ਨਵੀਂ ਦਿੱਲੀ— ਨੌਰਾਤਿਆਂ 'ਚ ਲੋਕ ਪੂਰੇ ਨੌ ਦਿਨ ਵਰਤ ਕਰਦੇ ਹਨ। ਜ਼ਿਆਦਤਰ ਲੋਕ ਇਨ੍ਹਾਂ ਦਿਨਾਂ 'ਚ ਖਾਣ ਤੋਂ ਪਰਹੇਜ਼ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ। ਜਦਕਿ ਕੁਝ ਲੋਕ ਬਾਹਰ ਦੀਆਂ ਚੀਜ਼ਾਂ ਖਾ ਕੇ ਆਪਣੀ ਤਬੀਅਤ ਖਰਾਬ ਕਰ ਲੈਂਦੇ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਕਤੇ ਦਸਾਂਗੇ, ਜਿਸ ਨਾਲ ਤੁਸੀਂ ਆਪਣੀ ਸਿਹਤ ਨੂੰ ਬਣਾਈ ਰੱਖ ਸਕਦੇ ਹੋ।
ਸਰੀਰ ਨੂੰ ਸਿਹਤਮੰਦ ਰੱਖਣ ਲਈ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਸ ਲਈ ਕੁਝ ਗੱਲਾਂ ਵੱਲ ਧਿਆਨ ਦੇ ਕੇ ਤੁਸੀਂ ਸਿਹਤ ਨੂੰ ਠੀਕ ਰੱਖ ਸਕਦੇ ਹੋ।
ਬਿਹਤਰ ਤਰੀਕੇ
1. ਵਰਤ ਦੌਰਾਨ ਸਿਹਤ ਵੱਲ ਧਿਆਨ ਦੇਣਾ ਜ਼ਰੂਰੀ ਹੈ। ਆਮ ਦਿਨਾਂ 'ਚ ਤੁਸੀਂ ਭੋਜਨ ਦੇ ਨਾਲ ਕੁਝ ਨਾ ਕੁਝ ਖਾਂਦੇ ਰਹਿੰਦੇ ਹੋ। ਇਸ ਲਈ ਵਰਤ ਦੌਰਾਨ ਵੀ ਸਿਹਤ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਖਾਂਦੇ ਰਹਿਣਾ ਚਾਹੀਦਾ ਹੈ।
2. ਅਧਿਆਤਮਿਕ ਬਨਣਾ ਚੰਗਾ ਹੈ ਪਰ ਸਰੀਰ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਇਸ ਲਈ ਦਿਨ 'ਚ ਦੋ ਗਿਲਾਸ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ, ਜਿਨ੍ਹਾਂ 'ਚ ਕਸਟਰਡ, ਫਲ, ਖੀਰ, ਪਨੀਰ ਆਦਿ ਬਿਹਤਰ ਵਿਕਲਪ ਹਨ ਪਰ ਖੰਡ ਦੇ ਪੱਧਰ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਸੀਂ ਗਾੜੀ ਮਿੱਠੀ ਜਾਂ ਨਮਕੀਨ ਲੱਸੀ ਪੀ ਸਕਦੇ ਹੋ।
3. ਬਣਾਓ ਸੁਆਦੀ ਅਤੇ ਪੌਸ਼ਟਿਕ ਭੋਜਨ
