ਮੁੰਬਈ— ਘਰ 'ਚ ਕੁੱਤੇ ਰੱਖਣ ਦਾ ਸ਼ੌਕ ਬਹੁਤ ਲੋਕਾਂ ਨੂੰ ਹੁੰਦਾ ਹੈ। ਇਹ ਵਫਾਦਾਰ ਤਾਂ ਹੁੰਦੇ ਹੀ ਹਨ ਪਰ ਇਨ੍ਹਾਂ ਦਾ ਖਾਸ ਖਿਆਲ ਰੱਖਣ ਬਹੁਤ ਜ਼ਰੂਰੀ ਹੈ। ਸਮੇਂ 'ਤੇ ਖਾਣਾ, ਸਾਫ-ਸਫਾਈ, ਬੀਮਾਰ ਹੋਣ 'ਤੇ ਦਵਾਈ ਅਤੇ ਘੁਮਾਉਣ ਦੇ ਲਈ ਲੈ ਕੇ ਜਾਣਾ। ਇਸਦੇ ਇਲਾਵਾ ਵੀ ਕੁੱਤਿਆਂ ਦੇ ਬਹੁਤ ਸਾਰੇ ਕੰਮ ਹੁੰਦੇ ਹਨ। ਕੁਝ ਲੋਕ ਘਰ 'ਚ ਇਨ੍ਹਾਂ ਨੂੰ ਪਾਲ ਤਾ ਲੈਂਦੇ ਹਨ ਪਰ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰ ਪਾਉਂਦੇ । ਜਿਸ ਕਰਕੇ ਕਈ ਵਾਰ ਇਨ੍ਹਾਂ ਦੀ ਚਮੜੀ 'ਤੇ ਚਿੱਚੜ ਪੈ ਜਾਂਦੇ ਹਨ। ਦੇਖ-ਰੇਖ 'ਚ ਕੀਤੀ ਗਈ ਲਾਹਪਰਵਾਹੀ ਨਾਲ ਕੁੱਤਿਆਂ 'ਚ ਬਦਬੂ ਆਉਣ ਲੱਗ ਜਾਂਦੀ ਹੈ। ਘਰ 'ਚ ਜੇਕਰ ਛੋਟਾ ਬੱਚਾ ਹੋਵੇ ਤਾਂ ਬਦਬੂ ਆਉਂਣ ਦੇ ਕਾਰਨ ਉਸ ਨੂੰ ਇੰਨਫੈਕਸ਼ਨ ਹੋਣ ਦਾ ਖਤਰਾ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁੱਤਿਆਂ ਤੋਂ ਆਉਂਣ ਵਾਲੀ ਬਦਬੂ ਨੂੰ ਦੂਰ ਕਰਨ ਦੇ ਲਈ ਘਰ 'ਚ ਹੀ ਸਪ੍ਰੈ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਜਿਸ ਨੂੰ ਘਰ 'ਚ ਬਣਾਕੇ ਛਿੜਕਾ ਕਰਨ ਨਾਲ ਤੁਸੀਂ ਇਸ ਬਦਬੂ ਤੋਂ ਰਾਹਤ ਪਾ ਸਕਦੇ ਹੋ।
ਸਮੱਗਰੀ
- 1-2 ਕੱਪ ਮਾਊਥਵਾਸ਼
- 1 ਕੱਪ ਪਾਣੀ
- 1-2 ਚਮਚ ਬੈਕਿੰਗ ਸੋਡਾ
- ਸਪਰੈ ਬੋਤਲ
ਵਿਧੀ
1. ਮਾਊਥ ਵਾਸ਼, ਪਾਣੀ ਅਤੇ ਬੈਕਿੰਗ ਸੋਡੇ ਨੂੰ ਸਪਰੈ ਬੋਤਲ 'ਚ ਪਾ ਲਓ।
2. ਇਨ੍ਹਾਂ ਨੂੰ ਚੰਗੀ ਤਰ੍ਹਾਂ ਹਿਲਾਕੇ ਘਰ 'ਚ 2-3 ਵਾਰ ਸਪਰੈ ਕਰੋ।
3. ਇਸਦੇ ਇਸਤੇਮਾਲ ਨਾਲ ਬਦਬੂ ਦੂਰ ਹੋ ਜਾਵੇਗੀ।
43 ਸਾਲ ਦੀ ਉਮਰ 'ਚ ਐਸ਼ਵਰਿਆ ਨੇ ਕਰਵਾਇਆ ਹਾਟ ਫੋਟੋਸ਼ੂਟ
NEXT STORY