ਨਵੀਂ ਦਿੱਲੀ— ਦੁਨੀਆਂ ਭਰ 'ਚ ਕਈ ਜਨਜਾਤੀਆਂ ਦੇ ਲੋਕ ਰਹਿੰਦੇ ਹਨ। ਵਿਆਹ ਦੇ ਬਾਰੇ ਹਰ ਜਨਜਾਤੀ ਦੀਆਂ ਵੱਖ-ਵੱਖ ਪਰੰਪਰਾਵਾਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਜਨਜਾਤੀ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਅੋਰਤਾਂ ਆਪਸ 'ਚ ਹੀ ਵਿਆਹ ਕਰ ਲੈਂਦੀਆਂ ਹਨ। ਅਸੀਂ ਗੱਲ ਕਰ ਰਹੇ ਹਾਂ ਤੰਜਾਨਿਆ ਜਨਜਾਤੀ ਦੀ
ਤੰਜੀਨਿਆ ਜਨਜਾਤੀ 'ਚ ਇਕ ਵੱਖ ਤਰ੍ਹਾਂ ਦਾ ਰਿਵਾਜ਼ ਨਿਭਾਇਆ ਜਾਂਦਾ ਹੈ। ਜਿਸ ਦੇ ਚਲਦੇ ਇੱਥੋਂ ਦੀਆਂ ਔਰਤਾਂ ਦੂਜੀਆਂ ਔਰਤਾਂ ਨਾਲ ਵਿਆਹ ਕਰਦੀਆਂ ਹਨ। ਵਿਆਹ ਤੋਂ ਬਾਅਦ ਉਹ ਵਿਆਹੇ ਜੋੜੇ ਦੀ ਤਰ੍ਹਾਂ ਰਹਿੰਦੀਆਂ ਹਨ ਪਰ ਸਰੀਰਕ ਸੰਬੰਧ ਨਹੀਂ ਬਣਾਉਂਦੀਆਂ। ਇਸ ਤੋਂ ਬਾਅਦ ਇਹ ਔਰਤਾਂ ਆਪਣੇ ਪਹਿਲੇ ਵਿਆਹ ਤੋਂ ਪੈਦਾ ਹੋਏ ਬੱਚਿਆਂ ਨੂੰ ਪਾਲਦੀਆਂ ਹਨ। ਤੰਜਾਨੀਆਂ ਜਨਜਾਤੀ ਦੀਆਂ ਔਰਤਾਂ ਸਿਰਫ ਬੱਚੇ ਪੈਦਾ ਕਰਨ ਦੇ ਲਈ ਕਿਸੇ ਮਰਦ ਦੇ ਨਾਲ ਸੰਬੰਧ ਬਣਾਉਂਦੀਆਂ ਹਨ। ਇਸ ਜਨਜਾਤੀ ਚ ਔਰਤਾਂ ਨੂੰ ਕਿਸੇ ਵੀ ਮਰਦ ਨੂੰ ਆਪਣਾ ਜੀਵਨ ਸਾਥੀ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਤਾਂ ਕਿ ਉਹ ਬੱਚਾ ਪੈਦਾ ਕਰ ਸਕਣ। ਜੋ ਔਰਤਾਂ ਵਿਧਵਾ ਹੁੰਦੀਆਂ ਹਨ ਉਨ੍ਹਾਂ ਕੋਲ ਆਪਣੀ ਜਾਇਦਾਦ ਰੱਖਣ ਦਾ ਹੱਕ ਨਹੀਂ ਹੁੰਦਾ। ਇਸ ਲਈ ਉਹ ਆਪਣੀ ਜਾਇਦਾਦ ਦੇ ਲਈ ਇਸ ਪਰੰਪਰਾ ਨੂੰ ਨਿਭਾਉਂਦੀਆਂ ਹਨ।
ਚੰਗੀ ਨੀਂਦ ਪਾਉਣ ਲਈ ਅਪਣਾਓ ਇਹ ਬੈਸਟ ਟਿਪਸ
NEXT STORY