ਜਲੰਧਰ - ਚਮਕਦਾਰ ਭਾਂਡੇ ਹਮੇਸ਼ਾ ਹੀ ਰਸੋਈ ਦੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ ਹਨ। ਰਸੌਈ 'ਚ ਕੰਮ ਕਰਨ ਦੌਰਾਨ ਜਾਂ ਘਰ 'ਚ ਦੌਹਰੀ ਜ਼ਿੰਮੇਦਾਰੀ ਨਿਭਾਉਂਦਿਆਂ ਹੋਇਆ ਕਈ ਵਾਰ ਸਾਨੂੰ ਭੁੱਲ ਜਾਂਦਾ ਹੈ ਕਿ ਅਸੀਂ ਗੈਸ 'ਤੇ ਕੁਝ ਪੱਕਣ ਲਈ ਚੜਾਇਆ ਹੋਇਆ ਹੈ। ਦੂਜੇ ਕੰਮਾਂ ਵਿਚ ਧਿਆਨ ਹੋਣ ਦੇ ਕਾਰਨ ਹੋਲੀ-ਹੋਲੀ ਭਾਂਡਾ ਸੜਦਾ-ਸੜਦਾ ਹੋਇਆ ਕਾਲਾ ਹੋ ਜਾਂਦਾ ਹੈ, ਜਿਸ ਦੀ ਬਦਬੂ ਚਾਰੇ ਪਾਸੇ ਫੈਲ ਜਾਂਦੀ ਹੈ, ਜਿਸ ਤੋਂ ਬਾਅਦ ਸਾਨੂੰ ਉਸ ਦੀ ਯਾਦ ਆਉਂਦੀ ਹੈ। ਕਾਲੇ ਹੋਏ ਭਾਂਡੇ ਜਲਦੀ ਸਾਫ ਵੀ ਨਹੀਂ ਹੁੰਦੇ। ਇਨ੍ਹਾਂ ਨੂੰ ਸਾਫ ਕਰਨ ਲਈ ਕਈ ਤਰ੍ਹਾਂ ਦੇ ਮਹਿੰਗੇ ਡਿਟਰਜੈਂਟ ਦੀ ਵਰਤੋ ਕਰਨੀ ਪੈਂਦੀ ਹੈ ਪਰ ਕਈ ਵਾਰ ਦਾਗ ਇੰਨੇ ਜਿੱਦੀ ਹੁੰਦੇ ਹਨ ਕਿ ਸਾਫ ਹੋਣ ਦਾ ਨਾਂ ਹੀ ਨਹੀਂ ਲੈਂਦੇ। ਅਜਿਹੇ 'ਚ ਤੁਸੀਂ ਸੜੇ ਹੋਏ ਭਾਂਡਿਆਂ ਨੂੰ ਸਾਫ ਕਰਨ ਲਈ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਚੀਜ਼ਾਂ ਦੇ ਬਾਰੇ ਦੱਸਾਂਗੇ, ਜਿਨ੍ਹਾਂ ਨਾਲ ਤੁਸੀਂ ਕਾਲੇ ਹੋਏ ਭਾਂਡਿਆਂ ਨੂੰ ਆਸਾਨੀ ਨਾਲ ਸਾਫ ਕਰ ਸਕਦੇ ਹੋ...
