ਵੈੱਬ ਡੈਸਕ- ਪਾਇਲ ਇਕ ਅਜਿਹੀ ਫੈਸ਼ਨ ਐਕਸੈਸਰੀ ਹੈ ਜੋ ਕਦੇ ‘ਆਊਟ ਆਫ ਟ੍ਰੈਂਡ’ ਨਹੀਂ ਹੁੰਦੀ, ਬਸ ਸਟਾਈਲ ਕਰਨ ਦਾ ਤਰੀਕਾ ਬਦਲਦਾ ਰਹਿੰਦਾ ਹੈ। ਅੱਜਕੱਲ੍ਹ ਵੈਸਟਰਨ ਅਤੇ ਇੰਡੋ-ਫਿਊਜ਼ਨ ਲੁਕ ’ਚ ਵੀ ਪਾਇਲ ਨੂੰ ਸਟਾਈਲਿਸ਼ ਤਰੀਕੇ ਨਾਲ ਪਹਿਨਿਆ ਜਾ ਸਕਦਾ ਹੈ। ਅੱਜ ਤੁਹਾਨੂੰ ਦੱਸਦੇ ਹਾਂ ਟ੍ਰੈਡੀਸ਼ਨਲ ਡ੍ਰੈਸ ਦੇ ਨਾਲ ਵੈਸਟਰਨ ਸਟਾਈਲ ਪਾਇਲ ਪਹਿਨਣ ਦੇ ਕੁਝ ਟ੍ਰੈਂਡੀ ਟਿਪਸ। 
ਸਿੰਗਲ ਲੇਅਰ ਪਾਇਲ-ਐਲੀਗੈਂਟ ਅਤੇ ਮਾਡਰਨ ਟਚ
ਜੇਕਰ ਤੁਸੀਂ ਸਾੜ੍ਹੀ, ਅਨਾਰਕਲੀ ਜਾਂ ਲੰਬਾ ਸੂਟ ਪਹਿਨ ਰਹੇ ਹੋ, ਤਾਂ ਪਤਲੀ ਚੇਨ ਵਾਲੀ ਸਿਲਵਰ ਜਾਂ ਗੋਲਡ ਪਾਇਲ ਟ੍ਰਾਈ ਕਰੋ। ਇਹ ਦਿੱਸਣ ’ਚ ਮਿਨੀਮਲ ਹੁੰਦੀ ਹੈ ਪਰ ਬਹੁਤ ਕਲਾਸੀ ਲਗਦੀ ਹੈ। ਵੈਸਟਰਨ ਡਿਜਾਇਨ (ਵਰਗੇ ਜਿਊਮੈਟ੍ਰਿਕ ਜਾਂ ਹਾਰਟ ਸ਼ੇਪ ਚਾਰਮਸ) ਇੰਡੀਅਨ ਲੁਕ ’ਚ ਵੀ ਫਿਊਜਨ ਵਾਈਬ ਦਿੰਦੀ ਹੈ। ਇਸ ਨੂੰ ਖੁੱਲੇ ਪੰਜੇ ਦੀ ਸੈਂਡਲ ਜਾਂ ਕੋਲਹਾਪੁਰੀ ਚੱਪਲ ਦੇ ਨਾਲ ਪਹਿਨੋ।

ਚਾਰਮਸ ਵਾਲੀ ਵੈਸਟਰਨ ਪਾਇਲ-ਕੁੜੀਆਂ ਦੀ ਪਸੰਦ
ਵੈਸਟਰਨ ਸਟਾਈਲ ਪਾਇਲ ’ਚ ਅਕਸਰ ਛੋਟੇ-ਛੋਟੇ ਚਾਰਮਸ ਹੁੰਦੇ ਹਨ ਜਿਵੇਂ ਸਟਾਰ, ਲੀਫ ਬੇਲ ਜਾਂ ਬੀਡਸ। ਇਸ ਨੂੰ ਲਹਿੰਗੇ ਜਾਂ ਇੰਡੋ-ਵੈਸਟਰਨ ਗਾਊਨ ਦੇ ਨਾਲ ਪਹਿਨਣ ਨਾਲ ਲੁੱਕ 'ਚ‘ਪਲੇਫੁਲਨੈਸ’ ਆ ਜਾਂਦੀ ਹੈ। ਖਾਸ ਕਰ ਮਹਿੰਦੀ ਜਾਂ ਹਲਦੀ ਫੰਕਸ਼ਨ ਦੇ ਲਈ ਇਹ ਪਰਫੈਕਟ ਹੈ। ਜੇਕਰ ਆਊਟਫਿਟ ਹੈਵੀ ਹੈ ਤਾਂ ਪਾਇਲ ਨੂੰ ਸਿੰਪਲ ਰੱਖੋ ਤਾਂ ਕਿ ਲੁੱਕ ਬੈਲੇਂਸ ਰਹੇ।

