ਨਵੀਂ ਦਿੱਲੀ- ਆਲੂ ਗੋਭੀ ਦੀ ਸਬਜ਼ੀ ਬਹੁਤ ਹੀ ਸੁਆਦ ਹੁੰਦੀ ਹੈ। ਬੱਚੇ ਅਤੇ ਵੱਡੇ ਸਾਰੇ ਹੀ ਇਸ ਨੂੰ ਬਹੁਤ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਡੇ ਲਈ ਆਲੂ ਗੋਭੀ ਦੀ ਸਬਜ਼ੀ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਬਣਾਉਣ ਲਈ ਸਮੱਗਰੀ
ਤੇਲ- 1 ਵੱਡਾ ਚਮਚਾ
ਕੱਟੇ ਹੋਏ ਪਿਆਜ਼- 100 ਗ੍ਰਾਮ
ਅਦਰਕ ਲਸਣ ਦਾ ਪੇਸਟ- 1 ਚਮਚਾ
ਟਮਾਟਰ ਦੀ ਪਿਊਰੀ- 100 ਗ੍ਰਾਮ
ਨਮਕ- 1 ਚਮਚਾ
ਲਾਲ ਸ਼ਿਮਲਾ ਮਿਰਚ- 1/2 ਚਮਚੇ
ਹਲਦੀ- 1/4 ਚਮਚੇ
ਜੀਰਾ- 1 ਚਮਚਾ
ਅੰਬਚੂਰ ਪਾਊਡਰ- 1 ਚਮਚਾ
ਆਲ- 150 ਗ੍ਰਾਮ
ਫੁਲਗੋਭੀ- 300 ਗ੍ਰਾਮ
ਹਰੇ ਮਟਰ- 50 ਗ੍ਰਾਮ
ਬਣਾਉਣ ਦੀ ਵਿਧੀ
ਇਕ ਪੈਨ ਨੂੰ ਘੱਟ ਗੈਸ ‘ਤੇ ਰੱਖੋ। ਇਸ ‘ਚ ਤੇਲ ਅਤੇ ਪਿਆਜ਼ ਪਾ ਕੇ ਹਲਕਾ ਬਰਾਊਨ ਕਰ ਲਓ। ਹੁਣ ਇਸ 'ਚ ਅਦਰਕ ਅਤੇ ਲਸਣ ਦਾ ਪੇਸਟ, ਟਮਾਟਰ ਪਿਊਰੀ ਪਾ ਕੇ 3-5 ਮਿੰਟ ਤੱਕ ਭੁੰਨ ਲਓ।
ਹੁਣ ਇਸ ‘ਚ ਲੂਣ, ਲਾਲ ਸ਼ਿਮਲਾ ਮਿਰਚ, ਹਲਦੀ, ਜੀਰਾ ਅਤੇ ਅੰਬਚੂਰਨ ਪਾ ਕੇ 2-3 ਮਿੰਟ ਲਈ ਚੰਗੀ ਤਰ੍ਹਾਂ ਪੱਕਣ ਦਿਓ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਹੁਣ ਇਸ 'ਚ ਆਲੂ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ 'ਚ ਫੁਲਗੋਭੀ ਪਾਓ ਅਤੇ ਭਾਂਡੇ ਦਾ ਢੱਕਣ ਬੰਦ ਕਰ ਕਰਕੇ 15-20 ਮਿੰਟ ਪੱਕਣ ਦਿਓ। ਹੁਣ ਮਟਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇਕ ਵਾਰ ਫਿਰ ਬਰਤਨ ਦਾ ਢੱਕਣ 5-6 ਮਿੰਟ ਲਈ ਬੰਦ ਕਰ ਦਿਓ। ਰੋਟੀ ਨਾਲ ਗਰਮ-ਗਰਮ ਸਰਵ ਕਰੋ।
5 ਹਜ਼ਾਰ ਮੁੰਡੇ ਬਣਾਉਣਾ ਚਾਹੁੰਦੇ ਸਬੰਧ...! ਦੁਨੀਆ ਦੀ 'Most Wanted Girlfriend' ਨੇ ਕੀਤਾ ਹੈਰਾਨੀਜਨਕ ਖੁਲਾਸਾ
NEXT STORY