ਮੁੰਬਈ (ਬਿਊਰੋ)— ਵਿਆਹ ਹੋਵੇ ਜਾਂ ਪਾਰਟੀ 'ਚ ਬਹੁਤ ਪੀਤੀ ਜਾਣ ਵਾਲੀ ਵੋਡਕਾ ਯਾਨੀ ਸ਼ਰਾਬ ਚਾਹੇ ਸਿਹਤ ਲਈ ਹਾਨੀਕਾਰਕ ਹੋਵੇ ਪਰ ਇਹ ਸਕਿਨ ਨੂੰ ਚਮਕਦਾਰ ਅਤੇ ਵਾਲਾਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਦੇ ਲਈ ਤੁਹਾਨੂੰ ਇਸ ਨੂੰ ਪੀਣਾ ਨਹੀਂ ਬਲਕਿ ਚਿਹਰੇ ਅਤੇ ਵਾਲਾਂ 'ਤੇ ਲਗਾਉਣਾ ਚਾਹੀਦਾ ਹੈ। ਆਓ ਜਾਣਦੇ ਹਾਂ ਬੋਡਕਾ ਦੇ ਇਸਤੇਮਾਲ ਨਾਲ ਚਮੜੀ ਅਤੇ ਵਾਲਾਂ ਨੂੰ ਕੀ-ਕੀ ਫਾਇਦੇ ਮਿਲਦੇ ਹਨ।
1. ਚਮਕਦਾਰ ਚਿਹਰੇ ਲਈ
ਜਲ ਸਕਿਨ 'ਤੇ ਗਲੋ ਲਿਆਉਣ ਲਈ ਵੋਡਕਾ ਬਹੁਤ ਫਾਇਦੇਮੰਦ ਹੈ। ਇਸ ਦੇ ਲਈ ਕਾਟਨ ਨਾਲ ਬੋਡਕਾ ਲਗਾ ਕੇ ਚਿਹਰੇ ਨੂੰ ਸਾਫ ਕਰੋ। ਇਹ ਚਿਹਰੇ ਦੀ ਗੰਦਗੀ ਨੂੰ ਪੂਰੀ ਤਰ੍ਹਾਂ ਹਟਾ ਦਿੰਦੀ ਹੈ। ਇਸ ਨਾਲ ਚਿਹਰਾ ਪੂਰੀ ਤਰ੍ਹਾਂ ਖਿਲ ਉੱਠੇਗਾ ਅਤੇ ਨਾਲ ਹੀ ਗਲੋ ਵੀ ਕਰੇਗਾ।
2. ਮੁਹਾਸਿਆਂ ਤੋਂ ਛੁਟਕਾਰਾ
ਵੋਡਕਾ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਮੁਹਾਸਿਆਂ ਤੋਂ ਰਾਹਤ ਪਾਉਣ 'ਚ ਮਦਦ ਕਰਦੇ ਹਨ। ਮੁਹਾਸਿਆਂ 'ਤੇ ਵੋਡਕਾ ਲਗਾਉਣ ਨਾਲ ਇਹ ਜਲਦੀ ਸੁੱਕ ਜਾਂਦੇ ਹਨ।
3. ਚਮੜੀ ਦੇ ਮੁਸਾਮ ਕਰੇ ਬੰਦ
ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਚਮੜੀ ਦੇ ਓਪਨ ਮੁਸਾਮ ਬੰਦ ਹੋ ਕੇ ਟਾਈਟ ਹੋ ਜਾਂਦੇ ਹਨ। ਇਸ ਨਾਲ ਚਮੜੀ ਸਮੂਦ ਦਿਖਾਈ ਦੇਣ ਲੱਗਦੀ ਹੈ।
4. ਸਿੱਕਰੀ ਤੋਂ ਛੁਟਕਾਰਾ
ਵਾਲਾਂ 'ਚ ਸਿੱਕਰੀ ਦੀ ਪ੍ਰੇਸ਼ਾਨੀ ਹੋਵੇ ਤਾਂ ਇਸ ਨੂੰ ਵਾਲਾਂ 'ਚ ਲਗਾਓ। ਇਸ ਨਾਲ ਸਿੱਕਰੀ ਖਤਮ ਹੋ ਜਾਂਦੀ ਹੈ।
5. ਵਾਲਾਂ ਨੂੰ ਬਣਾਏ ਨਰਮ
ਬੋਡਕਾ ਵਾਲਾਂ 'ਤੇ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ। ਜੇਕਰ ਸ਼ੈਪੂ 'ਚ ਥੋੜ੍ਹੀ ਮਾਤਰਾ 'ਚ ਬੋਡਕਾ ਮਿਕਸ ਕਰਕੇ ਲਗਾਇਆ ਜਾਵੇ ਤਾਂ ਵਾਲਾਂ ਦਾ ਰੁੱਖਾਪਨ ਖਤਮ ਹੋ ਕੇ ਨਰਮ ਹੋ ਜਾਂਦੇ ਹਨ।
Instant Crispy Idli
NEXT STORY