ਜਲੰਧਰ—ਬੇਟੀ ਦੇ ਵਿਆਹ ਦੀ ਉਮਰ ਹੁੰਦੇ ਹੀ ਮਾਤਾ-ਪਿਤਾ ਉਸਦੇ ਲਈ ਇਕ ਚੰਗੇ ਮੁੰਡੇ ਦੀ ਤਲਾਸ਼ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੀਆਂ ਕੁੜੀਆਂ ਖੁਦ ਆਪਣਾ ਜੀਵਨਸਾਥੀ ਚੁਣਨ ਦੇ ਲਈ ਸਵਤੰਤਰ ਹੁੰਦੇ ਹਨ, ਪਰੰਤੂ ਜੋ ਮੁੰਡਾ ਅਸੀਂ ਚੁਣ ਰਹੇ ਹਾਂ, ਉਹ ਸਾਡੇ ਲਈ ਚੰਗਾ ਪਤੀ ਸਾਬਿਤ ਹੋ ਸਕਦਾ ਹੈ ਜਾਂ ਨਹੀਂ ਇਹ ਕਹਿਣਾ ਮੁਸ਼ਕਲ ਹੁੰਦਾ ਹੈ। ਉਥੇ ਹੀ , ਜੋਤਿਸ਼ ਦੀ ਮੰਨੀਏ ਤਾਂ ਤਿੰਨ ਅਜਿਹੀਆਂ ਰਾਸ਼ੀਆਂ ਹਨ, ਜਿਨ੍ਹਾਂ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਇਨ੍ਹਾਂ ਰਾਸ਼ੀਆਂ ਦੇ ਮੁੰਡੇ ਚੰਗੇ ਪਤੀ ਸਾਬਿਤ ਨਹੀਂ ਹੁੰਦੇ। ਇਸ ਲਈ ਜੇਕਰ ਤੁਸੀਂ ਵੀ ਆਪਣੇ ਲਈ ਇਕ ਚੰਗੇ ਮੁੰਡੇ ਦੀ ਤਲਾਸ਼ 'ਚ ਹੋ ਤਾਂ ਇਨ੍ਹਾਂ ਤਿੰਨ ਰਾਸ਼ੀਆਂ ਦੇ ਮਰਦਾਂ ਨੂੰ ਲੈ ਕੇ ਥੋੜੀ ਸਾਵਧਾਨੀ ਵਰਤੋਂ।
-ਮੀਨ ਰਾਸ਼ੀ
ਜੋਤਿਸ਼ ਦੀ ਮੰਨੀਏ ਤਾਂ ਇਸ ਰਾਸ਼ੀ ਦੇ ਮਰਦ ਵਿਆਹ ਤੋਂ ਬਾਅਦ ਆਪਣੀ ਪਤਨੀ 'ਚ ਕਈ ਤਰ੍ਹਾਂ ਦੇ ਦੋਸ਼ ਕੱਢਣ ਲੱਗਦੇ ਹਨ। ਇੰਨ੍ਹਾਂ ਹੀ ਨਹੀਂ ਇਸ ਰਾਸ਼ੀ ਵਾਲੇ ਮਰਦਾ 'ਚ ਆਪਣੀ ਪਤਨੀ ਪ੍ਰਤੀ ਆਸੁਰੱਖਿਆ ਦਾ ਭਾਵ ਬਣਿਆ ਰਹਿੰਦਾ ਹੈ।
-ਬ੍ਰਿਖ ਰਾਸ਼ੀ
ਇਨ੍ਹਾਂ ਨੂੰ ਬਹੁਤ ਸ਼ਾਂਤ ਅਤੇ ਚੰਗੇ ਸੁਭਾਅ ਵਾਲਾ ਮੰਨਿਆ ਜਾਂਦਾ ਹੈ। ਪਰ ਇਸ ਰਾਸ਼ੀ ਦੇ ਮਰਦ ਵਿਆਹ ਦੇ ਬਾਅਦ ਆਪਣਾ ਨਿਜੀ ਮਕਸਦ ਪੂਰਾ ਕਰਦੇ ਹਨ। ਇਹ ਆਪਣੀ ਪਤਨੀ ਨੂੰ ਧੋਖਾ ਨਹੀ ਦਿੰਦੇ। ਪਰ ਇਸਦੇ ਬਾਵਜੂਦ ਵੀ ਦੋਨਾਂ ਦੇ ਰਿਸ਼ਤੇ 'ਚ ਗਿਲਾ ਛਿਕਵਾ ਰਹਿਦਾ ਹੈ।
-ਕੰਨਿਆ
ਇਸ ਰਾਸ਼ੀ ਦੇ ਮਰਦ ਬਹੁਤ ਹੁਸ਼ਿਆਰ ਮੰਨੇ ਜਾਂਦੇ ਹਨ। ਪਰ ਜੋਤਿਸ਼ ਦੀ ਮੰਨੀਏ ਤਾਂ ਵਿਆਹ ਦੇ ਬਾਅਦ ਇਹ ਆਪਣੀ ਪਤਨੀ 'ਤੇ ਨਿਯੰਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਨੂੰ ਆਪਣੀ ਪਤਨੀ ਦੀ ਆਵਾਜ ਦਬਾਉਣ ਵਾਲਾ ਮੰਨਿਆ ਜਾਂਦਾ ਹੈ।
ਕਿਸੇ ਮਹਿਲ ਤੋਂ ਘੱਟ ਨਹੀਂ ਹੈ ਸੁਪਰਸਟਾਰ ਰਜਨੀਕਾਂਤ ਦਾ ਘਰ, ਦੇਖੋ ਤਸਵੀਰਾਂ
NEXT STORY