ਨਵੀਂ ਦਿੱਲੀ— ਅਸੀਂ ਦਫਤਰ 'ਚ ਘੰਟਿਆਂ ਤੱਕ ਬੈਠ ਕੇ ਕੰਮ ਕਰਦੇ ਹਾਂ ਜਿਸ ਨਾਲ ਅਸੀਂ ਜਲਦੀ ਥੱਕ ਜਾਂਦੇ ਹਾਂ ਅਤੇ ਫਿਰ ਦਫਤਰ 'ਚ ਹੀ ਸੋਣ ਦਾ ਮਨ ਕਰਦਾ ਹੈ। ਸਰੀਰ 'ਚ ਕਮਜ਼ੋਰੀ ਮਹਿਸੂਸ ਹੋ ਰਹੀ ਹੁੰਦੀ ਹੈ। ਇਸ ਲਈ ਅਕਸਰ ਗਰਮੀਆਂ 'ਚ ਹੁੰਦਾ ਹੈ। ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਖਾਣ ਨਾਲ ਤੁਸੀਂ ਆਪਣੀ ਥਕਾਵਟ ਮਿੰਟਾਂ 'ਚ ਦੂਰ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ
1. ਅਖਰੋਟ
ਅਖਰੋਟ ਥਕਾਵਟ ਦੂਰ ਕਰਨ ਦੇ ਲਈ ਇਕ ਚੰਗਾ ਸਰੋਤ ਹੁੰਦਾ ਹੈ। ਅਖਰੋਟ 'ਚ ਪ੍ਰੋਟੀਨ, ਵਿਟਾਮਿਨ ਕਾਫੀ ਮਾਤਰਾ 'ਚ ਹੁੰਦੇ ਹਨ। ਅਖਰੋਟ ਖਾਣ ਨਾਲ ਸਰੀਰ ਨੂੰ ਜ਼ਰੂਰੀ ਮਾਤਰਾ 'ਚ ਊਰਜਾ ਮਿਲਦੀ ਹੈ।
2. ਤਰਬੂਜ਼
ਤਰਬੂਜ਼ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਤੁਰੰਤ ਪੂਰੀ ਹੋ ਜਾਂਦੀ ਹੈ। ਤੁਹਾਡਾ ਸਰੀਰ ਪੂਰੀ ਤਰ੍ਹਾਂ ਹਾਈਡ੍ਰੇਟ ਹੋ ਜਾਵੇਗਾ।
3. ਅਦਰਕ ਵਾਲੀ ਚਾਹ
ਅਦਰਕ ਵਾਲੀ ਚਾਹ ਪੀਣ ਨਾਲ ਥਕਾਣ ਦੇ ਨਾਲ-ਨਾਲ ਨੀਂਦ ਨੂੰ ਵੀ ਦੂਰ ਕਰ ਸਕਦੇ ਹੋ। ਚਾਹ 'ਚ ਮੋਜੂਦ ਕੈਫੀਨ ਨਾਲ ਤੁਹਾਨੂੰ ਤਾਜ਼ਗੀ ਮਹਿਸੂਸ ਹੋਵੇਗੀ ਅਤੇ ਚੀਨੀ ਨਾਲ ਊਰਜਾ ਮਿਲ ਜਾਂਦੀ ਹੈ।
4. ਕੱਦੂ ਦੇ ਬੀਜ
ਕੱਦੂ ਦੇ ਬੀਜ ਦੀ ਵਰਤੋ ਕਰ ਸਕਦੇ ਹੋ। ਇਸ 'ਚ 3 ਫੈਟੀ ਅਤੇ ਪੋਸ਼ਕ ਤੱਤ ਕਾਫੀ ਮਾਤਰਾ 'ਚ ਹੁੰਦੇ ਹਨ। ਇਸ ਨਾਲ ਸਰੀਰ ਨੂੰ ਝੱਟ 'ਚ ਊਰਜਾ ਮਿਲ ਜਾਂਦੀ ਹੈ।
ਜਾਣੋ, ਕੜੀ ਪੱਤਾ ਖਾਣ ਦੇ ਫਾਇਦਿਆਂ ਬਾਰੇ
NEXT STORY