ਜਲੰਧਰ— ਜੇਕਰ ਤੁਹਾਨੂੰ ਬਹੁਤ ਭੁੱਖ ਲੱਗੀ ਹੋਵੇ ਅਤੇ ਖਾਣ ਲਈ ਕੁਝ ਵੀ ਨਾ ਹੋਵੇ ਤਾਂ ਘਰ 'ਚ ਹੀ ਜਲਦੀ ਨਾਲ ਸੂਜੀ ਨਾਲ ਇਡਲੀ ਤਿਆਰ ਕਰੋ। ਇਸ ਵਿਚ ਵੱਖ-ਵੱਖ ਸਬਜ਼ੀਆਂ ਮਿਕਸ ਕਰਕੇ ਇਸ ਦੇ ਸੁਆਦ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਇਹ ਬੱਚਿਆਂ-ਵੱਡਿਆਂ ਨੂੰ ਬਹੁਤ ਪਸੰਦ ਆਵੇਗੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਸੂਜੀ - 180 ਗ੍ਰਾਮ
ਦਹੀਂ - 250 ਗ੍ਰਾਮ
ਪਾਣੀ - 150 ਮਿ.ਲੀ.
ਅਦਰਕ ਦਾ ਪੇਸਟ - 1/2 ਚੱਮਚ
ਹਰੀ ਮਿਰਚ - 2 ਚੱਮਚ
ਨਮਕ - 1 ਚੱਮਚ
ਹਰੇ ਮਟਰ (ਉੱਬਲ਼ੇ ਹੋਏ) - 2 ਚੱਮਚ
ਸ਼ਿਮਲਾ ਮਿਰਚ - 2 ਚੱਮਚ
ਧਨੀਆ - 2 ਚੱਮਚ
ਤੇਲ - 2 ਚੱਮਚ
ਸਰ੍ਹੋਂ ਦੇ ਬੀਜ - 1/2 ਚੱਮਚ
ਸਫੈਦ ਮਸਰ - 1/2 ਚੱਮਚ
ਕਰੀ ਪੱਤੇ - 10-12
ਫਰੂਟ ਸਾਲਟ - 1/2 ਚੱਮਚ
ਪਾਣੀ - 2 ਚੱਮਚ
ਤੇਲ - 2 ਚੱਮਚ
ਸਰ੍ਹੋਂ ਦੇ ਬੀਜ - 1/4 ਚੱਮਚ
ਵਿਧੀ—
1. ਸਭ ਤੋਂ ਪਹਿਲਾਂ ਬਾਊਲ ਵਿਚ 180 ਗ੍ਰਾਮ ਸੂਜੀ, 250 ਗ੍ਰਾਮ ਦਹੀਂ, 150 ਮਿ. ਲੀ. ਪਾਣੀ, 1/2 ਚੱਮਚ ਅਦਰਕ ਦਾ ਪੇਸਟ, 2 ਚੱਮਚ ਹਰੀ ਮਿਰਚ, 1 ਚੱਮਚ ਨਮਕ, 2 ਚੱਮਚ ਹਰੇ ਮਟਰ, 2 ਚੱਮਚ ਸ਼ਿਮਲਾ ਮਿਰਚ, 2 ਚੱਮਚ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ 10 ਮਿੰਟ ਲਈ ਇਕ ਪਾਸੇ ਰੱਖ ਦਿਓ।
2. ਪੈਨ ਵਿਚ 2 ਚੱਮਚ ਤੇਲ ਗਰਮ ਕਰਕੇ 1/2 ਚੱਮਚ ਸਰ੍ਹੋਂ ਦੇ ਬੀਜ, 1/2 ਚੱਮਚ ਸਫੈਦ ਉੜਦ ਦੀ ਦਾਲ ਪਾਓ ਅਤੇ ਹਿਲਾਓ।
3. ਹੁਣ ਇਸ ਵਿਚ 10-12 ਕਰੀ ਪੱਤੇ ਪਾ ਕੇ 1-2 ਮਿੰਟ ਤੱਕ ਪਕਾਓ।
4. ਫਿਰ ਇਸ ਨੂੰ ਠੰਡਾ ਕਰਕੇ ਸੂਜੀ ਦੇ ਮਿਸ਼ਰਣ ਵਿਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
5. ਇਸ ਨੂੰ ਮਿਲਾਉਣ ਤੋਂ ਬਾਅਦ ਇਸ ਵਿਚ 1/2 ਚੱਮਚ ਫਰੂਟ ਸਾਲਟ, 2 ਚੱਮਚ ਪਾਣੀ ਮਿਕਸ ਕਰੋ।
6. ਪੈਨ ਵਿਚ 2 ਚੱਮਚ ਤੇਲ ਗਰਮ ਕਰਕੇ 1/4 ਚੱਮਚ ਸਰ੍ਹੋਂ ਦੇ ਬੀਜ ਅਤੇ ਤਿਆਰ ਕੀਤਾ ਹੋਇਆ ਇਡਲੀ ਮਿਸ਼ਰਣ ਪਾ ਕੇ ਇਕੋ ਜਿਹਾ ਫੈਲਾਓ।
7. ਹੁਣ ਇਸ ਨੂੰ ਢੱਕ ਕੇ 2 ਤੋਂ 3 ਮਿੰਟ ਤੱਕ ਪਕਾਓ।
8. ਫਿਰ ਇਸ ਨੂੰ ਧਿਆਨ ਨਾਲ ਪਲਟੋ ਅਤੇ ਦੁਬਾਰਾ 2-3 ਮਿੰਟ ਤੱਕ ਪੱਕਣ ਦਿਓ।
9. ਕਰਿਸਪੀ ਇਡਲੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਨਾਰੀਅਲ ਚਟਨੀ ਨਾਲ ਸਰਵ ਕਰੋ।
ਜੈਤੂਨ ਤੇਲ ਦੇ ਇਹ ਬੇਮਿਸਾਲ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
NEXT STORY