ਮੁੰਬਈ— ਖਾਸ ਤਰੀਕੇ ਨਾਲ ਡੈਕੋਰੇਟ ਕੀਤਾ ਘਰ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਆਪਣੇ ਘਰ ਦੀਆਂ ਕੰਧਾਂ ਨੂੰ ਸਜਾਉਣ ਅਤੇ ਸਮਾਂ ਦੇਖਣ ਲਈ ਅਸੀਂ ਲੋਕ ਬਜ਼ਾਰਾਂ ਚੋਂ ਮਿਲਣ ਵਾਲੀਆਂ ਮਹਿੰਗੀਆਂ-ਮਹਿੰਗੀਆਂ ਵਾਲ ਕਲਾਕ ਲੈ ਕੇ ਆਉਂਦੇ ਹਾਂ, ਜੋ ਨਾ ਸਿਰਫ ਸਮਾਂ ਦੱਸਣ ਵਿਚ ਮਦਦ ਕਰਦੀ ਹੈ ਸਗੋਂ ਘਰ ਨੂੰ ਅਟਰੈਕਟਿਵ ਲੁੱਕ ਵੀ ਦਿੰਦੀ ਹੈ।

ਜੀ ਹਾਂ, ਘਰ ਦੀ ਸਜਾਵਟ ਦਾ ਖਾਸ ਹਿੱਸਾ ਘੜੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਮਾਰਕਿਟ ਤੋਂ ਨਾ ਖਰੀਦ ਕੇ ਸਗੋਂ ਘਰ ਵਿਚ ਖੁਦ ਵੀ ਕ੍ਰੀਏਟਿਵ ਤਰੀਕੇ ਨਾਲ ਬਣਾ ਸਕਦੇ ਹੋ ਅਤੇ ਕੰਧਾਂ ਨੂੰ ਖੂਬਸੂਰਤ ਲੁੱਕ ਦੇ ਸਕਦੇ ਹੋ। ਇਸ ਵਾਲ ਕਲਾਕ ਨੂੰ ਤੁਸੀਂ ਲਿਵਿੰਗ ਰੂਮ ਦੇ ਨਾਲ-ਨਾਲ ਬੈਡਰੂਮ ਵਿਚ ਵੀ ਲਗਾ ਸਕਦੇ ਹੋ।

ਸਾਡੇ ਘਰ ਵਿਚ ਕਈ ਪੁਰਾਣੇ ਜਮਾਨੇ ਵਿਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਘੜੀਆਂ ਬੇਕਾਰ ਪਈਆਂ ਰਹਿੰਦੀਆਂ ਹਨ ਪਰ ਅਸੀ ਇਨ੍ਹਾਂ ਬੇਕਾਰ ਘੜੀਆਂ ਦਾ ਇਸਤੇਮਾਲ ਕਰ ਕੇ ਵਾਲ ਡੈਕੋਰੇਸ਼ਨ ਲਈ ਇਸਤੇਮਾਲ ਕਰ ਸਕਦੇ ਹਾਂ, ਜਿਸ ਨਾਲ ਘਰ ਨੂੰ ਵਧੀਆ ਲੁੱਕ ਮਿਲੇਗਾ। ਅੱਜ ਅਸੀਂ ਤੁਹਾਨੂੰ ਕੁਝ ਮਾਡਰਨ ਵਾਲ ਕਲਾਕ ਆਈਡੇਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਤੋਂ ਕੁਝ ਟਿਪਸ ਲੈ ਕੇ ਤੁਸੀਂ ਵੀ ਆਪਣੇ ਘਰ ਕੰਧਾਂ ਨੂੰ ਖੂਬਸੂਰਤ ਲੁੱਕ ਦੇ ਸਕਦੇ ਹੋ।

ਰੈਟਰੋ ਸਟਾਈਲ ਵਾਲ ਕਲਾਕ - ਪੁਰਾਣੇ ਜ਼ਮਾਨਿਆਂ ਵਿਚ ਵੱਡੀਆਂ-ਵੱਡੀਆਂ ਅਤੇ ਯੂਨਿਕ ਸਟਾਈਲ ਦੀਆਂ ਘੜੀਆਂ ਨੂੰ ਕੰਧਾਂ 'ਤੇ ਲਗਾਇਆ ਜਾਂਦਾ ਸੀ। ਇਸ ਵਾਲ ਕਲਾਕ ਨਾਲ ਘਰ ਕਾਫ਼ੀ ਖੂਬਸੂਰਤ ਲੱਗਦਾ ਹੈ। ਮਾਡਰਨ ਸਮੇਂ ਵਿਚ ਰੈਟਰੋ ਸਟਾਈਲ ਵਾਲ ਕਲਾਕ ਦਾ ਖੂਬ ਟਰੈਂਡ ਦੇਖਿਆ ਜਾ ਰਿਹਾ ਹੈ।

ਥੀਮ ਵਾਲੀ ਵਾਲ ਕਲਾਕ— ਤੁਸੀਂ ਥੀਮ ਵਾਲੀ ਵਾਕ ਕਲਾਕ ਤੋਂ ਵੀ ਆਪਣੇ ਘਰ ਨੂੰ ਅਟਰੈਕਟਿਵ ਲੁੱਕ ਦੇ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਥੀਮ ਬੇਸਡ ਵਾਲ ਕਲਾਕ ਨੂੰ ਖੁਦ ਤਿਆਰ ਕਰ ਸਕਦੇ ਹੋ।

ਗਰਬਾ ਡੈਕੋਰੇਸ਼ਨ ਲਈ ਬੈਸਟ ਹੈ ਮਟਕਾ ਡੈਕੋਰੇਸ਼ਨ
NEXT STORY