ਜਲੰਧਰ— ਛਾਤੀ 'ਚ ਤਣਾਅ ਕਈ ਕਾਰਨਾਂ ਕਰਕੇ ਆ ਜਾਂਦਾ ਹੈ। ਕਿਸੇ ਤਰ੍ਹਾਂ ਦੇ ਥੇਰੇਪੀ ਹੋਣ ਨਾਲ, ਗੰਢ ਹੋਣ ਨਾਲ, ਗਰਭ ਅਵਸਥਾ ਦੌਰਾਨ, ਮਾਹਵਾਰੀ ਆਉਣ ਤੋਂ ਪਹਿਲਾਂ ਅਜਿਹਾ ਹੋਣਾ ਆਮ ਗੱਲ ਹੈ। ਇਹ ਤਣਾਅ ਇੰਨਾ ਜ਼ਿਆਦਾ ਹੁੰਦਾ ਹੈ ਕਿ ਕਈ ਵਾਰੀ ਚੱਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਭਾਰੀ ਛਾਤੀ ਵਾਲੀਆਂ ਔਰਤਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ ਪਰ ਤੁਸੀਂ ਕੁਝ ਨੁਸਖੇ ਧਿਆਨ 'ਚ ਰੱਖ ਕੇ ਦਰਦ ਅਤੇ ਤਣਾਅ ਨੂੰ ਘੱਟ ਕਰ ਸਕਦੇ ਹੋ।
1. ਗਰਭ ਨਿਰੋਧਕ ਗੋਲੀਆਂ ਖਾਣੀਆਂ ਬੰਦ ਕਰ ਦਿਓ। ਦੁੱਧ ਤੋਂ ਬਣੇ ਉਤਪਾਦਾਂ ਨੂੰ ਘੱਟ ਤੋਂ ਘੱਟ ਖਾਓ ਅਤੇ ਸੋਇਆਬੀਨ ਵਾਲਾ ਭੋਜਨ ਨਾ ਖਾਓ। ਓਰਗੈਨਿਕ ਭੋਜਨ ਨੂੰ ਹੀ ਖਾਓ। ਤੁਸੀਂ ਚਾਹੋ ਤਾਂ ਅਲਸੀ ਦੇ ਬੀਜ ਵੀ ਖਾ ਸਕਦੇ ਹੋ।
2. ਹਰੀ ਸਬਜੀਆਂ ਭਰਪੂਰ ਮਾਤਰਾ 'ਚ ਖਾਓ। ਹਲਦੀ, ਬਰੋਕਲੀ, ਕੋਲਾਰਡ, ਕਾਲੇ ਆਦਿ ਨੂੰ ਖਾਓ। ਇਨ੍ਹਾਂ ਨੂੰ ਖਾਣ ਨਾਲ ਜਿਗਰ ਡਿਟਾਕਸੀਫਾਈ ਹੋ ਜਾਂਦਾ ਹੈ ਅਤੇ ਤਣਾਅ ਘੱਟ ਹੋ ਜਾਂਦਾ ਹੈ।
3. ਜੇਕਰ ਤੁਹਾਡੀ ਛਾਤੀ 'ਚ ਤਣਾਅ ਦੇ ਨਾਲ-ਨਾਲ ਪਾਚਨ ਸੰਬੰਧੀ ਸਮੱਸਿਆ ਵੀ ਹੈ ਤਾਂ ਤੁਸੀਂ ਅਜਿਹੀ ਖੁਰਾਕ ਖਾਓ ਜਿਸ ਨਾਲ ਤੁਹਾਡੇ ਸਰੀਰ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਤੋਂ ਜ਼ਿਆਦਾ ਪਹੁੰਚ ਸਕੇ। ਇਸ ਲਈ ਮੈਗਨੀਸ਼ੀਅਮ ਯੁਕਤ ਭੋਜਨ ਖਾਓ।
4. ਜੇਕਰ ਛਾਤੀ 'ਚ ਸੋਜ ਹੋ ਗਈ ਹੈ ਅਤੇ ਦਰਦ ਹੋ ਰਿਹਾ ਹੈ ਤਾਂ ਤੁਹਾਡੇ ਸਰੀਰ 'ਚ ਹਾਰਮੋਨਸ 'ਚ ਬਹੁਤ ਬਦਲਾਅ ਆ ਰਹੇ ਹਨ। ਅਜਿਹੀ ਸਥਿਤੀ 'ਚ ਆਪਣੀ ਖੁਰਾਕ 'ਚ ਐਨੀਮਲ ਪ੍ਰੋਟੀਨ ਨੂੰ ਘੱਟ ਕਰ ਦਿਓ। ਚੀਨੀ ਦੀ ਵਰਤੋਂ ਘੱਟ ਕਰੋ। ਚੰਗੀ ਕੁਆਲਿਟੀ ਵਾਲਾ ਭੋਜਨ ਖਾਓ ਅਤੇ ਵਿਟਾਮਿਨ ਈ ਵਾਲਾ ਭੋਜਨ ਜ਼ਰੂਰ ਖਾਓ।
5. ਸਰੀਰ 'ਚ ਆਇਓਡੀਨ ਦੀ ਕਮੀ ਕਾਰਨ ਛਾਤੀ 'ਚ ਤਣਾਅ ਹੋ ਸਕਦਾ ਹੈ। ਇਸ ਲਈ ਆਇਓਡੀਨ ਦੀ ਭਰਪੂਰ ਮਾਤਰਾ ਲੈਣ ਲਈ ਸਹੀ ਨਮਕ ਦੀ ਵਰਤੋਂ ਭੋਜਨ ਬਣਾਉਣ ਲਈ ਕਰੋ। ਮਿਠਾਈਆਂ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
6. ਚਾਹ, ਕੌਫੀ ਅਤੇ ਸ਼ਰਾਬ ਪੀਣ ਦੀ ਆਦਤ ਇਸ ਸਮੱਸਿਆ ਨੂੰ ਹੋਰ ਵਧਾ ਸਕਦੀ ਹੈ। ਇਸ ਲਈ ਕਾਫੀ ਮਾਤਰਾ 'ਚ ਪਾਣੀ ਪੀਣਾ ਚਾਹੀਦਾ ਹੈ। ਗ੍ਰੀਨ ਟੀ ਪੀਓ। ਇਸ ਨਾਲ ਤੁਹਾਡੇ ਸਰੀਰ 'ਚ ਹਾਰਮੋਨਸ ਸਤੁੰਲਿਤ ਰਹਿਣਗੇ।
ਸੱਸ ਦੇ ਨਾਲ Mother's Day ਨੂੰ ਇਸ ਤਰ੍ਹਾਂ ਬਣਾਓ 'ਸਪੈਸ਼ਲ'
NEXT STORY