ਮੁੰਬਈ— ਰੋਜ਼ਾਨਾ ਅੰਡੇ ਖਾਣਾ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ।ਅੰਡਾ ਇੱਕ ਅਜਿਹਾ ਪਦਾਰਥ ਹੈ ਜਿਸ 'ਚ ਵਿਟਾਮਿਨ, ਕੈਲਸ਼ੀਅਮ, ਫਾਸਫੋਰਸ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਜਿਨ੍ਹਾਂ ਲੋਕਾਂ ਨੂੰ ਹਾਰਟ ਅਟੈਕ ਦੀ ਸਮੱਸਿਆ ਹੈ ਉਨ੍ਹਾਂ ਨੂੰ ਆਪਣੇ ਭੋਜਨ 'ਚ ਰੋਜ਼ਾਨਾ ਇੱਕ ਅੰਡਾ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਹ ਉਨ੍ਹਾਂ ਲਈ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ।
ਇੱਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਰੋਜ਼ਾਨਾ ਇੱਕ ਅੰਡੇ ਦਾ ਇਸਤੇਮਾਲ ਕੀਤਾ ਜਾਵੇ ਤਾਂ ਹਾਰਟ ਅਟੈਕ ਦਾ ਖਤਰਾ 12 ਪ੍ਰਤੀਸ਼ਤ ਘੱਟ ਹੋ ਸਕਦਾ ਹੈ। ਅੰਡੇ 'ਚ ਐਂਟੀਆਕਸੀਡੇਂਟ ਸ਼ਾਮਿਲ ਹੁੰਦੇ ਹਨ ਜੋ ਤਨਾਅ ਅਤੇ ਸ਼ਰੀਰ ਦੀ ਸੋਜ ਨੂੰ ਘੱਟ ਕਰਕ 'ਚ ਮਦਦਗਾਰ ਸਾਬਿਤ ਹੁੰਦੇ ਹਨ। ਇਹ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹੈ।
ਅੰਡੇ ਦੇ ਸੇਵਨ ਨਾਲ ਤੁਸੀਂ ਆਪਣੇ ਭਾਰ ਨੂੰ ਵੀ ਕੰਟਰੋਲ 'ਚ ਰੱਖ ਸਕਦੇ ਹੋ ਕਿÀੁਂਕਿ ਅੰਡਾ ਖਾਣ ਦੇ ਬਾਅਦ ਪੇਟ ਕਾਫੀ ਦੇਰ ਤੱਕ ਭਰਿਆ ਰਹਿੰਦਾ ਹੈ ਜਿਸ ਨਾਲ ਤੁਹਾਨੂੰ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲੱਗਦੀ । ਅੰਡੇ 'ਚ ਲੂਟੀਨ ਵੀ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਲਚੀਲਾ ਅਤੇ ਕੋਮਲ ਬਣਾਉਣ 'ਚ ਮਦਦ ਕਰਦਾ ਹੈ।
ਘਰ ਚ' ਹੀ ਤਿਆਰ ਕਰੋ ਕ੍ਰਿਸਮਿਸ ਟ੍ਰੀ
NEXT STORY