ਨਵੀਂ ਦਿੱਲੀ- ਚਾਹ ਦੇ ਨਾਲ ਮਸਾਲੇਦਾਰ ਸਨੈਕਸ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਖਾਸ ਤੌਰ ‘ਤੇ ਇਹ ਮਜ਼ਾ ਉਦੋਂ ਵੱਧ ਜਾਂਦਾ ਹੈ ਜਦੋਂ ਇਹ ਸਵਾਦ ਦੇ ਨਾਲ-ਨਾਲ ਸਿਹਤਮੰਦ ਵੀ ਹੋਵੇ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਘਰ ਵਿੱਚ ਇੱਕ ਸਿਹਤਮੰਦ ਅਤੇ ਮਸਾਲੇਦਾਰ ਸਨੈਕ ਜਲਦੀ ਤਿਆਰ ਕਰਨਾ ਚਾਹੁੰਦੇ ਹੋ, ਤਾਂ ਭੁੰਨੇ ਹੋਏ ਜਾਂ ਰੋਸਟਿਡ ਕਾਜੂ ਇੱਕ ਵਧੀਆ ਵਿਕਲਪ ਹੋ ਸਕਦੇ ਹਨ। ਇਹ ਨਾ ਸਿਰਫ਼ ਸੁਆਦੀ ਹੁੰਦੇ ਹਨ, ਸਗੋਂ ਬਣਾਉਣ ਵਿਚ ਵੀ ਬਹੁਤ ਆਸਾਨ ਹੁੰਦੇ ਹਨ। ਇਨ੍ਹਾਂ ਨੂੰ ਤੁਸੀਂ ਸਿਰਫ 10 ਮਿੰਟਾਂ ‘ਚ ਘਰ ‘ਚ ਹੀ ਤਿਆਰ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਹ ਆਸਾਨ ਤਰੀਕਾ ਜਿਸ ਨਾਲ ਤੁਸੀਂ ਕੁੱਝ ਮਿੰਟਾਂ ਵਿੱਚ ਹੀ ਸਵਾਦਿਸ਼ਟ ਅਤੇ ਸਿਹਤਮੰਦ ਭੁੰਨੇ ਹੋਏ ਜਾਂ ਰੋਸਟਿਡ ਕਾਜੂ ਬਣਾ ਸਕਦੇ ਹੋ।
ਰੋਸਟਿਡ ਕਾਜੂ ਬਣਾਉਣ ਲਈ ਹੇਠ ਲਿੱਖੀ ਸਮੱਗਰੀ ਦੀ ਲੋੜ ਹੋਵੇਗੀ:
ਕਾਜੂ - 1 ਕੱਪ
ਘਿਓ ਜਾਂ ਮੱਖਣ - 1 ਚਮਚ
ਲੂਣ - ਸੁਆਦ ਅਨੁਸਾਰ
ਕਾਲੀ ਮਿਰਚ ਪਾਊਡਰ - 1/2 ਚਮਚ
ਚਾਟ ਮਸਾਲਾ - 1/2 ਚਮਚ
ਲਾਲ ਮਿਰਚ ਪਾਊਡਰ - 1/2 ਚਮਚ
ਹਲਦੀ ਪਾਊਡਰ - 1/4 ਚਮਚ
ਕਰੀ ਪੱਤੇ - ਕੁਝ ਪੱਤੇ
