਫਿਸ ਜਾਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਕਾਲਰ ਡਿਜ਼ਾਈਨ ਦੇ ਕੋ-ਆਰਡ ਸੈੱਟ ’ਚ ਵਧੇਰੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਕੋ-ਆਰਡ ਸੈੱਟ ’ਚ ਆਮ ਤੌਰ ’ਤੇ ਮੈਚਿੰਗ ਟਾਪ ਅਤੇ ਬਾਟਮ ਹੁੰਦੇ ਹਨ, ਜੋ ਇਕੱਠੇ ਪਹਿਨੇ ਜਾਂਦੇ ਹਨ।
ਆਮ ਤੌਰ ’ਤੇ ਇਹ ਇਕ ਹੀ ਫੈਬਰਿਕ ਨਾਲ ਬਣਾਏ ਜਾਂਦੇ ਹਨ, ਜੋ ਇਕੋ-ਜਿਹੀ ਲੁਕ ਦਿੰਦੇ ਹਨ। ਇਹ ਵੱਖ-ਵੱਖ ਡਿਜ਼ਾਈਨਾਂ ’ਚ ਆਉਂਦੇ ਹਨ, ਜਿਵੇਂ ਕਿ ਪਲੇਨ, ਪ੍ਰਿੰਟਿਡ, ਐਂਬ੍ਰਾਇਡਰਡ ਆਦਿ। ਕਾਲਰ ਡਿਜ਼ਾਈਨ ਦੇ ਕੋ-ਆਰਡ ਸੈੱਟ ਦੇ ਕਈ ਫਾਇਦੇ ਹੁੰਦੇ ਹਨ। ਇਹ ਆਰਾਮਦਾਇਕ ਹੁੰਦੇ ਹਨ। ਇਹ ਮੁਟਿਆਰਾਂ ਅਤੇ ਔਰਤਾਂ ਨੂੰ ਪ੍ਰੋਫੈਸ਼ਨਲ ਲੁਕ ਦਿੰਦੇ ਹਨ। ਇਹੀ ਕਾਰਨ ਹੈ ਕਿ ਉਹ ਇਨ੍ਹਾਂ ਨੂੰ ਜ਼ਿਆਦਾਤਰ ਆਫਿਸ, ਮੀਟਿੰਗ ਆਦਿ ’ਚ ਪਹਿਨਣਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਅਤੇ ਔਰਤਾਂ ਇਨ੍ਹਾਂ ਸੈੱਟਾਂ ਨੂੰ ਕਈ ਤਰੀਕਿਆਂ ਨਾਲ ਸਟਾਈਲ ਕਰ ਰਹੀਆਂ ਹਨ।
ਜਿੱਥੇ ਫਾਰਮਲ ਲੁਕ ਲਈ ਮੁਟਿਆਰਾਂ ਇਨ੍ਹਾਂ ਦੇ ਨਾਲ ਬੈਗ ਨੂੰ ਕੈਰੀ ਕਰਨਾ ਅਤੇ ਫੁੱਟਵੀਅਰ ’ਚ ਹਾਈ ਬੈਲੀ ਜਾਂ ਹੀਲਸ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ, ਉੱਥੇ ਹੀ, ਕੈਜ਼ੂਅਲ ਲੁਕ ’ਚ ਉਨ੍ਹਾਂ ਨੂੰ ਗਾਗਲਜ਼, ਬੈਲਟ ਅਤੇ ਹੋਰ ਅਸੈਸਰੀਜ਼ ਨੂੰ ਕੈਰੀ ਕੀਤੇ ਵੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਫੁੱਟਵੀਅਰ ’ਚ ਉਨ੍ਹਾਂ ਨੂੰ ਫਲੈਟ, ਸ਼ੂਜ ਆਦਿ ਪਹਿਨੇ ਵੇਖਿਆ ਜਾ ਸਕਦਾ ਹੈ। ਇਹ ਕੋ-ਆਰਡ ਸੈੱਟ ਕਾਫ਼ੀ ਫੈਸ਼ਨੇਬਲ ਹੁੰਦੇ ਹਨ ਅਤੇ ਮੁਟਿਆਰਾਂ ਅਤੇ ਔਰਤਾਂ ਨੂੰ ਸਟਾਈਲਿਸ਼ ਅਤੇ ਅਟਰੈਕਟਿਵ ਲੁਕ ਦਿੰਦੇ ਹਨ। ਕੋ-ਆਰਡ ਸੈੱਟ ਪਹਿਨਣ ਨਾਲ ਸਮੇਂ ਦੀ ਬੱਚਤ ਹੁੰਦੀ ਹੈ, ਕਿਉਂਕਿ ਇਸ ’ਚ ਵੱਖ-ਵੱਖ ਟਾਪ ਅਤੇ ਬਾਟਮ ਚੁਣਨ ਦੀ ਲੋੜ ਨਹੀਂ ਹੁੰਦੀ ਹੈ।
ਗਰਮੀਆਂ ’ਚ ਮੁਟਿਆਰਾਂ ਨੂੰ ਫਲਾਵਰ ਪ੍ਰਿੰਟਿਡ ਕਾਲਰ ਡਿਜ਼ਾਈਨ ਦੇ ਕੋ-ਆਰਡ ਸੈੱਟ ਜ਼ਿਆਦਾ ਪਸੰਦ ਆ ਰਹੇ ਹਨ। ਇਹ ਮੁਟਿਆਰਾਂ ਨੂੰ ਭਿਆਨਕ ਗਰਮੀ ’ਚ ਵੀ ਖਿੜਿਆ-ਖਿੜਿਆ ਅਤੇ ਕੂਲ ਲੁਕ ਦਿੰਦੇ ਹਨ। ਮੁਟਿਆਰਾਂ ਅਤੇ ਔਰਤਾਂ ਨੂੰ ਕਈ ਮੌਕਿਆਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਫਲਾਵਰ ਪ੍ਰਿੰਟਿਡ ਕੋ-ਆਰਡ ਸੈੱਟ ’ਚ ਵੇਖਿਆ ਜਾ ਸਕਦਾ ਹੈ। ਜ਼ਿਆਦਾਤਰ ਮੁਟਿਆਰਾਂ ਆਪਣੀ ਲੁਕ ਨੂੰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਇਨ੍ਹਾਂ ਦੇ ਨਾਲ ਮੈਚਿੰਗ ਈਅਰਰਿੰਗਜ਼, ਫੁੱਟਵੀਅਰ ਅਤੇ ਬੈਗ ਕੈਰੀ ਕਰਨਾ ਪਸੰਦ ਕਰਦੀਆਂ ਹਨ।
ਸਕਿਨ ਡੈਮੇਜ ਕਰ ਸਕਦੀਆਂ ਹਨ ਇਹ ਗਲਤੀਆਂ, ਇੰਝ ਕਰੋ ਬਚਾਅ
NEXT STORY