1. ਬੇਕਿੰਗ ਸੋਡਾ
ਕਾਲੇ ਹੋਏ ਭਾਂਡਿਆਂ 'ਚ 1 ਚੱਮਚ ਬੇਕਿੰਗ ਸੋਡਾ, ਦੋ ਚੱਮਚ ਨਿੰਬੂ ਦਾ ਰਸ ਅਤੇ ਗਰਮ ਪਾਣੀ ਪਾ ਕੇ ਕੁਝ ਸਮੇਂ ਲਈ ਰੱਖ ਦਿਓ। ਫਿਰ ਇਸ ਭਾਂਡੇ ਨੂੰ ਸਟੀਲ ਬਾਰ ਨਾਲ ਰਗੜ ਕੇ ਸਾਫ ਕਰੋ। ਅਜਿਹਾ ਕਰਨ ਨਾਲ ਕੁਝ ਹੀ ਮਿੰਟਾਂ 'ਚ ਕਾਲੇ ਹੋਏ ਭਾਂਡੇ ਮੁੜ ਤੋਂ ਚਮਕ ਜਾਣਗੇ।
2. ਨਿੰਬੂ ਦਾ ਰਸ
ਕੱਚਾ ਨਿੰਬੂ ਅਤੇ ਗਰਮ ਪਾਣੀ ਲਓ। ਸਭ ਤੋਂ ਪਹਿਲਾਂ ਕਾਲੇ ਹੋਏ ਭਾਂਡਿਆਂ 'ਤੇ ਨਿੰਬੂ ਰਗੜੋ, ਫਿਰ ਉਸ 'ਚ ਗਰਮ ਪਾਣੀ ਪਾ ਦਿਓ। ਇਸ ਤੋਂ ਬਾਅਦ ਬਰੱਸ਼ ਨਾਲ ਹੌਲੀ-ਹੌਲੀ ਨਿਸ਼ਾਨਾਂ ਨੂੰ ਸਾਫ ਕਰੋ। ਅਜਿਹਾ ਕਰਨ ਨਾਲ ਭਾਂਡੇ ਦੇ ਕਾਲੇ ਨਿਸ਼ਾਨ ਸਾਫ ਹੋ ਜਾਣਗੇ।
3. ਇਮਲੀ
ਸੜੇ ਹੋਏ ਭਾਂਡੇ 'ਚ ਇਮਲੀ ਅਤੇ ਪਾਣੀ ਪਾ ਕੇ ਉਬਾਲ ਲਓ ਅਤੇ ਕੋਸਾ ਹੋਣ 'ਤੇ ਹਲਕਾ ਹਲਕਾ ਰਗੜ ਕੇ ਸਾਫ ਕਰ ਲਓ। ਇਹ ਅਸਾਨੀ ਨਾਲ ਸਾਫ ਹੋ ਜਾਵੇਗਾ।
4. ਨਮਕ
ਨਮਕ ਵੀ ਕਾਲੇ ਹੋਏ ਭਾਂਡਿਆਂ ਦੇ ਦਾਗ ਮਿਟਾਉਣ ਦੇ ਕੰਮ ਆਉਂਦਾ ਹੈ। ਭਾਂਡਿਆਂ 'ਚ ਨਮਕ ਅਤੇ ਪਾਣੀ ਪਾ ਕੇ 4 ਮਿੰਟ ਉਬਾਲ ਲਓ। ਇਸ ਤੋਂ ਬਾਅਦ ਸਟੀਲ ਬਾਰ ਨਾਲ ਕਾਲੇ ਹੋਏ ਹਿੱਸੇ ਨੂੰ ਰਗੜੋ। 3-4 ਮਿੰਟ ਤਕ ਅਜਿਹਾ ਕਰਨ ਨਾਲ ਫਰਕ ਦਿਖਾਈ ਦੇਵੇਗਾ।
5. ਪਿਆਜ਼
ਭਾਂਡਿਆਂ ਨੂੰ ਚਮਕਾਉਣ ਲਈ ਪਿਆਜ਼ ਦਾ ਇਸਤੇਮਾਲ ਕਰੋ। ਪਿਆਜ਼ ਦਾ ਇਕ ਛੋਟਾ ਜਿਹਾ ਟੁਕੜਾ ਲਓ। ਭਾਂਡਿਆਂ 'ਚ ਪਾਣੀ ਪਾ ਕੇ ਉਸ ਨੂੰ ਗਰਮ ਕਰੋ। ਕੁਝ ਹੀ ਦੇਰ 'ਚ ਭਾਂਡਿਆਂ ਦੇ ਕਾਲੇ ਨਿਸ਼ਾਨ ਮਿਟ ਜਾਣਗੇ।
6. ਟਮਾਟਰ ਦਾ ਰਸ
ਟਮਾਟਰ ਦਾ ਰਸ ਵੀ ਭਾਂਡਿਆਂ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਕਾਲੇ ਹੋਏ ਭਾਂਡਿਆਂ 'ਚ ਟਮਾਟਰ ਦਾ ਰਸ ਅਤੇ ਪਾਣੀ ਮਿਲਾ ਕੇ ਗਰਮ ਕਰੋ। ਫਿਰ ਇਸ ਨੂੰ ਰਗੜ ਕੇ ਸਾਫ ਕਰ ਲਓ।
ਮਿੰਟਾਂ 'ਚ ਤਿਆਰ ਕਰੋ ਹੈਲਦੀ Banana Caramel Shake
NEXT STORY