ਮੁੰਬਈ- ਅੱਜਕੱਲ ਫੈਸ਼ਨ ਦੀ ਦੁਨੀਆ ’ਚ ਡਬਲ ਸ਼ੇਡ ਡਰੈੱਸ ਮੁਟਿਆਰਾਂ ਅਤੇ ਔਰਤਾਂ ਵਿਚਾਲੇ ਬਹੁਤ ਲੋਕਪ੍ਰਿਯ ਹੋ ਰਹੀ ਹੈ। ਇਹ ਡਰੈੱਸ ਨਾ ਸਿਰਫ ਉਨ੍ਹਾਂ ਨੂੰ ਇਕ ਯੂਨੀਕ ਅਤੇ ਸਟਾਈਲਿਸ਼ ਲੁਕ ਦਿੰਦੀ ਹੈ ਸਗੋਂ ਹਰ ਮੌਕੇ ’ਤੇ ਉਨ੍ਹਾਂ ਨੂੰ ਖਾਸ ਅਤੇ ਆਕਰਸ਼ਕ ਵੀ ਬਣਾਉਂਦੀ ਹੈ। ਡਬਲ ਸ਼ੇਡ ਡਰੈੱਸ ਦਾ ਟਰੈਂਡ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਹੋ ਕਾਰਨ ਹੈ ਿਕ ਮੁਟਿਆਰਾਂ ਅਤੇ ਔਰਤਾਂ ਇਸਨੂੰ ਆਪਣੇ ਵਾਰਡਰੋਬ ਦਾ ਅਹਿਮ ਹਿੱਸਾ ਬਣਾ ਰਹੀਆਂ ਹਨ।
ਡਬਲ ਸ਼ੇਡ ਡ੍ਰੈਸਿਜ਼ ਆਪਣੇ ਅਨੋਖੇ ਰੰਗ ਦੇ ਸਮੁੇਲ ਅਤੇ ਡਿਜ਼ਾਈਨ ਕਾਰਨ ਹਰ ਕਿਸੇ ਦਾ ਧਿਆਨ ਖਿੱਚਦੇ ਹੈ। ਇਨ੍ਹਾਂ ਵਿਚ 2 ਰੰਗਾਂ ਦਾ ਸੁਮੇਲ ਹੁੰਦਾ ਹੈ ਜੋ ਇਕੱਠੇ ਮਿਲ ਕੇ ਇਕ ਵੱਖਰੀ ਹੀ ਖਿੱਚ ਪੈਦਾ ਕਰਦੇ ਹਨ। ਜਿਵੇਂ ਬਲੈਕ-ਵ੍ਹਾਈਟ, ਬਲੈਕ-ਯੈਲੋ, ਬਲੈਕ-ਗ੍ਰੀਨ, ਵ੍ਹਾਈਟ-ਰੈੱਡ, ਰੈੱਡ-ਗ੍ਰੀਨ, ਪਰਪਲ-ਵ੍ਹਾਈਟ ਅਤੇ ਆਰੇਂਜ-ਗ੍ਰੀਨ ਵਰਗੇ ਸ਼ੇਡਸ ਦੀਆਂ ਡਰੈੱਸਾਂ ਮੁਟਿਆਰਾਂ ਨੂੰ ਬੇਹੱਦ ਪਸੰਦ ਆ ਰਹੀਆਂ ਹਨ। ਇਹ ਰੰਗ ਸੁਮੇਲ ਨਾ ਸਿਰਫ ਅੱਖਾਂ ਨੂੰ ਸਕੂਨ ਦਿੰਦੇ ਹਨ ਸਗੋਂ ਹਰ ਮੌਕੇ ’ਤੇ ਇਕ ਵੱਖਰੀ ਪਛਾਣ ਵੀ ਦਿਵਾਉਂਦੇ ਹਨ।
ਡਬਲ ਸ਼ੇਡ ਡ੍ਰੈਸਿਜ਼ ਦੀ ਖਾਸੀਅਤ ਇਹ ਹੈ ਕਿ ਇਹ ਵੱਖ-ਵੱਖ ਸਟਾਈਲਾਂ ਵਿਚ ਮਿਲਦੇ ਹਨ। ਮੁਟਿਆਰਾਂ ਫਰਾਕ, ਮਿੱਡੀ, ਸ਼ਰਟ, ਟਾਪ, ਟੀ-ਸ਼ਰਟ, ਪੈਂਟ ਅਤੇ ਸਕਰਟ ਵਰਗੀਆਂ ਕਈ ਆਪਸ਼ਨਾਂ ਵਿਚ ਡਬਲ ਸ਼ੇਡ ਡ੍ਰੈਸਿਜ਼ ਨੂੰ ਚੁਣ ਰਹੀਆਂ ਹਨ। ਭਾਵੇਂ ਕਾਲਜ ਜਾਣਾ ਹੋਵੇ, ਦਫਤਰ ਦੀ ਮੀਟਿੰਗ ਹੋਵੇ ਜਾਂ ਫਿਰ ਕੋਈ ਪਾਰਟੀ, ਇਹ ਡ੍ਰੈਸਿਜ਼ ਹਰ ਮੌਕੇ ਲਈ ਪਰਫੈਕਟ ਹਨ। ਡਬਲ ਸ਼ੇਡ ਪੈਂਟ ਅਤੇ ਸਕਰਟ ਵੀ ਮੁਟਿਆਰਾਂ ਵਿਚਾਲੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਟਰੈਂਡੀ ਬਣਾਉਂਦੀਆਂ ਹਨ। ਇਨ੍ਹਾਂ ਡ੍ਰੈਸਿਜ਼ ਦੀ ਖਾਸੀਅਤ ਇਹ ਹੈ ਕਿ ਇਹ ਹਰ ਉਮਰ ਦੀਆਂ ਔਰਤਾਂ ’ਤੇ ਜਚਦੀਆਂ ਹਨ ਅਤੇ ਉਨ੍ਹਾਂ ਨੂੰ ਇਕ ਵੱਖਰੀ ਪਛਾਣ ਦਿੰਦੀਆਂ ਹਨ। ਡਬਲ ਸ਼ੇਡ ਡਰੈੱਸ ਦਾ ਕ੍ਰੇਜ਼ ਦਿਨੋਂ-ਦਿਨ ਵਧ ਰਿਹਾ ਹੈ।
ਇਨ੍ਹਾਂ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼ ਦਾ ਇਸਤੇਮਾਲ ਕਰ ਰਹੀਆਂ ਹਨ। ਜਿਵੇਂ ਗੌਗਲਜ਼, ਕੈਪਸ, ਸਕਾਰਫ ਅਤੇ ਬੈਲਟ ਵਰਗੀਆਂ ਅਸੈੱਸਰੀਜ਼ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਨਿਖਾਰਦੀਆਂ ਹਨ। ਜਿਊਲਰੀ ਵਿਚ ਲਾਈਟ ਜਿਊਲਰੀ ਜਾਂ ਡਾਇਮੰਡ ਜਿਊਲਰੀ ਡਬਲ ਸ਼ੇਡ ਡ੍ਰੈਸਿਜ਼ ਨਾਲ ਖੂਬ ਜਚਦੀਆਂ ਹਨ। ਇਨ੍ਹਾਂ ਨਾਲ ਮੁਟਿਆਰਾਂ ਫੁੱਟਵੀਅਰ ਵਿਚ ਵ੍ਹਾਈਟ, ਬਲੈਕ ਜਾਂ ਮੈਚਿੰਗ ਹਾਈ ਹੀਲਸ, ਸੈਂਡਲ ਜਾਂ ਬੈਲੀ ਸ਼ੂਜ ਨੂੰ ਤਰਜੀਹ ਦੇ ਰਹੀਆਂ ਹਨ।
ਇਨ੍ਹਾਂ ਤੋਂ ਇਲਾਵਾ ਕੁਝ ਮੁਟਿਆਰਾਂ ਨੂੰ ਇਨ੍ਹਾਂ ਨਾਲ ਡਬਲ ਸ਼ੇਡ ਦੇ ਬੈਗ ਜਾਂ ਪਰਸ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਂਦਾ ਹੈ। ਡਬਲ ਸ਼ੇਡ ਡ੍ਰੈਸਿਜ਼ ਨਾ ਸਿਰਫ ਫੈਸ਼ਨ ਦਾ ਨਵਾਂ ਟਰੈਂਡ ਹੈ ਸਗੋਂ ਇਹ ਮੁਟਿਆਰਾਂ ਅਤੇ ਔਰਤਾਂ ਨੂੰ ਇਕ ਯੂਨੀਕ ਅਤੇ ਸਟਾਈਲਿਸ਼ ਲੁਕ ਦੇਣ ਦਾ ਵੀ ਇਕ ਸ਼ਾਨਦਾਰ ਤਰੀਕਾ ਹੈ। ਸਹੀ ਅਸੈੱਸਰੀਜ਼, ਫੁੱਟਵੀਅਰਜ਼ ਅਤੇ ਬੈਗਸ ਨਾਲ ਇਹ ਡ੍ਰੈਸਿਜ਼ ਹਰ ਮੌਕੇ ’ਤੇ ਮੁਟਿਆਰਾਂ ਨੂੰ ਸਭ ਤੋਂ ਵੱਖਰਾ ਅਤੇ ਖਾਸ ਬਣਾਉਂਦੀਆਂ ਹਨ।
ਬਿਨਾਂ ਦਵਾਈਆਂ ਦੇ ਕੰਟਰੋਲ ਕਰੋ ਕੋਲੈਸਟ੍ਰਾਲ, ਹਾਰਟ ਅਟੈਕ ਦਾ ਖ਼ਤਰਾ ਵੀ ਰਹੇਗਾ ਦੂਰ
NEXT STORY