ਮੁੰਬਈ— ਗਰਮੀ ਦੇ ਮੌਸਮ 'ਚ ਧੁੱਪ ਤੋਂ ਬਚਣ ਲਈ ਲੋਕ ਸਨਸਕ੍ਰਰੀਨ ਲੋਸ਼ਨ ਦੀ ਵਰਤੋਂ ਕਰਦੇ ਹਨ। ਸੂਰਜ ਦੀਆਂ ਹਾਨੀਕਾਰਕ ਕਿਰਨਾਂ ਜਦੋਂ ਚਮੜੀ 'ਤੇ ਪੈਂਦੀਆਂ ਹਨ ਤਾਂ ਇਨ੍ਹਾਂ ਨਾਲ ਚਮੜੀ ਦਾ ਕੈਂਸਰ, ਸਨਬਰਨ ਅਤੇ ਚਮੜੀ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਧੁੱਪ 'ਚ ਜਾਣ ਤੋਂ ਪਹਿਲਾਂ ਸਨਸਕ੍ਰਰੀਨ ਕਰੀਮ ਜਾਂ ਲੋਸ਼ਨ ਲਗਾਇਆ ਜਾਂਦਾ ਹੈ ਪਰ ਇਨ੍ਹਾਂ ਕੈਮੀਕਲ ਉਤਪਾਦਾਂ ਦਾ ਕਈ ਵਾਰੀ ਚਮੜੀ 'ਤੇ ਮਾੜਾ ਪ੍ਰਭਾਵ ਵੀ ਪੈਂਦਾ ਹੈ। ਇਸ 'ਚ ਪਾਏ ਜਾਣ ਵਾਲੇ ਟੈਟਰਾਸਾਈਕਲਿਨ, ਸਲਫਾ ਡਰਗੱਸ ਅਤੇ ਫੇਨੋਥਿਆਜ਼ੀਨਸ ਵਰਗੇ ਕੈਮੀਕਲ ਚਮੜੀ ਨੂੰ ਨੁਕਸਾਨ ਪੁਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਸਨਸਕ੍ਰਰੀਨ ਲੋਸ਼ਨ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸ ਰਹੇ ਹਾਂ।
1. ਐਲਰਜੀ
ਸਨਸਕ੍ਰਰੀਨ ਲੋਸ਼ਨ 'ਚ ਕਈ ਹਾਨੀਕਾਰਕ ਕੈਮੀਕਲ ਹੁੰਦੇ ਹਨ, ਜਿਸ ਨਾਲ ਚਮੜੀ ਦੀ ਐਲਰਜੀ ਜਿਵੇਂ ਸੋਜ, ਲਾਲੀ, ਰੈਸ਼ੀਜ ਅਤੇ ਇਚਿੰਗ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਲਈ ਹਾਈਪੋਲਜ਼ੇਰਨਿਕ ਲੇਬਲ ਦਾ ਸਨਸਕ੍ਰਰੀਨ ਲਓ, ਜਿਸ 'ਚ ਕੈਮੀਕਲ ਨਹੀਂ ਹੁੰਦਾ। ਇਸ ਦੇ ਇਲਾਵਾ ਜਿੰਕ ਆਕਸਾਈਡ ਵਾਲੇ ਸਨਸਕ੍ਰਰੀਨ ਦੀ ਵਰਤੋਂ ਨਾਲ ਐਲਰਜੀ ਤੋਂ ਬਚਿਆ ਜਾ ਸਕਦਾ ਹੈ।
2. ਫਿਣਸੀ
ਜਿਹੜੇ ਲੋਕਾਂ ਦੀ ਚਮੜੀ 'ਤੇ ਦਾਗ-ਧੱਬੇ ਹੁੰਦੇ ਹਨ, ਉਨ੍ਹਾਂ ਨੂੰ ਸਨਸਕ੍ਰਰੀਨ ਲੋਸ਼ਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਜਿਹੇ ਲੋਕਾਂ ਨੂੰ ਹਮੇਸ਼ਾ ਗੈਰ-ਤੇਲਯੁਕਤ ਲੋਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ।
3. ਅੱਖਾਂ ਦੀ ਸਮੱਸਿਆ
ਕਈ ਵਾਰੀ ਚਿਹਰੇ 'ਤੇ ਲੋਸ਼ਨ ਲਗਾਉਂਦੇ ਹੋਏ ਇਸ ਦੀ ਥੋੜ੍ਹੀ ਮਾਤਰਾ ਅੱਖਾਂ 'ਚ ਚਲੀ ਜਾਂਦੀ ਹੈ, ਜਿਸ ਕਾਰਨ ਜਲਨ ਹੋਣ ਲੱਗਦੀ ਹੈ। ਇਸ ਲਈ ਉਸੇ ਵੇਲੇ ਠੰਡੇ ਪਾਣੀ ਨਾਲ ਅੱਖਾਂ ਨੂੰ ਧੋ ਲੈਣਾ ਚਾਹੀਦਾ ਹੈ।
4. ਛਾਤੀ ਦਾ ਕੈਂਸਰ
ਸਰੀਰ 'ਤੇ ਸਨਸਕ੍ਰਰੀਨ ਲੋਸ਼ਨ ਲਗਾਉਣ ਨਾਲ ਕੈਂਸਰ ਰੋਗ ਹੋਣਾ ਦਾ ਖਤਰਾ ਵੱਧ ਜਾਂਦਾ ਹੈ। ਕੁਝ ਲੋਸ਼ਨ ਛਾਤੀ ਸੈੱਲਾਂ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ, ਜਿਸ ਨਾਲ ਛਾਤੀ ਦਾ ਕੈਂਸਰ ਹੋ ਸਕਦਾ ਹੈ। ਇਸ ਦੇ ਨਾਲ ਹੀ ਛੋਟੇ ਬੱਚਿਆਂ ਦਾ ਸਰੀਰ ਕੋਮਲ ਹੁੰਦਾ ਹੈ। ਇਸ ਲਈ ਉਨ੍ਹਾਂ ਦੇ ਸਰੀਰ 'ਤੇ ਲੋਸ਼ਨ ਨਹੀਂ ਲਗਾਉਣਾ ਚਾਹੀਦਾ।
5. ਅੰਗਾਂ 'ਚ ਦਰਦ
ਕੁਝ ਲੋਕਾਂ ਦੇ ਸਰੀਰ 'ਤੇ ਬਹੁਤ ਵਾਲ ਹੁੰਦੇ ਹਨ। ਲੋਸ਼ਨ ਦੀ ਵਰਤੋਂ ਨਾਲ ਇਹ ਵਾਲ ਹੋਰ ਸਖਤ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਖਿੱਚ ਮਹਿਸੂਸ ਹੁੰਦੀ ਹੈ ਅਤੇ ਦਰਦ ਵੀ ਰਹਿੰਦਾ ਹੈ।
ਬੱਚੇ ਦੇ ਸਰੀਰ 'ਚ ਪਾਣੀ ਦੀ ਕਮੀ ਨੂੰ ਇਸ ਤਰ੍ਹਾ ਕਰੋ ਪੂਰਾ
NEXT STORY