ਨਵੀਂ ਦਿੱਲੀ— ਫਲ ਖਾਣੇ ਬਹੁਤ ਜ਼ਰੂਰੀ ਹਨ ਕਿਉਂਕਿ ਇਨ੍ਹਾਂ 'ਚ ਕੈਲੋਰੀ ਅਤੇ ਫੈਟ ਘੱਟ ਹੁੰਦੀ ਹੈ ਪਰ ਵਿਟਾਮਿਨ, ਮਿਨਰਲ, ਐਂਟੀ ਆਕਸੀਡੈਂਟਸ, ਫਾਈਟੋਨਿਊਟ੍ਰੀਐਂਟਸ ਅਤੇ ਐਂਟੀ ਬੈਕਟੀਰੀਅਲ ਵਰਗੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਨੂੰ ਫਾਇਦਾ ਪਹੁੰਚਾਉਂਦੇ ਹਨ। ਇਸ ਨਾਲ ਸਰੀਰ ਨੂੰ ਊਰਜਾ ਤਾਂ ਮਿਲਦੀ ਹੈ, ਨਾਲ ਹੀ ਇਹ ਭਾਰ ਕੰਟਰੋਲ 'ਚ ਰੱਖਣ ਵਾਲੇ ਲੋਕਾਂ ਲਈ ਵੀ ਆਦਰਸ਼ ਆਹਾਰ ਸਾਬਤ ਹੁੰਦੇ ਹਨ।
ਤੁਸੀਂ ਬ੍ਰੰਚ ਜਾਂ ਸਨੈਕਸ ਟਾਈਮ 'ਚ ਫਲਾਂ ਦਾ ਸੇਵਨ ਕਰੋ ਤਾਂ ਚੰਗਾ ਹੈ ਕਿਉਂਕਿ ਇਸ ਸਮੇਂ ਪੇਟ ਖਾਲੀ ਹੁੰਦਾ ਹੈ। ਕੁਝ ਲੋਕ ਖਾਣਾ ਖਾਣ ਤੋਂ ਬਾਅਦ ਫਲ ਖਾਂਦੇ ਹਨ ਪਰ ਫਲ ਖਾਣਾ ਖਾਣ ਤੋਂ 15-20 ਮਿੰਟ ਪਹਿਲਾਂ ਜਾਂ ਇਕ ਘੰਟੇ ਬਾਅਦ ਹੀ ਖਾਣਾ ਬਿਹਤਰ ਹੁੰਦਾ ਹੈ ਤਾਂ ਕਿ ਇਹ ਆਸਾਨੀ ਨਾਲ ਪਚ ਸਕਣ।
ਸੇਬ, ਅੰਗੂਰ ਅਤੇ ਸੰਤਰਾ ਸਵੇਰੇ ਨਾਸ਼ਤੇ ਤੋਂ ਪਹਿਲਾਂ ਅਤੇ ਲੰਚ ਤੇ ਡਿਨਰ ਵਿਚਾਲੇ ਬ੍ਰੰਚ ਦੇ ਤੌਰ 'ਤੇ ਖਾਣਾ ਜ਼ਿਆਦਾ ਫਾਇਦੇਮੰਦ ਹੈ। ਸਰਦੀ ਦੇ ਮੌਸਮ 'ਚ ਰਾਤ ਨੂੰ ਫਲ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
1.ਸੇਬ
-ਮਿਨਰਲ, ਫਾਈਬਰ ਅਤੇ ਵਿਟਾਮਿਨ ਨਾਲ ਭਰਪੂਰ
-ਸੰਤੁਲਨ 'ਚ ਰੱਖੇ ਕੋਲੈਸਟ੍ਰਾਲ
-ਸਰੀਰ ਨੂੰ ਐਨਰਜੀ ਦੇਵੇ
ਧਿਆਨ ਰਹੇ ਕਿ ਸੇਬ ਜੇ ਸਵੇਰੇ ਜਾਂ ਖਾਲੀ ਪੇਟ ਖਾਧਾ ਜਾਵੇ ਤਾਂ ਸਰੀਰ ਦੇ ਫੋਕਟ ਪਦਾਰਥ ਬਾਹਰ ਨਿਕਲਣਗੇ।
ਕੇਲਾ
-ਤਣਾਅ ਨੂੰ ਦੂਰ ਰੱਖੇ
-ਸਰੀਰ ਨੂੰ ਐਨਰਜੀ ਦੇਵੇ
-ਦਿਮਾਗ ਤੇਜ਼ ਕਰੇ
2.ਚੈਰੀ
-ਭਾਰ ਵਿਚ ਕੰਟਰੋਲ
-ਡਾਈਬਟੀਜ਼ ਤੋਂ ਸੁਰੱਖਿਆ
