ਜਲੰਧਰ— ਮਾਨਸਿਕ ਸਿਹਤ ਸਰੀਰਕ ਸਿਹਤ ਵਾਂਗ ਹੀ ਮਹੱਤਵਪੂਰਨ ਹੈ, ਇਸ ਲਈ ਖੁਦ ਨੂੰ ਮਾਨਸਿਕ ਤੌਰ 'ਤੇ ਉਤੇਜਿਤ ਅਤੇ ਵਿਆਸਥ ਰੱਖਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਟਿਪਸ, ਜੋ ਤੁਹਾਨੂੰ ਸ਼ਾਂਤ ਰੱਖਣ ਅਤੇ ਦਿਮਾਗੀ ਸਮਰੱਥਾ ਵਧਾਉਣ 'ਚ ਸਹਾਇਕ ਹੋਣਗੇ।
1. ਵਿਗਿਆਨਿਕਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਸੰਤੁਲਨ 'ਚ ਨਹੀਂ ਹੁੰਦੇ ਜਾਂ ਬੇਚੈਨ ਹੁੰਦੇ ਹਾਂ ਤਾਂ ਸਾਡੇ ਦਿਮਾਗ 'ਚ ਤਬਦੀਲੀਆਂ ਕਾਰਨ ਤਣਾਅ ਦੇਖਣ ਨੂੰ ਮਿਲਦਾ ਹੈ। ਇਸ ਤਣਾਅ ਤੋਂ ਛੁਟਕਾਰਾ ਹਾਸਲ ਕਰਨ 'ਚ ਸਰੀਰਕ ਸਰਗਰਮੀ ਅਤੇ ਮਾਨਸਿਕ ਕੰਟਰੋਲ ਦੀ ਲੋੜ ਹੁੰਦੀ ਹੈ। ਇਹ ਆਸਾਨੀ ਨਾਲ ਸਿੱਖੀ ਜਾਣ ਵਾਲੀ ਕਲਾ ਹੈ। ਕਿਸੇ ਮਾਨਸਿਕ ਸਮੱਸਿਆ ਨੂੰ ਸੁਲਝਾਉਣ ਦੀ ਬਜਾਏ ਤਣਾਅ-ਮੁਕਤ ਹੋਣਾ ਜ਼ਿਆਦਾ ਬਿਹਤਰ ਹੈ ਤਾਂ ਕਿ ਦਿਮਾਗ ਨੂੰ ਅਨੁਸ਼ਾਸਨ 'ਚ ਰੱਖਿਆ ਜਾ ਸਕੇ। ਇਸ ਦੀ ਸ਼ੁਰੂਆਤ ਇਸ ਗੱਲ ਨਾਲ ਕੀਤੀ ਜਾ ਸਕਦੀ ਹੈ ਕਿ ਤੁਸੀਂ ਤਣਾਅ ਦੇ ਕਾਰਨਾਂ ਨੂੰ ਜਾਣੋ ਅਤੇ ਉਨ੍ਹਾਂ ਨੂੰ ਖੁਦ ਤੋਂ ਦੂਰ ਰੱਖੋ। ਦਿਮਾਗ ਨੂੰ ਅਨੁਸ਼ਾਸਨ 'ਚ ਰੱਖਣ ਲਈ ਯੋਗ ਅਤੇ ਮੈਡੀਨੇਸ਼ਨ ਬਹੁਤ ਵਧੀਆ ਤਰੀਕੇ ਹਨ। ਤੁਸੀਂ ਡਾਂਸ ਕਲਾਸਾਂ ਲੈ ਸਕਦੇ ਹੋ, ਕਿਸੇ ਪ੍ਰਰਾਥਨਾ ਸਭਾ 'ਚ ਸ਼ਾਮਲ ਹੋ ਸਕਦੇ ਹੋ ਜਾਂ ਇਕੱਲੇ ਹੀ ਅਜਿਹਾ ਕਰ ਸਕਦੇ ਹੋ। ਰਨਿੰਗ ਕਰੋ, ਜੋ ਤਣਾਅ ਲਈ ਵਧੀਆ ਰਹਿੰਦੀ ਹੈ।
