ਮੁੰਬਈ— ਦੁਨੀਆ ਭਰ 'ਚ ਕੋਈ ਰੇਲਵੇ ਸਟੇਸ਼ਨ ਹਨ। ਤੁਸੀਂ ਵੀ ਕਈ ਰੇਲਵੇ ਸਟੇਸ਼ਨ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਰੇਲਵੇ ਸਟੇਸ਼ਨ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਬਾਕੀ ਰੇਲਵੇ ਸਟੇਸ਼ਨਾਂ ਨਾਲੋ ਬਹੁਤ ਅਲੱਗ ਹੈ। ਅਸੀਂ ਗੱਲ ਕਰ ਰਹੇ ਹਾਂ ਜਪਾਨ 'ਚ ਅੋਸਾਕਾ 'ਚ ਸਥਿਤ ਸਟੇਸ਼ਨ ਦੀ। ਇਹ ਰੇਲਵੇ ਸਟੇਸ਼ਨ 'ਚ ਕਪੂਰ ਦਾ ਇੱਕ ਵੱਡਾ ਦਰੱਖਤ ਹੈ, ਜਿਸ ਨੂੰ ਅੱਗੇ ਵਧਾਉਣ ਦੇ ਲਈ ਪਲੇਟ ਫਾਰਮ ਦੀ ਛੱਤ 'ਚ ਛੇਦ ਕਰ ਕੇ ਬਾਹਰ ਕੱਢਿਆ ਗਿਆ ਹੈ।
ਇੱਥੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਦਰਖਤ 700 ਸਾਲ ਪੁਰਾਣੇ ਹੈ। ਇਸ ਦਰੱਖਤ ਦੇ ਕੋਲ ਇੱਕ ਸਟੇਸ਼ਨ ਬਣਾਇਆ ਗਿਆ ਹੈ। ਇੱਥੇ ਨਵੇਂ ਕਮਰੇ ਬਣਾਉਣ ਦੇ ਲਈ ਦਰੱਖਤ ਨੂੰ ਕੱਟਣਾ ਜ਼ਰੂਰੀ ਸੀ। ਜਦੋਂ ਇਸ ਦਰੱਖਤ ਨੂੰ ਕੱਟਣ ਦਾ ਸਮਾਂ ਆਇਆ ਤਾਂ ਕਿਸੇ ਨਾ ਕਿਸੇ ਨੇ ਅਚਨਚੇਤ ਦੁਰਘਟਨਾ ਦੀ ਵਜ੍ਹਾਂ ਨਾਲ ਨਹੀਂ ਹੋ ਪਾਇਆ। ਲੋਕ ਸੋਚਣ ਲੱਗੇ ਕਿ ਦਰੱਖਤ ਨੂੰ ਕੱਟਣ ਨਾ ਕੁਝ ਨਾ ਕੁਝ ਬੁਰਾ ਹੋਵੇਗਾ। ਇਸ ਲਈ ਇਸ ਦਰੱਖਤ ਨੂੰ ਕੱਟਣਾ ਮੁਸ਼ਕਲ ਹੋ ਗਿਆ। ਇਸ ਲਈ ਸਟੇਸ਼ਨ ਦਾ ਡਿਜਾਇਨ ਇਸ ਤਰ੍ਹਾਂ ਬਣਾਇਆ ਗਿਆ , ਜਿਸ ਨਾਲ ਦਰੱਖਤ ਨੂੰ ਕੋਈ ਨੁਕਸਾਨ ਨਾ ਹੋ ਸਕੇ ਅਤੇ ਦਰੱਖਤ ਆਸਾਨੀ ਨਾਲ ਉੱਗ ਸਕੇ।
ਇਸ ਦਰੱਖਤ ਨੂੰ ਲੈ ਕੇ ਲੋਕਾਂ ਦੀ ਆਸਥਾ ਕਾਫੀ ਵੱਧ ਗਈ, ਇਸ ਦਰੱਖਤ ਦੇ ਪਾਸ ਇੱਕ ਛੋਟੇ ਮੰਦਰ ਦਾ ਨਿਰਮਾਣ ਵੀ ਕਰਵਾਇਆ ਗਿਆ। ਇੱਥੇ ਦੇ ਲੋਕ ਇਸ ਦਰੱਖਤ ਦੀ ਪੂਜਾ ਵੀ ਕਰਦੇ ਹਨ। ਦੇਖਣ 'ਚ ਇਹ ਦਰੱਖਤ ਬਹੁਤ ਸੁੰਦਰ ਲੱਗਦਾ ਹੈ। ਵੈਸੇ ਇਸ ਰੇਲਵੇ ਸਟੇਸ਼ਨ ਨੂੰ ਬਣਾਉਣ ਦੇ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦਰੱਖਤ ਦੇ ਕਾਰਨ ਇਹ ਰੇਲਵੇ ਸਟੇਸ਼ਨ ਬਹੁਤ ਮਸ਼ਹੂਰ ਹਨ।
ਕਸਰਤ ਤੋਂ ਬਿਨਾਂ ਵੀ ਔਰਤਾਂ ਰਹਿੰਦੀਆ ਹਨ ਤੰਦਰੁਸਤ
NEXT STORY