-ਐੰਟੀ ਆਕਸੀਡੈਂਟਸ ਗੁਣਾਂ ਨਾਲ ਭਰਪੂਰ
3.ਅੰਗੂਰ
-ਕਬਜ਼ ਦੂਰ ਕਰੇ
-ਕੋਲੈਸਟ੍ਰਾਲ ਨੂੰ ਕੰਟਰੋਲ ਕਰੇ
-ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ
4.ਆੜੂ
- ਸੋਜ ਨੂੰ ਕਰੇ ਘੱਟ
-ਪੋਟਾਸ਼ੀਅਮ ਨਾਲ ਭਰਪੂਰ
5.ਸੰਤਰਾ
-ਵਿਟਾਮਿਨ ਸੀ ਨਾਲ ਭਰਪੂਰ
-ਚਮੜੀ ਨੂੰ ਰੱਖੇ ਜਵਾਨ
-ਪੈਪਟਿਕ ਅਲਸਰ ਤੋ ਬਚਾਵੇ,
-ਕੋਲੈਸਟ੍ਰਾਲ, ਕਿਡਨੀ ਸਟੋਨ ਅਤੇ ਕੋਲਨ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਰੱਖਿਆ
-ਧਿਆਨ ਰਹੇ ਕਿ ਸੰਤਰਾ ਹਮੇਸ਼ਾ ਦੁਪਹਿਰ ਦੇ ਸਮੇਂ ਹੀ ਖਾਧਾ ਜਾਵੇ।
-ਫਾਇਦੇ
1. ਫੋਕਟ ਪਦਾਰਥਾਂ ਨੂੰ ਬਾਹਰ ਕੱਢਦੇ ਹਨ।
2. ਮੈਟਾਬੋਲਿਜ਼ਮ ਵਧਾਉਂਦੇ ਹਨ।
3. ਇਨਫੈਕਸ਼ਨ ਤੋਂ ਬਚਾਅ।
4. ਇਮਿਊਨ ਸਿਸਟਮ ਤੰਦਰੁਸਤ।
5. ਕਬਜ਼, ਬਦਹਜ਼ਮੀ ਅਤੇ ਗੈਸ ਨੂੰ ਰੱਖਣ ਦੂਰ।
6. ਸਰੀਰ ਨੂੰ ਐਨਰਜੀ ਪ੍ਰਦਾਨ ਕਰਦੇ ਹਨ।
7. ਮੋਟਾਪੇ ਨੂੰ ਕੰਟਰੋਲ 'ਚ ਰੱਖਦੇ ਹਨ।
6.ਅੰਬ
-ਫਾਈਬਰ, ਵਿਟਾਮਿਨ, ਪੋਟਾਸ਼ੀਅਮ ਵਰਗੇ ਮਿਨਰਲਜ਼ ਨਾਲ ਭਰਪੂਰ
-ਯਾਦਦਾਸ਼ਤ ਨੂੰ ਰੱਖੇ ਤੇਜ਼
-ਅੱਖਾਂ ਦੀ ਰੌਸ਼ਨੀ ਵਧਾਏ
ਧਿਆਨ ਰੱਖੋ ਕਿ ਅੰਬ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਅੰਬ ਨਾਲ ਦੁੱਧ ਦਾ ਸੇਵਨ ਜ਼ਰੂਰ ਕਰੋ।
7.ਅਨਾਨਾਸ
-ਸਰਦੀ-ਜ਼ੁਕਾਮ ਅਤੇ ਫਲੂ ਤੋਂ ਰੋਕਥਾਮ
-ਰੋਗ-ਰੋਕੂ ਸਮਰੱਥਾ ਕਰੇ ਮਜ਼ਬੂਤ
8.ਤਰਬੂਜ਼
-ਪਾਣੀ ਨਾਲ ਭਰਪੂਰ
-ਰੋਗ-ਰੋਕੂ ਪ੍ਰਣਾਲੀ ਲਈ ਬੈਸਟ
ਧਿਆਨ ਰੱਖੋ ਕਿ ਤਰਬੂਜ਼ ਖਾਣ ਤੋਂ ਬਾਅਦ ਇਕ ਘੰਟੇ ਤੱਕ ਪਾਣੀ ਨਾ ਪੀਓ। ਤਰਬੂਜ਼ ਤਾਜ਼ਾ ਕੱਟ ਕੇ ਹੀ ਖਾਓ।
ਪੇਟ ਨੂੰ ਸਾਫ ਕਰਨ ਲਈ ਅਪਣਾਓ ਇਹ ਚੀਜ਼ਾਂ
NEXT STORY