ਜਲੰਧਰ— ਘਰ ਨੂੰ ਸਾਫ ਕਰਨ ਦੇ ਆਸਾਨ ਤਰੀਕੇ ਅੱਜ ਅਸੀਂ ਤੁਹਾਨੂੰ ਘਰ ਸਾਫ਼ ਕਰਨ ਦੇ ਕੁਝ ਵਧੀਆ ਤਰੀਕੇ ਦੱਸਾਗੇ ਜਿਨ੍ਹਾਂ ਨਾਲ ਤੁਸੀਂ ਆਪਣੇ ਘਰ ਦੀ ਸਫਾਈ ਆਸਾਨੀ ਨਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ।
1. ਸੜੇ ਹੋਏ ਭਾਂਡਿਆਂ ਨੂੰ ਸਾਫ਼ ਕਰਨਾ
ਸੜੇ ਹੋਏ ਭਾਂਡਿਆਂ ਨੂੰ ਸਾਫ਼ ਕਰਨਾ ਬਹੁਤ ਔਖਾ ਹੁੰਦਾ ਹੈ, ਸੜੇ ਭਾਂਡਿਆਂ ਨੂੰ ਸਾਫ ਕਰਨ ਲਈ ਉਨ੍ਹਾਂ 'ਤੇ ਲੂਣ ਪਾ ਕੇ ਕੱਪੜੇ ਨਾਲ ਰਗੜਨ ਨਾਲ ਇਹ ਸਾਰੇ ਦਾਗ ਸਾਫ ਹੋ ਜਾਣਗੇ ਅਤੇ ਭਾਂਡੇ ਪਹਿਲਾਂ ਦੀ ਤਰ੍ਹਾਂ ਸਾਫ਼ ਹੋ ਜਾਣਗੇ ।
2. ਸੋਫੇ 'ਤੇ ਲੱਗੇ ਦਾਗ ਦੂਰ ਕਰਨਾ
ਜੇਕਰ ਤੁਹਾਡੇ ਸੋਫੇ 'ਤੇ ਦਾਗ ਲੱਗੇ ਹੋਏ ਹਨ ਤਾਂ ਬੇਕਿੰਗ ਸੋਡੇ 'ਚ ਥੋੜਾ ਜਿਹਾ ਗਰਮ ਪਾਣੀ ਮਿਲਾ ਕੇ ਇਸ ਘੋਲ ਨੂੰ ਸੋਫੇ 'ਤੇ ਥੋੜਾ ਸਮਾਂ ਰਗੜੋ। ਤੁਸੀਂ ਦੇਖੋਗੇ ਕਿ ਰਗੜਨ ਦੇ ਬਾਅਦ ਸਾਰੇ ਦਾਗ ਸਾਫ ਹੋ ਗਏ ਹਨ ।
3. ਤੜਕੇਦਾਨੀ ਦੀ ਗੰਦਗੀ ਸਾਫ਼ ਕਰਨਾ
ਆਮ ਤੌਰ 'ਤੇ ਤੜਕੇਦਾਨੀ ਬਹੁਤ ਜ਼ਿਆਦਾ ਗੰਦੀ ਹੋ ਜਾਂਦੀ ਹੈ । ਜੇਕਰ ਤੁਸੀਂ ਇਸ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਇਸ 'ਚ ਥੋੜੀ ਦੇਰ ਲਈ ਬੇਕਿੰਗ ਸੋਡਾ ਪਾ ਦਿਉ। ਇਸ ਤੋਂ ਬਾਅਦ ਇਸ ਨੂੰ ਧੋ ਕੇ ਦੇਖੋ ਇਹ ਚਮਕਦਾਰ ਹੋ ਜਾਵੇਗੀ।
4. ਕੌਫੀ ਮੇਕਰ ਨੂੰ ਸਾਫ਼ ਕਰਨਾ
ਕੌਫੀ ਮੇਕਰ 'ਚ ਸਿਰਕਾ ਅਤੇ ਪਾਣੀ ਪਾ ਕੇ ਸਾਫ਼ ਕਰੋ। ਇਸ ਨਾਲ ਇਹ ਆਸਾਨੀ ਨਾਲ ਸਾਫ਼ ਹੋ ਜਾਵੇਗਾ ।
5. ਬਾਥਰੂਮ ਦੀ ਚਿਕਨਾਈ ਹਟਾਓ
ਇਕ ਲੀਟਰ ਪਾਣੀ 'ਚ ਵੀਟਰੋਸਿਨ ਮਿਲਾਓ ਅਤੇ ਇਸ ਨੂੰ ਕੱਪੜੇ ਦੀ ਸਹਾਇਤਾ ਨਾਲ ਚਿਕਨਾਈ 'ਤੇ ਲਗਾਉ, ਇਸ ਨਾਲ ਚਿਕਨਾਈ ਆਸਾਨੀ ਨਾਲ ਸਾਫ ਹੋ ਜਾਵੇਗੀ।
6. ਟੂਟੀ 'ਤੇ ਜੰਮੀ ਗੰਦਗੀ ਸਾਫ਼ ਕਰਨਾ
ਅਕਸਰ ਲੋਕ ਇਹ ਦੇਖਦੇ ਹਨ ਕਿ ਟੂਟੀ 'ਤੇ ਕਾਫੀ ਗੰਦਗੀ ਜੰਮੀ ਹੋਈ ਹੁੰਦੀ ਹੈ ਜੇਕਰ ਤੁਸੀਂ ਇਸ ਨੂੰ ਸਾਫ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਵੈਕਸ ਪੇਪਰ ਨਾਲ ਸਾਫ਼ ਕਰੋ। ਇਸ ਦੀ ਵਰਤੋਂ ਨਾਲ ਸਾਲਾਂ ਦੀ ਗੰਦਗੀ ਵੀ ਸਾਫ਼ ਹੋ ਜਾਵੇਗੀ।
ਕੇਲੇ ਦੇ ਛਿਲਕੇ ਨੂੰ ਰਗੜਨ ਨਾਲ ਮਿਲਦੇ ਹਨ ਇਹ ਫਾਇਦੇ
NEXT STORY