ਜਲੰਧਰ— ਪਨੀਰ ਖਾਣ 'ਚ ਕਾਫੀ ਟੇਸਟੀ ਹੁੰਦਾ ਹੈ, ਨਾਲ ਹੀ ਇਸਨੂੰ ਹੈਲਦੀ ਡਾਈਟ 'ਚ ਵੀ ਸ਼ਾਮਲ ਕੀਤਾ ਜਾਂਦਾ ਹੈ। ਪਨੀਰ ਨੂੰ ਤੁਸੀਂ ਵੱਖ-ਵੱਖ ਡਿਸ਼ਿਜ਼ 'ਚ ਵੀ ਇਸਤੇਮਾਲ ਕਰ ਸਕਦੇ ਹੋ। ਪਕੌੜੇ, ਸ਼ਾਹੀ ਪਨੀਰ ਹੋਵੇ ਜਾਂ ਕੜਾਹੀ ਪਨੀਰ ਤੁਸੀਂ ਕਿਸੇ ਵੀ ਤਰ੍ਹਾਂ ਇਸ ਦਾ ਆਨੰਦ ਮਾਣ ਸਕਦੇ ਹੋ। ਆਓ ਜਾਣਦੇ ਹਾਂ ਗਾਰਲਿਕ ਪਨੀਰ ਦੀ ਵਿਧੀ।
ਸਮੱਗਰੀ
- 70 ਗ੍ਰਾਮ-ਪਿਆਜ਼
- 350 ਗ੍ਰਾਮ-ਪਨੀਰ
- 35 ਗ੍ਰਾਮ-ਲਸਣ
- 5 ਸੁੱਕੀਆਂ ਲਾਲ ਮਿਰਚ।
- 1 ਚਮਚ ਚੀਨੀ
- 1/2 ਚਮਚ ਨਮਕ
- 1 ਚਮਚ ਵੀਨੇਕ (ਸਿਰਕਾ)
- 1/2 ਚਮਚ ਜੀਰਾ
- 30 ਮਿ.ਲੀ ਪਾਣੀ
- 1 ਜਾਵਿੱਤਰੀ
- 1 ਚਮਚ ਤੇਲ
ਵਿਧੀ
1. ਸਭ ਤੋਂ ਪਹਿਲਾਂ ਲਸਣ, ਲਾਲ ਸੁੱਕੀਆਂ ਮਿਰਚਾਂ, ਚੀਨੀ, ਨਮਕ ਅਤੇ ਸਿਰਕੇ 'ਚ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਕ ਪੇਸਟ ਤਿਆਰ ਕਰ ਲਓ।
2. ਉੱਥੇ ਹੀ ਦੂਜੇ ਪਾਸੇ ਤੇਲ ਗਰਮ ਕਰ ਲਓ। ਇਸਦੇ ਨਾਲ ਹੀ ਇਸ 'ਚ ਗਰਮ ਮਸਾਲਾ ਜਾਵਿੱਤਰੀ, ਜੀਰਾ ਅਤੇ ਪਿਆਜ਼ ਪਾਓ। ਇਨ੍ਹਾਂ ਨੂੰ ਹਲਕਾ ਭੂਰਾ ਹੋਣ ਤੱਕ ਭੁੰਨੋ।
3. ਹੁਣ ਜੋ ਤੁਸੀਂ ਲਸਣ ਦਾ ਪੇਸਟ ਤਿਆਰ ਕੀਤਾ ਹੈ, ਇਸ ਮਿਸ਼ਰਨ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸਦੇ ਨਾਲ ਹੀ ਉਸ 'ਚ ਪਨੀਰ ਦੇ ਮੋਟੇ-ਮੋਟੇ ਚੌਰਸ ਪੀਸ ਕੱਟ ਕੇ ਪਾਓ।
4. ਪਨੀਰ ਨੂੰ 2-3 ਮਿੰਟ ਤੱਕ ਪਕਾਓ, ਤੁਹਾਡਾ ਗਾਰਲਿਕ ਪਨੀਰ ਤਿਆਰ ਹੈ।
5. ਸਜਾਵਟ ਲਈ ਇਸ 'ਤੇ ਹਰਾ ਧਨੀਆ ਬਾਰੀਕ ਕੱਟ ਕੇ ਪਾਓ ਅਤੇ ਗਰਮਾ-ਗਰਮ ਸਰਵ ਕਰੋ।
ਪੇਟ ਦੀ ਚਰਬੀ ਨੂੰ ਘੱਟ ਕਰੇ ਇਹ ਆਹਾਰ
NEXT STORY