ਜਲੰਧਰ— ਆਚਾਰ ਹਰ ਤਰ੍ਹਾਂ ਦੇ ਭੋਜਨ ਦਾ ਸੁਆਦ ਵਧਾ ਦਿੰਦਾ ਹੈ। ਪਰ ਸਰਦੀਆਂ ਦੇ ਮੌਸਮ 'ਚ ਗਾਜਰ ਦਾ ਆਚਾਰ ਖਾਣ ਦਾ ਮਜ੍ਹਾਂ ਹੀ ਅਲੱਗ ਹੁੰਦਾ ਹੈ। ਇਹ ਆਚਾਰ ਸੁਆਦ ਹੋਣ ਦੇ ਨਾਲ -ਨਾਲ ਪੌਸ਼ਟਿਕ ਵੀ ਹੁੰਦਾ ਹੈ। ਇਸ ਨੂੰ ਅਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹਾਂ । ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ।
ਸਮੱਗਰੀ
1. 1 ਕਿਲੋ ਗਾਜਰਾਂ
2. ਅੱਧਾ ਕੱਪ ਰਾਈ
3. 3 ਨਿੰਬੂਆਂ ਦਾ ਰਸ
4. 4 ਚਮਚ ਨਮਕ
5. 1 ਕੱਪ ਤੇਲ
6. ਅੱਧਾ ਚਮਚ ਹਲਦੀ ਪਾਊਡਰ
7. 1 ਚਮਚ ਹਿੰਗ ਪਾਊਡਰ
ਵਿਧੀ
1. ਗਾਜਰ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਓ।
2. ਗਾਜਰ ਨੂੰ ਪਤਲੇ ਅਤੇ ਲੰਬੇ ਆਕਾਰ 'ਚ ਕੱਟ ਕੇ ਅੱਧੇ ਘੰਟੇ ਤਕ ਸੁਕਾ ਲਓ।
3. ਇੱਕ ਕੌਲੀ 'ਚ ਰਾਈ, ਹਿੰਗ, ਨਿੰਬੂ ਰਸ, ਲਾਲ ਮਿਰਚ ਪਾਊਡਰ, ਨਮਕ ਅਤੇ ਹਲਦੀ ਪਾਊਡਰ ਮਿਲਾਕੇ ਪੇਸਟ ਬਣਾ ਲਓ।
4. ਇਸ ਪੇਸਟ 'ਚ ਗਾਜਰ ਦੇ ਟੁਕੜੇ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
5. ਇੱਕ ਪੈਨ 'ਚ ਤੇਲ ਗਰਮ ਕਰਕੇ ਗੈਸ ਤੋਂ ਉਤਾਰ ਲਓ, ਫਿਰ ਉਸ ਨੂੰ ਠੰਡਾ ਕਰਕੇ ਅਚਾਰ 'ਚ ਮਿਲਾ ਲਓ।
6. ਚੰਗੀ ਤਰ੍ਹਾਂ ਮਿਲਾ ਕੇ ਅਚਾਰ ਨੂੰ ਕੱਚ ਦੇ ਬਰਤਨ 'ਚ ਪਾ ਲਓ। ਇੱਕ ਘੰਟੇ ਦੇ ਬਾਅਦ ਤੁਸੀਂ ਅਚਾਰ ਖਾ ਸਕਦੇ ਹੋ।
ਗਰਭ ਅਵਸਥਾ 'ਚ ਕੇਸਰ ਦੀ ਵਰਤੋਂ ਕਰਨ ਨਾਲ ਹੋਣਗੇ ਇਹ ਫਾਇਦੇ
NEXT STORY