ਜਲੰਧਰ— ਕੁਝ ਲੜਕੇ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਲੜਕੀ ਨੂੰ ਇਕ ਨਜ਼ਰ 'ਚ ਹੀ ਪਛਾਣ ਲੈਂਦੇ ਹਨ। ਉਸ ਨੂੰ ਵਿਆਹ ਲਈ ਪਰਪੋਜ਼ ਕਰ ਦਿੰਦੇ ਹਨ। ਉੱਥੇ ਹੀ ਕੁਝ ਲੜਕੇ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਲੜਕੀ ਦੇ ਨਾਲ ਡੇਟ ਕਰਕੇ ਵੀ ਉਸ ਦੇ ਨਾਲ ਵਿਆਹ ਨਹੀਂ ਕਰਵਾਉਂਦੇ। ਟਾਇਮ ਪਾਸ ਕਰਦੇ ਹਨ। ਇਕ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਲੜਕੇ ਮੈਰਿਜ ਮਟਿਰੀਅਲ ਦੇ ਬਾਰੇ ਝੱਟ 'ਚ ਪਛਾਣ ਲੈਂਦੇ ਹਨ। ਕਿ ਹੈ ਮੈਰਿਜ ਮਟਿਰੀਅਲ? ਆਓ ਜਾਣਦੇ ਹਾਂ
ਜਦਂੋ ਕੋਈ ਲੜਕਾ ਲੜਕੀ ਨੂੰ ਪਹਿਲੀ ਵਾਰ ਦੇਖਦਾ ਹੈ ਤਾਂ ਉਹ ਝੱਟ 'ਚ ਸਮਝ ਲੈਂਦਾ ਹੈ ਕਿ ਇਹ ਲੜਕੀ ਉਸ ਦੇ ਨਾਲ ਲੰਮੇ ਰਿਲੇਸ਼ਨਸ਼ਿਪ 'ਚ ਰਹਿ ਸਕਦੀ ਹੈ ਜਾ ਨਹੀਂ। ਜੀ ਹਾਂ, ਬ੍ਰਿਟਿਸ਼ ਜਰਨਲ ਆਫ ਸਾਇਕਾਲਜੀ 'ਚ ਪ੍ਰਕਾਸ਼ਿਤ ਸਰਵੇ 'ਚ ਦੱਸਿਆ ਗਿਆ ਹੈ ਕਿ ਲੜਕੇ ਇਸ ਤਰ੍ਹਾਂ ਦੀਆਂ ਲੜਕੀਆਂ ਨੂੰ ਮੈਰਿਜ ਮਟਿਰੀਅਲ ਨਹੀ ਮੰਨਦੇ, ਜੋ ਦੇਖਣ 'ਚ ਬਹੁਤ ਸੁੰਦਰ 'ਤੇ ਆਕਰਸ਼ਿਤ ਹੁੰਦੀਆਂ ਹਨ। ਨਾਲ ਹੀ ਜਿਸ ਦਾ ਚਿਹਰਾ ਜ਼ਿਆਦਾ ਫੇਮਨਿਨ 'ਤੇ ਛੋਟਾ ਜਬੜਾ, ਗੱਲਾ ਭਰਿਆ-ਭਰਿਆ ਹੋਣ। ਉਸ ਦੇ ਨਾਲ ਜ਼ਿਆਦਾ ਲੜਕੇ ਟਾਇਮ ਪਾਸ ਹੀ ਕਰਦੇ ਹਨ।
ਲੜਕੇ ਇਸ ਤਰ੍ਹਾਂ ਦੀਆਂ ਲੜਕੀਆਂ ਨੂੰ ਵਿਆਹ ਲਈ ਪਰਪੋਜ਼ ਕਰਦੇ ਹਨ ਜਿਹੜੀਆਂ ਦੇਖਣ 'ਚ ਸਧਾਰਨ 'ਤੇ ਘੱਟ ਆਕਰਸ਼ਿਤ ਹੁੰਦੀਆਂ ਹਨ। ਲੜਕਿਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਲੜਕੀਆਂ ਸਧਾਰਨ ਦਿਖਣ ਵਾਲੀਆਂ ਲੜਕੀਆਂ ਦੇ ਮੁਕਾਬਲੇ 'ਚ ਰਿਲੇਸ਼ਨਸ਼ਿਪ ਨੂੰ ਲੈ ਕੇ ਘੱਟ ਗੰਭੀਰ ਹੁੰਦੀਆਂ ਹਨ। ਇਸ ਤਰ੍ਹਾਂ ਦੀਆਂ ਲੜਕੀਆਂ ਲਈ ਕਿਸੇ ਦਾ ਵੀ ਸਾਥ ਛੱਡਣਾ ਬਹੁਤ ਆਸਾਨ ਹੁੰਦਾ ਹੈ।
ਗਰਭ ਅਵਸਥਾ 'ਚ ਇਹ ਚੀਜ਼ਾਂ ਫਾਇਦਾ ਨਹੀਂ ਨੁਕਸਾਨ ਕਰਦੀਆਂ ਹਨ
NEXT STORY