ਮੁੰਬਈ— ਬਾਲੀਵੁੱਡ ਦੀ ਬੇਬੋ ਕਰੀਨਾ ਕਪੂਰ ਖਾਨ ਡਿਲੀਵਰੀ ਦੇ ਬਾਅਦ ਅਰਾਮ ਕਰਨ ਦੀ ਜਗ੍ਹਾ ਆਪਣੇ ਦੋਸਤਾਂ ਨਾਲ ਮਸਤੀ ਕਰ ਰਹੀ ਹੈ। ਬੇਟੇ ਨੂੰ ਜਨਮ ਦੇਣ ਤੋਂ ਬਾਅਦ ਕਰੀਨਾ ਨੂੰ ਤੀਸਰੀ ਵਾਰ ਦੇਖਿਆ ਗਿਆ ਜਿੱਥੇ ਉਹ ਬਹੁਤ ਫਰੈਸ਼ ਲੁਕ 'ਚ ਨਜ਼ਰ ਆਈ। ਡਿਲੀਵਰੀ ਦੇ ਬਾਅਦ ਕਰੀਨਾ ਦੇ ਚਿਹਰੇ 'ਤੇ ਚਮਕ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ। ਥੋੜ੍ਹਾ ਸਮਾਂ ਪਹਿਲਾਂ ਹੀ ਕਰੀਨਾ ਨੂੰ ਉਸਦੇ ਦੋਸਤ ਕ੍ਰਿਸ਼ਮਾ ਕਪੂਰ, ਮਲਾਇਕਾ ਅਤੇ ਅੰਮ੍ਰਿਤਾ ਦੇ ਨਾਲ ਲੰਚ 'ਤੇ ਜਾਂਦੇ ਦੇਖਿਆ ਗਿਆ।
ਕਰੀਨਾ ਨੇ ਲਾਲ ਰੰਗ ਦੀ ਪੋਸ਼ਾਕ ਪਹਿਨੀ ਹੋਈ ਸੀ, ਜਿਸ 'ਚ ਕਰੀਨਾ ਬਹੁਤ ਸੁੰਦਰ ਲੱਗ ਰਹੀ ਸੀ। ਪੋਸ਼ਾਕ ਦੇ ਨਾਲ ਕਰੀਨਾ ਨੇ ਸਨੀਕਰਸ ਪਹਿਨੇ ਹੋਏ ਸਨ। ਮੇਕਅੱਪ ਦੀ ਗੱਲ ਕਰੀਏ ਤਾਂ ਕਰੀਨਾ ਨੇ ਲਾਲ ਰੰਗ ਦੀ ਗੂੜੀ ਲਿਪਸਟਿਕ ਲਗਾਈ ਹੋਈ ਸੀ। ਕਰੀਨਾ ਦੇ ਵਾਲਾਂ ਦੇ ਸਟਾਈਲ ਦੀ ਗੱਲ ਕਰੀਏ ਕਰੀਨਾ ਨੇ ਸਧਾਰਨ ਪੋਨੀ ਕੀਤੀ ਹੋਈ ਸੀ। ਆਪਣੇ ਲੁਕ ਨੂੰ ਪੂਰਾ ਕਰਦੇ ਹੋਏ ਕਰੀਨਾ ਨੇ ਪੋਸ਼ਾਕ ਦੇ ਨਾਲ ਬੈਗ ਪਹਿਨੀਆ ਹੋਇਆ ਸੀ।
ਕਰੀਨਾ ਨੇ ਆਪਣੇ ਦੋਸਤਾਂ ਨਾਲ ਮਸਤੀ ਕਰਦਿਆ ਬਹੁਤ ਸਾਰੀਆ ਤਸਵੀਰਾਂ ਵੀ ਖਿਚਵਾਈਆਂ। ਕਰੀਨਾ ਆਪਣੇ ਦੋਸਤਾਂ ਦੇ ਨਾਲ ਬਹੁਤ ਖੁਸ਼ ਨਜ਼ਰ ਆਈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਕਰੀਨਾ ਨੂੰ ਉਸਦੇ ਪਤੀ ਸੈਫ ਦੇ ਨਾਲ ਡਿਨਰ ਡੇਟ ਜਾਂਦੇ ਦੇਖਿਆ ਗਿਆ।
ਜੌੜੇ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਖਾਣਾ ਚਾਹੀਦਾ ਹੈ ਇਹ ਭੋਜਨ
NEXT STORY