ਜਲੰਧਰ— ਸਰਦੀਆਂ ਦੀ ਰੁੱਤ ਵਿਚ ਗਾਜਰਾਂ ਦੀ ਵੀ ਰੁੱਤ ਆ ਜਾਂਦੀ ਹੈ। ਵਧੇਰੇ ਮਾਤਰਾ ਵਿਚ ਮਿਲਣ ਕਰਕੇ ਇਹ ਬਹੁਤ ਹੀ ਸਸਤੀਆਂ ਮਿਲ ਜਾਂਦੀਆਂ ਹਨ। ਇਨ੍ਹਾਂ ਦਾ ਗਜਰੇਲਾ ਘਰ ਵਿਚ ਬਣਾ ਕੇ ਖਾਣ ਦਾ ਸੁਆਦ ਹੀ ਵੱਖਰਾ ਹੁੰਦਾ ਹੈ।
ਸਮੱਗਰੀ—
ਇਕ ਕਿਲੋ ਗਾਜਰਾਂ
250 ਗ੍ਰਾਮ ਖੰਡ
250 ਗ੍ਰਾਮ ਖੋਆ
ਇਕ ਕੱਪ ਦੁੱਧ
ਇਕ ਚਮਚ ਦੇਸੀ ਘਿਓ
ਇਕ ਚਮਚ ਸੌਗੀ
15 ਕਾਜੂ
ਇਕ ਚਮਚ ਨਾਰੀਅਲ (ਕੱਦੂਕੱਸ਼ ਕੀਤਾ ਹੋਇਆ)
6 ਛੋਟੀਆਂ ਇਲਾਇਚੀਆਂ (ਛਿੱਲ ਕੇ ਪੀਸੀਆਂ)
ਵਿਧੀ—
ਗਾਜਰਾਂ ਨੂੰ ਧੋ ਕੇ ਛਿੱਲ ਲਓ ਅਤੇ ਕੱਦੂਕੱਸ਼ ਕਰ ਲਓ। ਇਕ ਕੜਾਹੀ ਵਿਚ ਮੱਧਮ ਸੇਕ 'ਤੇ ਖੋਆ ਭੁੰਨ ਲਓ। ਇਸ ਨੂੰ ਵੱਖਰੀ ਕਟੋਰੀ ਵਿਚ ਕੱਢ ਲਓ। ਕੜਾਹੀ ਵਿਚ ਦੁੱਧ ਅਤੇ ਗਾਜਰਾਂ ਪਾ ਕੇ ਨਰਮ ਹੋਣ ਤਕ ਪਕਾਓ। ਇਸ ਮਗਰੋਂ ਖੰਡ ਪਾ ਦਿਓ। ਕੜਛੀ ਨਾਲ ਵਾਰ-ਵਾਰ ਹਿਲਾਉਂਦੇ ਰਹੋ। ਸਾਰੀਆਂ ਗਾਜਰਾਂ ਨੂੰ ਚੰਗੀ ਤਰ੍ਹਾਂ ਮਿਲਣ ਦਿਓ। ਗਾਜਰਾਂ ਵਿਚ ਘਿਓ ਪਾ ਕੇ ਭੁੰਨਣ ਲਈ ਰੱਖ ਦਿਓ। ਇਸ ਵਿਚ ਸਾਰੇ ਸੁੱਕੇ ਮੇਵੇ ਪਾ ਦਿਓ। ਕੜਛੀ ਨਾਲ ਗਜਰੇਲੇ ਨੂੰ ਹਿਲਾਉਂਦੇ ਰਹੋ।
ਗਜਰੇਲਾ ਤਿਆਰ ਹੈ ਹੁਣ ਇਸ ਨੂੰ ਵੱਡੇ ਕਟੋਰੇ ਵਿਚ ਕੱਢ ਲਓ। ਇਸ ਉੱਪਰ ਕੱਦੂਕੱਸ਼ ਕੀਤਾ ਨਾਰੀਅਲ ਪਾ ਦਿਓ।
ਅਨੋਖਾ ਪਿੰਡ: ਇੱਥੇ ਇਨਸਾਨਾਂ ਤੋਂ ਲੈ ਕੇ ਪਸ਼ੂ-ਪੰਛੀ ਵੀ ਹਨ ਅੰਨ੍ਹੇ ਜਾਣੋ ਕਾਰਨ
NEXT STORY