2. ਆਪਣੇ ਮੋਢਿਆਂ ਜਾਂ ਪਿੱਠ ਦੀਆਂ ਮਾਸਪੇਸ਼ੀਆਂ ਦੀਆਂ ਗੱਠਾਂ ਖੋਲ੍ਹਣ ਲਈ ਐਕਿਊਪ੍ਰੈਸ਼ਰ ਸੈਸ਼ਨ ਕਰਵਾਓ।
3. ਚੰਗੀ ਨੀਂਦ ਲਓ। ਜਦੋਂ ਅਸੀਂ ਨੀਂਦ 'ਚ ਹੁੰਦੇ ਹਾਂ ਤਾਂ ਸਾਡਾ ਸਰੀਰ ਨਵੀਂ ਊਰਜਾ ਹਾਸਲ ਕਰਦਾ ਹੈ। ਨੀਂਦ ਤੋਂ ਕੁਝ ਘੰਟੇ ਪਹਿਲਾਂ ਡਿਜੀਟਲ ਮੀਡੀਆ ਨੂੰ ਬੰਦ ਕਰਕੇ ਕੋਈ ਕਿਤਾਬ ਪੜ੍ਹੋ ਜਾਂ ਮੈਡੀਟੇਸ਼ਨ ਕਰੋ। ਨਹਾਉਣ ਨਾਲ ਸਰੀਰ ਨੂੰ ਰਿਲੈਕਸ ਹੋਣ 'ਚ ਮਦਦ ਮਿਲਦੀ ਹੈ, ਨਾਲ ਹੀ ਇਹ ਸ਼ਾਂਤੀ ਵੀ ਦਿੰਦਾ ਹੈ।
4. ਇਕ ਖੁਸ਼ਬੂਦਾਰ ਬਾਥ ਟੱਬ 'ਚ ਨਹਾਓ। ਵਾਟਰ ਥੈਰੇਪੀ ਤੁਹਾਡੇ ਲਈ ਬਹੁਤ ਵਧੀਆ ਹੈ।
5. ਬਾਦਾਮ, ਅਖਰੋਟ, ਮੇਵੇ ਅਤੇ ਕਿਸ਼ਮਿਸ਼ ਦੀ ਵਰਤੋਂ ਕਰੋ ਇਹ ਨਾੜੀਆਂ ਨੂੰ ਪੋਸ਼ਣ ਦਿੰਦੇ ਹਨ।
6. ਆਪਣਾ ਰਵਾਇਤੀ ਰਾਤ ਦਾ ਖਾਣਾ ਛੱਡ ਦਿਓ। ਇਸ ਦੀ ਬਜਾਏ ਰਾਤ ਵੇਲੇ ਦਲੀਏ ਨਾਲ ਆਰਗੈਨਿਕ ਮਿਲਕ ਦੀ ਵਰਤੋਂ ਕਰੋ, ਜੋ ਤੁਹਾਨੂੰ ਆਰਾਮਦਾਇਕ ਨੀਂਦ ਦੇਵੇਗਾ।
7. ਸੇਬ, ਚੁਕੰਦਰ, ਅਦਰਕ, ਗਾਜਰ ਅਤੇ ਪੁਦੀਨੇ ਦੇ ਪੱਤਿਆ ਦੇ ਇਕ ਮਾਕਟੇਲ ਦੀ ਵਰਤੋਂ ਕਰਕੇ ਸਰੀਰ ਨੂੰ ਡਿਟਾਕਸ ਕਰੋ।
ਇਹ ਹੈ ਦੁਨੀਆ ਦਾ ਸਭ ਤੋਂ ਅਨੋਖਾ ਰੇਲਵੇ ਸਟੇਸ਼ਨ
NEXT STORY