ਮੁੰਬਈ - ਮੁਟਿਆਰਾਂ ਡਿਜ਼ਾਈਨਰ ਡਰੈੱਸ, ਮੇਕਅਪ, ਜਿਊਲਰੀ ਦੇ ਨਾਲ-ਨਾਲ ਆਪਣੇ ਹੇਅਰ ਸਟਾਈਲ ਨੂੰ ਵੀ ਨਵੇਂ-ਨਵੇਂ ਤਰੀਕਿਆਂ ਨਾਲ ਕਰਨਾ ਪਸੰਦ ਕਰਦੀਆਂ ਹਨ ਤਾਂ ਜੋ ਉਨ੍ਹਾਂ ਦੀ ਲੁਕ ਹਰ ਮੌਕਿਆਂ ’ਤੇ ਡਿਫਰੈਂਟ ਅਤੇ ਸਟਾਈਲਿਸ਼ ਲੱਗੇ। ਦੂਜੇ ਪਾਸੇ ਗਰਮੀਆਂ ਦੇ ਮੌਸਮ ਵਿਚ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਹੇਅਰ ਸਟਾਈਲ ਵਿਚ ਬਨ (ਜੂੜਾ) ਕੀਤੇ ਦੇਖਿਆ ਜਾ ਸਕਦਾ ਹੈ। ਜੂੜਾ ਇਕ ਅਜਿਹਾ ਹੇਅਰ ਸਟਾਈਲ ਹੈ ਜੋ ਹਮੇਸ਼ਾ ਟਰੈਂਡ ਵਿਚ ਰਹਿੰਦਾ ਹੈ। ਇਹੋ ਕਾਰਨ ਹੈ ਕਿ ਜ਼ਿਆਦਾਤਰ ਬ੍ਰਾਈਡਲ ਵੀ ਆਪਣੇ ਵਿਆਹ ਦੌਰਾਨ ਹੇਅਰ ਸਟਾਈਲ ’ਚ ਜੂੜਾ ਕਰਵਾਉਣਾ ਪਸੰਦ ਕਰਦੀਆਂ ਹਨ।
ਦੂਜੇ ਪਾਸੇ ਜਿਨ੍ਹਾਂ ਮੁਟਿਆਰਾਂ ਦੇ ਵਾਲ ਬਹੁਤ ਜ਼ਿਆਦਾ ਲੰਬੇ ਹੁੰਦੇ ਹਨ ਉਹ ਵੀ ਜ਼ਿਆਦਾਤਰ ਹੇਅਰ ਸਟਾਈਲ ਵਿਚ ਜੂੜਾ ਕਰਨਾ ਪਸੰਦ ਕਰਦੀਆਂ ਹਨ। ਜੂੜਾ ਹੇਅਰ ਸਟਾਈਲ ਦੀ ਖਾਸੀਅਤ ਇਹ ਹੈ ਕਿ ਇਹ ਇੰਡੀਅਨ ਅਤੇ ਵੈਸਟਰਨ ਦੋਵਾਂ ਤਰ੍ਹਾਂ ਦੀ ਡ੍ਰੈਸਿਜ਼ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਇਸਨੂੰ ਮੁਟਿਆਰਾਂ ਅਤੇ ਔਰਤਾਂ ਸਾੜ੍ਹੀ, ਲਹਿੰਗਾ ਚੋਲੀ, ਸੂਟ ਤੋਂ ਲੈ ਕੇ ਜੀਨਸ ਟਾਪ, ਫਰਾਕ, ਮੈਕਸੀ, ਫਾਰਮਲ ਪੈਂਟ ਟਾਪ, ਮਿਨੀ ਡਰੈੱਸ, ਪਾਰਟੀ ਵੀਅਰ ਆਦਿ ਨਾਲ ਕੈਰੀ ਕਰ ਰਹੀਆਂ ਹਨ। ਇਸ ਹੇਅਰ ਸਟਾਈਲ ਨੂੰ ਕਰਨ ਲਈ ਮੁਟਿਆਰਾਂ ਜ਼ਿਆਦਾਤਰ ਹੇਅਰ ਰਬੜ, ਪਿਨ, ਕਲੱਚਰ ਤੇ ਹੋਰ ਹੇਅਰ ਅਸੈਸਰੀਜ਼ ਦਾ ਸਹਾਰਾ ਲੈਂਦੀਆਂ ਹਨ।
