ਮੁੰਬਈ— ਆਲੂ ਚਿਪਸ ਤੇ ਬ੍ਰਾਉਨ ਟੋਸਟ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਲਈ ਬੁਰੀ ਖ਼ਬਰ ਹੈ। ਬਰਤਾਨਵੀ ਵਿਗਿਆਨੀਆਂ ਦੀ ਤਾਜ਼ਾ ਖੋਜ ਮੁਤਾਬਕ, ਇਨ੍ਹਾਂ 'ਚ ਪਾਇਆ ਜਾਣ ਵਾਲਾ ਰਸਾਇਣ ਕੈਂਸਰ ਦੇ ਖ਼ਤਰੇ ਨੂੰ ਵਧਾਉਂਦਾ ਹੈ। ਖੋਜਕਾਰਾ ਨੇ ਕਿਹਾ ਕਿ ਸਟਾਰਚ ਨਾਲ ਭਰਪੂਰ ਖੁਰਾਕੀ ਪਦਾਰਥਾਂ ਨੂੰ ਉੱਚ ਤਾਪ 'ਤੇ ਲੰਬੇ ਸਮੇਂ ਤਕ ਤਲਣ, ਭੁੰਨਣ ਜਾਂ ਗਰਿਲ ਕਰਨ ਨਾਲ ਐਯੀਲੇਮਾਇਡ ਨਾਂ ਦਾ ਰਸਾਇਣ ਬਣਦਾ ਹੈ।
ਇਕ ਅਧਿਐਨ 'ਚ ਇਸ ਕਾਰਨ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਹੈ। ਬਰਤਾਨੀਆ ਦੀ ਖੁਰਾਕ ਸਟੈਂਡਰਡ ਏਜੰਸੀ (ਐਫ.ਐਸ.ਏ.) ਨੇ ਇਸ ਨੂੰ ਲੈ ਕੇ ਦੇਸ਼ ਭਰ 'ਚ ਜਾਗਰੂਕਤਾ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਲੋਕਾਂ ਦੇ ਖਾਣ-ਪੀਣ ਦੀ ਸ਼ੈਲੀ ਨੂੰ ਸੁਧਾਰਿਆ ਜਾ ਸਕੇਗਾ।
ਐਸ.ਐਫ.ਏ. ਦੇ ਡਾਇਰੈਕਟਰ ਸਟੀਵ ਵੀਅਰਨ ਨੇ ਕਿਹਾ ਕਿ ਜਾਨਵਰਾਂ 'ਚ ਐਯੀਲੇਮਾਇਡ ਕਾਰਨ ਕੈਂਸਰ ਹੋਣ ਦਾ ਪਤਾ ਲੱਗਾ ਹੈ। ਸਮਾਨ ਪ੍ਰਣਾਲੀ ਹੋਣ ਕਾਰਨ ਇਨਸਾਨ ਦੇ ਵੀ ਇਸ ਤੋਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਜ਼ਿਕਰਯੋਗ ਹੈ ਕਿ ਜੀਵਨ ਸ਼ੈਲੀ 'ਚ ਬਦਲਾਅ ਨਾਲ ਚਿਪਸ ਤੇ ਬ੍ਰਾਉਨ ਟੋਸਟ ਦਾ ਚਲਨ ਵਧ ਗਿਆ ਹੈ।
ਕਈ ਘੰਟੇ ਲਗਾਤਾਰ ਬੈਠ ਕੇ ਕੰਮ ਕਰਨ ਨਾਲ ਹੋ ਸਕਦੇ ਹਨ ਕਈ ਨੁਕਾਸਨ
NEXT STORY