ਰੋਸਟਿਡ ਕਾਜੂ ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਇੱਕ ਪੈਨ ਵਿੱਚ 1 ਚਮਚ ਘਿਓ ਜਾਂ ਮੱਖਣ ਪਾਓ। ਹੁਣ ਇਸ ਨੂੰ ਘੱਟ ਸੇਕ ‘ਤੇ ਗਰਮ ਹੋਣ ਦਿਓ। ਹੁਣ ਜਦੋਂ ਇਹ ਗਰਮ ਹੋ ਜਾਵੇ ਤਾਂ ਧਿਆਨ ਨਾਲ ਇਸ ਵਿਚ ਇਕ ਕੱਪ ਕਾਜੂ ਪਾਓ ਅਤੇ ਗੋਲਡਨ ਬਰਾਊਨ ਹੋਣ ਤੱਕ ਲਗਾਤਾਰ ਹਿਲਾਉਂਦੇ ਹੋਏ 4-5 ਮਿੰਟ ਤੱਕ ਭੁੰਨ ਲਓ। ਜਦੋਂ ਕਾਜੂ ਹਲਕੇ ਸੁਨਹਿਰੀ ਰੰਗ ਦੇ ਹੋ ਜਾਣ ਤਾਂ ਸੇਕ ਨੂੰ ਘੱਟ ਕਰੋ ਅਤੇ ਇਸ ਵਿੱਚ ਨਮਕ, ਕਾਲੀ ਮਿਰਚ ਪਾਊਡਰ, ਚਾਟ ਮਸਾਲਾ ਅਤੇ ਲਾਲ ਮਿਰਚ ਪਾਊਡਰ ਪਾਓ। ਜੇਕਰ ਤੁਸੀਂ ਚਾਹੋ ਤਾਂ ਆਪਣੇ ਸਵਾਦ ਅਨੁਸਾਰ ਮਸਾਲਿਆਂ ਦੀ ਮਾਤਰਾ ਵਧਾ ਜਾਂ ਘਟਾ ਸਕਦੇ ਹੋ। ਜੇਕਰ ਤੁਹਾਨੂੰ ਹਲਕਾ ਪੀਲਾ ਰੰਗ ਪਸੰਦ ਹੈ ਤਾਂ ਇਸ ‘ਚ ਇੱਕ ਚੁਟਕੀ ਹਲਦੀ ਮਿਲਾ ਲਓ।
ਜੇਕਰ ਤੁਸੀਂ ਇਸ ਨੂੰ ਹੋਰ ਸੁਆਦਲਾ ਬਣਾਉਣਾ ਚਾਹੁੰਦੇ ਹੋ ਤਾਂ ਇਸ ‘ਚ ਕਰੀ ਪੱਤਾ ਪਾਓ ਅਤੇ 1-2 ਮਿੰਟਾਂ ਲਈ ਫਰਾਈ ਕਰੋ। ਹੁਣ ਕਾਜੂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹੋ। ਜਦੋਂ ਸਾਰੇ ਮਸਾਲੇ ਕਾਜੂ ‘ਤੇ ਚੰਗੀ ਤਰ੍ਹਾਂ ਚਿਪਕ ਜਾਣ ਅਤੇ ਮਸਾਲੇ ਦੀ ਖੁਸ਼ਬੂ ਆਉਣ ਲੱਗੇ ਤਾਂ ਗੈਸ ਬੰਦ ਕਰ ਦਿਓ ਅਤੇ ਕਾਜੂ ਨੂੰ ਗੈਸ ਤੋਂ ਹਟਾ ਦਿਓ। ਉਹਨਾਂ ਨੂੰ ਠੰਡਾ ਕਰੋ। ਠੰਡਾ ਹੋਣ ‘ਤੇ ਕਾਜੂ ਕਰਿਸਪ ਅਤੇ ਸਵਾਦਿਸ਼ਟ ਬਣ ਜਾਣਗੇ। ਹੁਣ ਇਸ ਨੂੰ ਏਅਰਟਾਈਟ ਕੰਟੇਨਰ ਵਿੱਚ ਸਟੋਰ ਕਰੋ ਅਤੇ ਜਦੋਂ ਚਾਹੋ ਗਰਮਾ ਗਰਮ ਚਾਹ ਨਾਲ ਸਰਵ ਕਰੋ।
ਰਫਲਡ ਸਲੀਵਜ਼ ਅਤੇ ਫਰਿਲਸ ਆਊਟਫਿਟ ਬਣਦੈ ਆਕਰਸ਼ਿਕ
NEXT STORY