ਆਮਤੌਰ 'ਤੇ ਦੇਖਿਆ ਜਾਂਦਾ ਹੈ ਕਿ ਵਰਤ ਦੌਰਾਨ ਲੋਕ ਤਲੇ ਹੋਏ ਆਲੂ ਖਾਣਾ ਪਸੰਦ ਕਰਦੇ ਹਨ ਪਰ ਇਹ ਹੈਲਦੀ ਚੋਣ ਨਹੀਂ ਹੁੰਦੀ। ਇਸ ਲਈ ਬੇਕਡ ਜਾਂ ਗਰਿਲਡ ਭੋਜਨ ਨੂੰ ਪਹਿਲ ਦਿਓ। ਉਬਲੇ ਹੋਏ ਆਲੂਆਂ ਨੂੰ ਛੋਟੇ ਟੁੱਕੜਿਆਂ 'ਚ ਕੱਟ ਲਓ। ਇਸ 'ਚ ਥੋੜ੍ਹੀ ਹਰੀ ਚਟਨੀ ਜਾਂ ਇਮਲੀ ਦੀ ਚਟਨੀ ਪਾਓ। ਨਿੰਬੂ ਦਾ ਰਸ, ਨਮਕ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕੇ ਸਰਵ ਕਰੋ। ਪਨੀਰ ਦੀਆਂ ਟਿੱਕੀਆਂ ਜਾਂ ਫਰੂਟ ਚਾਟ ਵੀ ਬਿਹਤਰ ਵਿਕਲਪ ਹੈ।
4. ਆਲੂ ਅਤੇ ਮਖਾਣੇ ਦੀ ਕ੍ਰਿਸਪੀ ਬਣਾਉਣ ਲਈ ਥੋੜ੍ਹਾ ਜਿਹਾ ਤੇਲ ਪਾ ਕੇ ਮਿਲਾਓ। ਤੁਸੀਂ ਚਾਹੋ ਤਾਂ ਇਸ 'ਚ ਪਨੀਰ, ਸੋਏ ਦੇ ਉਤਪਾਦ ਨੂੰ ਨਿੰਬੂ ਮਸਾਲਿਆਂ ਅਤੇ ਸਿਰਕੇ ਦੇ ਨਾਲ ਮਿਲਾ ਸਕਦੇ ਹੋ। ਚੰਗੀ ਤਰ੍ਹਾਂ ਪਕਾ ਕੇ ਗਰਮ-ਗਰਮ ਪਰੋਸੋ।
5. ਫਰੂਟ ਕਰੀਮ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ, ਵੱਡਿਆਂ ਅਤੇ ਬਜ਼ੁਰਗਾਂ ਲਈ ਵੀ ਇਸ ਉਮਰ 'ਚ ਖੁਰਾਕ ਦਾ ਧਿਆਨ ਰੱਖਣਾ ਜ਼ਰੂਰ ਹੁੰਦਾ ਹੈ।
6. ਰਾਤ ਦੇ ਭੋਜਨ 'ਚ ਗਰਭਵਤੀ ਔਰਤਾਂ ਲਈ
ਆਮਤੋਰ 'ਤੇ ਗਰਭਵਤੀ ਔਰਤ ਨੂੰ ਵਰਤ ਰੱਖਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਜੇਕਰ ਫਿਰ ਵੀ ਉਹ ਵਰਤ ਰੱਖਣਾ ਚਾਹੁੰਦੀ ਹੈ ਤਾਂ ਉਸ ਨੂੰ ਦਿਨ 'ਚ ਦੋ ਵਾਰੀ ਨਾਰੀਅਲ ਪਾਣੀ ਅਤੇ ਗੁੜ ਖਾਣਾ ਚਾਹੀਦਾ ਹੈ। ਉਸ ਨੂੰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕੁਝ ਨਾ ਕੁਝ ਖਾਂਦੇ ਰਹਿਣਾ ਚਾਹੀਦਾ ਹੈ। ਕੁੱਟੂ ਆਟੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੀ ਥਾਂ ਸਮਕ ਚੋਲਾਂ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ। ਫਲਾਂ ਦੇ ਨਾਲ ਜ਼ਿਆਦਾ ਦੁੱਧ ਪੀਣਾ ਚਾਹੀਦਾ ਹੈ।
ਘਰ 'ਚ ਬਣਾਓ ਤਿੱਖੀ ਮਿੱਠੀ ਅਮੀਰੀ ਖਮਨ
NEXT STORY