ਲੇਅਰਡ ਪਾਇਲ-ਬੋਹੋ ਅਤੇ ਟ੍ਰੈਡੀਸ਼ਨਲ ਦਾ ਪਰਫੈਕਟ ਮਿਕਸ
ਮਲਟੀ-ਲੇਅਰ ਚੇਨ ਪਾਇਲ ਜਾਂ ਕੋਇਨ ਡਿਜ਼ਾਈਨ ਪਾਇਲ ਟ੍ਰੈਸ਼ੀਨਲ ਲੁੱਕ ’ਚ ਮਾਡਰਨ ਟਚ ਦਿੰਦੀ ਹੈ। ਇਸ ਨੂੰ ਮਿਡੀ ਸਰਕਟ, ਧੋਤੀ ਪੈਂਟ ਜਾਂ ਸ਼ਰਾਰਾ ਦੇ ਨਾਲ ਕੈਰੀ ਕਰੋ। ਜੇਕਰ ਦੋਵਾਂ ਪੈਰਾਂ ’ਚ ਪਾਇਲ ਪਹਿਨ ਰਹੀ ਹੈ ਤਾਂ ਇਕਸਮਾਨ ਡਿਜ਼ਾਈਨ ਰੱਖੋ, ਨਹੀਂ ਤਾਂ ਓਵਰਡ੍ਰੈਸਡ ਲੱਗ ਸਕਦਾ ਹੈ।

ਆਕਸੀਡਾਈਜ਼ਡ ਜਾਂ ਸਿਲਵਰ ਪਾਇਲ- ਐਥਨਿਕ ਫਿਊਜ਼ਨ ਲਈ ਸਭ ਤੋਂ ਵਧੀਆ
ਆਕਸੀਡਾਈਜ਼ਡ ਜਿਊਲਰੀ ਹਮੇਸ਼ਾ ਟ੍ਰੈਡੀਸ਼ਨਲ ਆਊਟਫਿਟ ਦੇ ਨਾਲ ਖੂਬਸੂਰਤ ਲੱਗਦੀ ਹੈ। ਇਸ ਨੂੰ ਕਾਟਨ ਸਾੜ੍ਹੀ, ਹੈਂਡਲੂਮ ਕੁੜਤਾ ਜਾਂ ਲਹਰੀਆਂ ਡ੍ਰੈੱਸ ਦੇ ਨਾਲ ਪਹਿਨੋ। ਨਾਲ ਸਿਲਵਰ ਝੂਮਕੇ ਜਾਂ ਵਾਲੀ ਪਹਿਨੋ ਤਾਂ ਪੂਰੀ ਲੁਕ ਬਹੁਤ ਗ੍ਰੇਸਫੁੱਲ ਲੱਗੇਗੀ।

ਸਿੰਗਲ ਫੁੱਟ ਪਾਇਲ-ਮਾਡਰਨ ਟਵਿਟਸ
ਅੱਜਕੱਲ੍ਹ ਸਿਰਫ ਇਕ ਪੈਰ ’ਚ ਪਾਇਲ ਪਹਿਨਣ ਦਾ ਟ੍ਰੈਂਡ ਕਾਫੀ ਪਾਪੁਲਰ ਹੈ। ਇਸ ਨੂੰ ਕ੍ਰਾਪਡ ਪਲਾਜੋ, ਧੋਤੀ ਜਾਂ ‘ਅਨਾਰਕਲੀ ਵਿਦ ਸਿਲਟ’ ਦੇ ਨਾਲ ਇਸ ਨੂੰ ਪਹਿਨੋ। ਇਸ ਨੂੰ ਤੁਹਾਡਾ ਸਟਾਈਲਿਸ਼ ਪੈਰ ਫੋਕਸ ’ਚ ਆਵੇਗਾ।

ਟ੍ਰਿੰਕੀ ਅਤੇ ਬੀਡੇਡ ਪਾਇਲ
ਛੋਟੇ-ਛੋਟੇ ਬੀਡਸ ਅਤੇ ਟ੍ਰਿੰਕੀ ਡਿਜ਼ਾਈਨ ਤੋਂ ਬਣੀ ਪਾਇਲ। ਹਲਕੀ-ਜਿਹੀ-ਰੰਗੀਨ ਜਾਂ ਮਿਕਸਡ ਕਲਰ ਵਾਲੀ ਡ੍ਰੈੱਸ ਦੇ ਨਾਲ ਬਹੁਤ ਫੈਸਿਟਵ ਅਤੇ ਜੀਵੰਤ ਲੁੱਕ ਦਿੰਦੀ ਹੈ। ਵਿਆਹ, ਫੈਸਟੀਵਲ ਜਾਂ ਡਾਂਸ ਇਵੈਂਟ ’ਚ ਇਹ ਲੁਕ ਨੂੰ ਮਾਡਰਨ ਦੱਸਦੀ ਹੈ।

ਇਨ੍ਹਾਂ ਗੱਲਾਂ ਦਾ ਵੀ ਰੱਖੋ ਖਿਆਲ
ਛੋਟੀ ਡ੍ਰੈਸ ਦੇ ਲਈ ਹਲਕੀ ਅਤੇ ਮਿਨਿਮਲਿਸਿਟਕ ਪਾਇਲ ਬਿਹਤਰ ਰਹਿੰਦੀ ਹੈ।
ਸਾਧਾਰਨ ਸਾੜ੍ਹੀ, ਅਨਾਰਕਲੀ ਜਾਂ ਸਲਵਾਰ-ਸੂਟ ਦੇ ਨਾਲ ਵੱਡੇ ਜਾਂ ਡਿਜ਼ਾਈਨਰ ਵੈਸਟਰਨ ਪਾਇਲ ਪਹਿਨੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਚਿੱਟੇ ਵਾਲ ਕਰਦੇ ਨੇ Cancer ਤੋਂ ਬਚਾਅ! ਜਾਪਾਨੀ ਵਿਗਿਆਨੀਆਂ ਨੇ ਦੱਸਿਆ ਕਾਰਨ
NEXT STORY