ਵੈੱਬ ਡੈਸਕ- ਭਾਰਤੀ ਪਹਿਰਾਵੇ ’ਚ ਸਾੜ੍ਹੀ ਹਮੇਸ਼ਾ ਤੋਂ ਔਰਤਾਂ ਦੀ ਪਹਿਲੀ ਪਸੰਦ ਰਹੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਮੌਕਿਆਂ ’ਤੇ ਔਰਤਾਂ ਨੂੰ ਸਾੜ੍ਹੀ ’ਚ ਦੇਖਿਆ ਜਾ ਸਕਦਾ ਹੈ। ਸਰਦੀਆਂ ’ਚ ਜਿੱਥੇ ਔਰਤਾਂ ਕੋਲ ਹੈਵੀ ਵਰਕ ਤੋਂ ਲੈ ਕੇ ਸਿਲਕ ਤੱਕ ਕਈ ਆਪਸ਼ਨਜ਼ ਹੁੰਦੇ ਹਨ, ਉੱਥੇ ਹੀ ਗਰਮੀਆਂ ’ਚ ਹਲਕੀਆਂ ਅਤੇ ਆਰਾਮਦਾਇਕ ਸਾੜ੍ਹੀਆਂ ਦੀ ਮੰਗ ਵਧ ਜਾਂਦੀ ਹੈ। ਗਰਮੀਆਂ ਦੇ ਮੌਸਮ ’ਚ ਤਰ੍ਹਾਂ-ਤਰ੍ਹਾਂ ਦੇ ਪ੍ਰਿੰਟ ਵਾਲੀਆਂ ਸਾੜ੍ਹੀਆਂ ਵਿਚ ਟਾਈ-ਡਾਈ ਸਾੜ੍ਹੀਆਂ ਔਰਤਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਕੁਝ ਲੋਕ ਇਨ੍ਹਾਂ ਨੂੰ ‘ਸ਼ਿਬੋਰੀ’ ਸਾੜ੍ਹੀਆਂ ਵੀ ਕਹਿੰਦੇ ਹਨ। ਇਨ੍ਹਾਂ ਸਾੜ੍ਹੀਆਂ ਦੀ ਸਭ ਤੋਂ ਵੱਡੀ ਖਾਸੀਅਤ ਇਨ੍ਹਾਂ ਦਾ ਟਾਈ-ਡਾਈ ਡਿਜ਼ਾਈਨ ਹੈ, ਜੋ ਇਨ੍ਹਾਂ ਨੂੰ ਬਾਕੀ ਸਾੜ੍ਹੀਆਂ ਤੋਂ ਵੱਖਰਾ ਅਤੇ ਯੂਨੀਕ ਬਣਾਉਂਦਾ ਹੈ।
ਟਾਈ-ਡਾਈ ਅਤੇ ਸ਼ਿਬੋਰੀ ਵਰਕ ਇਕ ਖਾਸ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸ ’ਚ ਕੱਪੜੇ ਨੂੰ ਪਹਿਲਾਂ ਵੱਖ-ਵੱਖ ਪੈਟਰਨਾਂ ’ਚ ਬੰਨ੍ਹਿਆ ਜਾਂਦਾ ਹੈ, ਫਿਰ ਉਸ ਨੂੰ ਰੰਗ ਕੀਤਾ ਜਾਂਦਾ ਹੈ। ਬੰਨ੍ਹੇ ਹੋਏ ਹਿੱਸਿਆਂ ’ਤੇ ਰੰਗ ਨਹੀਂ ਚੜ੍ਹਦਾ, ਜਿਸ ਨਾਲ ਕੱਪੜੇ ’ਤੇ ਖੂਬਸੂਰਤ ਅਤੇ ਆਕਰਸ਼ਕ ਪੈਟਰਨ ਬਣਦੇ ਹਨ। ਇਹੀ ਡਿਜ਼ਾਈਨ ਇਨ੍ਹਾਂ ਸਾੜ੍ਹੀਆਂ ਨੂੰ ਭੀੜ ਤੋਂ ਵੱਖ ਦਿਖਾਉਂਦਾ ਹੈ ਅਤੇ ਪਹਿਨਣ ਵਾਲੀਆਂ ਔਰਤਾਂ ਨੂੰ ਖਾਸ ਲੁੱਕ ਦਿੰਦਾ ਹੈ। ਗਰਮੀਆਂ ਦੇ ਮੌਸਮ ’ਚ ਇਹ ਸਾੜ੍ਹੀਆਂ ਔਰਤਾਂ ਨੂੰ ਖਿੜਵਾਂ ਅਤੇ ਕੂਲ ਲੁੱਕ ਦਿੰਦੀਆਂ ਹਨ। ਸੂਤੀ ਅਤੇ ਲਿਨਨ ਫੈਬਰਿਕ ’ਚ ਬਣੀਆਂ ਟਾਈ-ਡਾਈ ਸਾੜ੍ਹੀਆਂ ਗਰਮੀ ’ਚ ਬਹੁਤ ਆਰਾਮਦਾਇਕ ਰਹਿੰਦੀਆਂ ਹਨ। ਇਨ੍ਹਾਂ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਨ੍ਹਾਂ ’ਚ 2 ਤੋਂ ਲੈ ਕੇ ਕਈ ਰੰਗ (ਮਲਟੀਕਲਰ) ਦੇਖੇ ਜਾ ਸਕਦੇ ਹਨ। ਕਿਤੇ ਇਕ ਬੇਸ ਕਲਰ ’ਤੇ ਦੂਜੇ ਰੰਗ ਦੇ ਪੈਟਰਨ ਬਣਾਏ ਗਏ ਹੁੰਦੇ ਹਨ ਤੇ ਕਿਤੇ ਕਈ ਰੰਗਾਂ ਦੀ ਵਰਤੋਂ ਕਰ ਕੇ ਇਨ੍ਹਾਂ ਨੂੰ ਹੋਰ ਖੂਬਸੂਰਤ ਬਣਾਇਆ ਜਾਂਦਾ ਹੈ।
ਗਰਮੀਆਂ ’ਚ ਔਰਤਾਂ ਨੂੰ ਪਿੰਕ, ਬਲੂ, ਯੈਲੋ, ਗ੍ਰੀਨ, ਪਰਪਲ ਤੋਂ ਲੈ ਕੇ ਕ੍ਰੀਮ, ਪੀਚ, ਬਲੈਕ, ਵ੍ਹਾਈਟ, ਰੈੱਡ ਅਤੇ ਮੈਰੂਨ ਸ਼ੇਡਜ਼ ਦੀਆਂ ਟਾਈ-ਡਾਈ ਸਾੜ੍ਹੀਆਂ ਕਾਫੀ ਪਸੰਦ ਆ ਰਹੀਆਂ ਹਨ। ਇਨ੍ਹਾਂ ਨੂੰ ਡੇਅ-ਆਊਟਿੰਗ ਤੋਂ ਲੈ ਕੇ ਛੋਟੇ ਫੰਕਸ਼ਨਾਂ ਤੱਕ ਹਰ ਜਗ੍ਹਾ ਕੈਰੀ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾੜ੍ਹੀਆਂ ਨਾਲ ਔਰਤਾਂ ਕਈ ਤਰ੍ਹਾਂ ਦੀਆਂ ਅਸੈਸਰੀਜ਼ ਸਟਾਈਲ ਕਰ ਰਹੀਆਂ ਹਨ। ਬੈਗ, ਕਲੱਚ ਅਤੇ ਸਨਗਲਾਸ ਨਾਲ ਲੁੱਕ ਨੂੰ ਕੰਪਲੀਟ ਕੀਤਾ ਜਾ ਰਿਹਾ ਹੈ। ਜਿਊਲਰੀ ’ਚ ਲਾਂਗ ਈਅਰਰਿੰਗਜ਼, ਫਲਾਵਰ ਪੈਟਰਨ ਵਾਲੇ ਸਟੱਡ ਅਤੇ ਚੋਕਰ ਟਾਪਰਸ ਕਾਫੀ ਚਲਨ ’ਚ ਹਨ, ਜੋ ਕੁਦਰਤੀ ਲੁੱਕ ਦਿੰਦੇ ਹਨ। ਹੇਅਰ ਸਟਾਈਲ ’ਚ ਓਪਨ ਹੇਅਰ ਤੋਂ ਲੈ ਕੇ ਜੂੜਾ ਜਾਂ ਹਾਫ਼ ਪੋਨੀ ਵੀ ਖੂਬ ਪਸੰਦ ਕੀਤੀ ਜਾ ਰਹੀ ਹੈ। ਫੁੱਟਵੀਅਰ ’ਚ ਔਰਤਾਂ ਸਲੀਪਰ, ਸੈਂਡਲ ਅਤੇ ਬੈਲੀ ਪਹਿਨਣਾ ਪਸੰਦ ਕਰ ਰਹੀਆਂ ਹਨ। ਔਰਤਾਂ ਸ਼ਾਪਿੰਗ, ਪਿਕਨਿਕ, ਆਊਟਿੰਗ ਤੋਂ ਲੈ ਕੇ ਖਾਸ ਮੌਕਿਆਂ ਤੱਕ ਟਾਈ-ਡਾਈ ਸਾੜ੍ਹੀਆਂ ’ਚ ਜਲਵੇ ਖਿਲਾਰ ਰਹੀਆਂ ਹਨ। ਕੰਫਰਟ ਅਤੇ ਸਟਾਈਲ ਦਾ ਪਰਫੈਕਟ ਕੰਬੀਨੇਸ਼ਨ ਹੋਣ ਕਾਰਨ ਇਹ ਸਾੜ੍ਹੀਆਂ ਗਰਮੀ ’ਚ ਔਰਤਾਂ ਦੀ ਟਾਪ ਫੈਸ਼ਨ ਪਿਕ ਬਣ ਗਈਆਂ ਹਨ।
ਕਾਲੇ ਛੋਲਿਆਂ ਦੀ ਤਰੀ ਬਣਾਉਣ ਦਾ ਕੀ ਹੈ ਸਹੀ ਤਰੀਕਾ
NEXT STORY