ਨਵੀਂ ਦਿੱਲੀ : ਜ਼ਿਆਦਾਤਰ ਲੋਕਾਂ ਦੀ ਚਾਹ ਪੀਤੇ ਬਿਨਾਂ ਦਿਨ ਦੀ ਸ਼ੁਰੂਆਤ ਹੀ ਨਹੀਂ ਹੁੰਦੀ। ਚਾਹ ਦਾ ਇਕ ਪਿਆਲਾ ਪੀਣ ਨਾਲ ਸਰੀਰ 'ਚ ਤਾਜ਼ਗੀ ਅਤੇ ਚੁਸਤੀ ਬਣੀ ਰਹਿੰਦੀ ਹੈ। ਕਈ ਲੋਕਾਂ ਨੂੰ ਤਾਂ ਚਾਹ ਪੀਣ ਦੀ ਇੰਨੀ ਆਦਤ ਹੁੰਦੀ ਹੈ ਕਿ ਇਸ ਨੂੰ ਪੀਤੇ ਬਿਨਾਂ ਉਨ੍ਹਾਂ ਨੂੰ ਸਿਰ ਦਰਦ ਅਤੇ ਥਕਾਵਟ ਹੋਣ ਲੱਗਦੀ ਹੈ। ਅੱਜ ਅਸੀਂ ਚਾਹ ਦੇ ਸ਼ੌਕੀਨ ਲੋਕਾਂ ਨੂੰ ਦੁਨੀਆਭਰ ਦੇ ਖੂਬਸੂਰਤ ਗਾਰਡਨਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਮਨ ਵੀ ਉੱਥੇ ਜਾਣ ਨੂੰ ਕਰੇਗਾ।

ਮਲੇਸ਼ੀਆ ਦਾ ਕੈਮਰਨ ਹਾਈਲੈਂਡਸ ਇੱਥੋਂ ਦਾ ਸਭ ਤੋਂ ਵੱਡਾ ਟੀ ਪ੍ਰੋਡਿਊਸਰ ਹੈ। ਪਲਾਂਟੇਸ਼ਨ ਦੀ ਸ਼ੁਰੂਆਤ 1992 ਈਸਵੀ 'ਚ ਹੋਈ ਸੀ।

ਕੇਰਲ ਦੇ ਮੁੰਨਾਰ ਟੀ ਗਾਰਡਨਸ ਨੂੰ ਦੇਖਣ ਲੱਖਾਂ ਲੋਕ ਆਉਂਦੇ ਹਨ। ਇੱਥੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ।

ਸਾਊਥ ਕੋਰਿਆ ਦਾ ਬੋਜੂੰਗ ਟੀ ਗਾਰਡਨ ਦੇਖਣ 'ਚ ਬਹੁਤ ਹੀ ਖੂਬਸੂਰਤ ਹੈ। ਇਸ ਗਾਰਡਨ 'ਚ ਲੱਗੀ ਚਾਹ ਦੀਆਂ ਪੱਤੀਆਂ ਦੀ ਖੁਸ਼ਬੂ ਤੁਹਾਨੂੰ ਮਦਹੋਸ਼ ਕਰ ਦੇਵੇਗੀ।

ਨਲਿਨ ਕਾਊਂਟੀ ਤਾਈਵਾਨ ਦੇ ਝਾਂਗ ਹੂ ਪਿੰਡ ਦੇ ਚਾਹ ਬਾਗਾਨ 'ਚ ਫੈਲੀ ਹੋਈ ਹਰਿਆਲੀ। ਇਹ ਪਿੰਡ ਚਾਹ ਅਤੇ ਕੌਫੀ ਦੇ ਉਤਪਾਦਨ ਲਈ ਜਾਣਿਆ ਜਾਂਦਾ ਹੈ।

ਨਰਾਤਿਆਂ ਵਿੱਚ ਹੀ ਨਹੀਂ ਸਗੋਂ ਰੋਜ਼ਾਨਾ ਖਾਣਾ ਚਾਹੀਦਾ ਹੈ ‘ਸਾਬੂਦਾਣਾ’, ਜਾਣੋ ਕਿਉਂ
NEXT STORY