ਜੂੜਾ ਸਿੰਪਲ, ਕਲਾਸਿਕ, ਮੱਸੀ ਅਤੇ ਬ੍ਰੈਡਿਡ ਸਟਾਈਲ ਨਾਲ ਕੀਤਾ ਜਾਂਦਾ ਹੈ ਜੋ ਮੁਟਿਆਰਾਂ ਨੂੰ ਬਹੁਤ ਅਟ੍ਰੈਕਟਿਵ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਸਿੰਪਲ ਬਨ ਹੇਅਰ ਸਟਾਈਲ ਕਰਨਾ ਬਹੁਤ ਸੌਖਾ ਹੁੰਦਾ ਹੈ ਇਸਨੂੰ ਮੁਟਿਆਰਾਂ ਕਿਸੇ ਮੌਕੇ ’ਤੇ ਵੀ ਕਰ ਸਕਦੀਆਂ ਹਨ। ਇਹ ਮੁਟਿਆਰਾਂ ਨੂੰ ਸਿੰਪਲ ਲੁਕ ਦਿੰਦਾ ਹੈ। ਕਲਾਸਿਕ ਬਨ ਇਕ ਰਵਾਇਤੀ ਅਤੇ ਆਕਰਸ਼ਕ ਹੇਅਰ ਸਟਾਈਲ ਹੈ, ਜੋ ਵਾਲਾਂ ਨੂੰ ਇਕ ਸਹੀ ਤਰੀਕੇ ਨਾਲ ਬੰਨ੍ਹਦਾ ਹੈ।
ਮੁਟਿਆਰਾਂ ਬਨ ਹੇਅਰ ਸਟਾਈਲ ਨੂੰ ਕੈਜੂਅਲ ਅਤੇ ਫਾਰਮਲ ਦੋਹਾਂ ਮੌਕਿਆਂ ਵਾਂਗ ਜਿਵੇਂ ਕਿ ਪਾਰਟੀ, ਵਿਆਹ, ਦਫਤਰ, ਸ਼ਾਪਿੰਗ, ਪਿਕਨਿਕ ਅਤੇ ਆਊਟਿੰਗ ਆਦਿ ’ਤੇ ਕਰਨਾ ਪਸੰਦ ਕਰ ਰਹੀਆਂ ਹਨ। ਮੁਟਿਆਰਾਂ ਆਪਣੀ ਲੁਕ ਨੂੰ ਜ਼ਿਆਦਾ ਸਟਾਈਲਿਸ਼ ਅਤੇ ਸੁੰਦਰ ਦਿਖਾਉਣ ਲਈ ਜੂੜਾ ਬਨ ਨੂੰ ਕਈ ਤਰੀਕਿਆਂ ਜਿਵੇਂ ਫੁੱਲ, ਪਿਨ ਅਤੇ ਕਲਿੱਪ ਆਦਿ ਨਾਲ ਸਜਾ ਰਹੀਆਂ ਹਨ ਜੋ ਉਨ੍ਹਾਂ ਨੇ ਇਕ ਇਕ ਆਕਰਸ਼ਕ, ਸਟਾਈਲਿਸ਼ ਅਤੇ ਫੈਸ਼ਨੇਬਲ ਲੁਕ ਦਿੰਦੇ ਹਨ।
ਮੁਟਿਆਰਾਂ ਨੂੰ ਡਿਫਰੈਂਟ ਅਤੇ ਯੂਨੀਕ ਲੁਕ ਦਿੰਦੀਆਂ ਹਨ ਸਲੀਵਜ਼ ਵਾਲੀ ਡ੍ਰੈੱਸ
NEXT STORY